ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਸ਼ੰਘਾਈ ਓਪਨ: ਬੋਪੰਨਾ ਤੇ ਸ਼ਾਪੋਵਾਲੋਵ ਦੀ ਜੋੜੀ ਜਿੱਤੀ

Posted On October - 9 - 2019

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਨੇ ਅੱਜ ਇੱਥੇ ਕਾਰੇਨ ਖਾਚਾਨੋਵ ਤੇ ਆਂਦਰੇ ਰੂਬਲੇਵ ਦੀ ਰੂਸੀ ਜੋੜੀ ’ਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰ ਕੇ ਸ਼ੰਘਾਈ ਮਾਸਟਰਜ਼ ਦੇ ਡਬਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।

ਸ਼ੰਘਾਈ, 8 ਅਕਤੂਬਰ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਨੇ ਅੱਜ ਇੱਥੇ ਕਾਰੇਨ ਖਾਚਾਨੋਵ ਤੇ ਆਂਦਰੇ ਰੂਬਲੇਵ ਦੀ ਰੂਸੀ ਜੋੜੀ ’ਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰ ਕੇ ਸ਼ੰਘਾਈ ਮਾਸਟਰਜ਼ ਦੇ ਡਬਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਭਾਰਤੀ-ਕੈਨੇਡੀਅਨ ਜੋੜੀ ਨੇ ਸ਼ੁਰੂਆਤੀ ਦੌਰ ’ਚ ਖਾਚਾਨੋਵ ਤੇ ਰੂਬਲੇਵ ਦੀ ਜੋੜੀ ਨੂੰ 6-1 ਤੇ 6-4 ਨਾਲ ਮਾਤ ਦਿੱਤੀ।
ਹੁਣ ਇਸ ਜੋੜੀ ਦਾ ਸਾਹਮਣਾ ਬੋਰਨਾ ਕੋਰਿਚ ਤੇ ਰੂਨਹਾਓ ਹੁਆ ਅਤੇ ਲੁਕਾਸਜ਼ ਕੁਬਾਤ ਤੇ ਮਾਰਸੇਲੋ ਮੇਲੋ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਇਸ ਤੋਂ ਇਲਾਵਾ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਫਿਲਿਪ ਕਰਾਜ਼ੀਨੋਵਿਕ ਦੀ ਜੋੜੀ ਨੇ ਜਰਮਨੀ ਦੇ ਕੇਵਿਨ ਕਰਾਵੀਜ਼ ਤੇ ਆਂਦਰੇਸ ਮੀਜ਼ ਦੀ ਜੋੜੀ ਨੂੰ ਪੁਰਸ਼ਾਂ ਦੇ ਡਬਲਜ਼ ਵਰਗ ਦੇ ਪਹਿਲੇ ਗੇੜ ਵਿਚ ਮਾਤ ਦੇ ਦਿੱਤੀ। ਮੈਚ ਮਗਰੋਂ ਗੱਲਬਾਤ ਦੌਰਾਨ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਡੈਨਿਲ ਮੈਦਵੇਦੇਵ ਦੀ ਸਿਫ਼ਤ ਕਰਦਿਆਂ ਉਸ ਨੂੰ ‘ਸੰਪੂਰਨ ਖਿਡਾਰੀ’ ਕਰਾਰ ਦਿੱਤਾ।
ਉਹ ਡੈਨਿਲ ਤੋਂ ਆਖ਼ਰੀ ਦੋ ਮੈਚ ਹਾਰ ਚੁੱਕਾ ਹੈ। 23 ਸਾਲਾ ਮੈਦਵੇਦੇਵ ਆਪਣੇ ਕਰੀਅਰ ਦੇ ਸਿਖ਼ਰ ’ਤੇ ਹੈ ਅਤੇ ਅਮਰੀਕੀ ਓਪਨ ਦੇ ਫਾਈਨਲ ਵਿਚ ਪੁੱਜਾ ਸੀ। ਵਿਸ਼ਵ ਦਰਜਾਬੰਦੀ ਵਿਚ ਉਹ ਚੌਥੇ ਨੰਬਰ ’ਤੇ ਹੈ। ਉਸ ਨੇ ਇਸ ਸਾਲ ਤਿੰਨ ਖ਼ਿਤਾਬ ਜਿੱਤੇ ਹਨ। ਕਈ ਚੋਟੀ ਦੇ ਖਿਡਾਰੀਆਂ ਨੂੰ ਉਹ ਤਕੜੀ ਚੁਣੌਤੀ ਦੇ ਚੁੱਕਾ ਹੈ।

-ਪੀਟੀਆਈ


Comments Off on ਸ਼ੰਘਾਈ ਓਪਨ: ਬੋਪੰਨਾ ਤੇ ਸ਼ਾਪੋਵਾਲੋਵ ਦੀ ਜੋੜੀ ਜਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.