ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    

ਸ਼ਬਦ ਗੁਰੂ ਦੀ ਮਹਾਨਤਾ

Posted On October - 27 - 2019

ਤੀਰਥ ਸਿੰਘ ਢਿੱਲੋਂ
ਜਗਰੂਪ ਸਿੰਘ ਗਿੱਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ‘ਵਿਲੱਖਣਤਾ ਸ਼ਬਦ ਗੁਰੂ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਰਾਹੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਨੂੰ ਵੱਖ ਵੱਖ ਪਹਿਲੂਆਂ ਤੋਂ ਪਾਠਕਾਂ ਸਾਹਮਣੇ ਲਿਆਉਣ ਦਾ ਨਿੱਗਰ ਉਪਰਾਲਾ ਕੀਤਾ ਹੈ। ਬਹੁ-ਵਿਧਾਈ ਲੇਖਕ ਦੀ ਇਹ ਛੇਵੀਂ ਪੁਸਤਕ ਹੈ।
ਪੁਸਤਕ ਦੇ ਪਹਿਲੇ ਅਧਿਆਏ ਵਿਚ ਗੁਰਬਾਣੀ ਵਿਚੋਂ ਅਨੇਕਾਂ ਪ੍ਰਮਾਣ ਦੇ ਕੇ ੴ (ਇਕ ਓਅੰਕਾਰ) ਦੀ ਬੜੀ ਭਾਵਪੂਰਤ ਵਿਆਖਿਆ ਕੀਤੀ ਗਈ ਹੈ। ਗੁਰਮਤਿ ਅਨੁਸਾਰ ਗੁਰੂ ਕੇਵਲ ਗਿਆਨ ਹੈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਦਸਵੇਂ ਪਾਤਸ਼ਾਹ ਦਾ ਫੁਰਮਾਨ ਹੈ:
ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥
ਅਰਥਾਤ
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰ ਨ ਕੋਇ॥
‘ਸ੍ਰੀ ਅਖੰਡ ਪਾਠ ਦੀ ਆਰੰਭਤਾ’ ਲੇਖ ਵਿਚ ਲੇਖਕ ਦਾ ਮੱਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵੱਲ ਕੂਚ ਕਰਨ ਤੋਂ ਤਿੰਨ ਦਿਨ ਪਹਿਲਾਂ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਇਆ। ਚੋਲਾ ਛੱਡਣ ਤੋਂ ਪਹਿਲਾਂ ਆਪ ਜੀ ਨੇ ਨੰਦੇੜ ਵਿਖੇ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਤੇ ਜਾਗਤ ਜੋਤ ਗੁਰੂ ਥਾਪਿਆ। ਇਸ ਅਧਿਆਏ ਵਿਚ ਗੁਰਬਾਣੀ ਦੇ ਸੰਗੀਤਕ ਅਤੇ ਰਾਗਾਤਮਕ ਪੱਖ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਰਾਗ ਦੇ ਨਿਯਮ: ਅਧਿਆਏ ਵਿਚ ਕੀਰਤਨ ਪਰੰਪਰਾ ਦਾ ਵਰਨਣ ਹੈ। ਇਸ ਤੋਂ ਅੱਗੇ ਸਿਰੀ ਰਾਗ ਤੋਂ ਲੈ ਕੇ 31ਵੇਂ ਰਾਗ ਜੈਜਾਵੰਤੀ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਹੈ।
ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਬਾਣੀਕਾਰਾਂ ਅਤੇ ਤਿੰਨ ਗੁਰਸਿੱਖ ਬਾਣੀਕਾਰਾਂ ਬਾਰੇ ਜਾਣਕਾਰੀ ਬੜੀ ਕੀਮਤੀ ਹੈ। ਅਗਲੇ ਭਾਗਾਂ ਵਿਚ ਨਾਮ ਜਪਣ, ਕਿਰਤ ਕਰਨ, ਵੰਡ ਛਕਣ, ਸਤਿ ਸੰਗਤ, ਅਰਦਾਸ, ਗੁਰਮੁਖ, ਮਨਮੁਖ, ਮੁਕਤੀ, ਅੰਮ੍ਰਿਤ, ਆਨੰਦ, ਸਾਂਝੀਵਾਲਤਾ, ਪੰਜ ਨਿਵਾਜਾਂ ਅਤੇ ਰਾਗ਼ ਮਾਲਾ, ਨੁਕਤਿਆਂ ਦੀ ਸਰਲ ਵਿਆਖਿਆ ਤੋਂ ਇਲਾਵਾ ਪਰਿਵਾਰਕ ਰਿਸ਼ਤਿਆਂ ਸਮੇਤ ਕੋਈ ਐਸਾ ਸਦਾਚਾਰਕ ਨੁਕਤਾ ਨਹੀਂ ਜਿਸਦੀ ਵਿਆਖਿਆ ਇਸ ਪੁਸਤਕ ਵਿਚ ਨਾ ਮਿਲਦੀ ਹੋਵੇ।
ਅੰਤਲੇ ਲੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਦੁਨੀਆਂ ਦੇ ਪ੍ਰਸਿੱਧ ਵਿਦਵਾਨਾਂ ਦੇ ਵਿਚਾਰ ਦਰਜ ਕੀਤੇ ਗਏ ਹਨ। ਸਮੁੱਚੇ ਤੌਰ ’ਤੇ ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਕ ਸ਼ਾਹਕਾਰ ਰਚਨਾ ਹੋ ਨਿੱਬੜੀ ਹੈ।
ਸੰਪਰਕ: 98154-61710


Comments Off on ਸ਼ਬਦ ਗੁਰੂ ਦੀ ਮਹਾਨਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.