ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ)

Posted On October - 18 - 2019

ਡਾ. ਅਜੀਤਪਾਲ ਸਿੰਘ

ਸਰੀਰ ਦੀਆਂ ਹੱਡੀਆਂ ਦੇ ਜੋੜਾਂ ’ਚ ਹੋਣ ਵਾਲੀ ਸੋਜ ਨੂੰ ਗਠੀਆ (ਆਰਥਰਾਈਟਿਸ) ਕਿਹਾ ਜਾਂਦਾ ਹੈ। ਅੱਜ ਦੇ ਪ੍ਰਚੱਲਤ ਡਾਕਟਰੀ ਵਿਗਿਆਨ ਨੇ ਆਰਥਰਾਈਟਿਸ (ਗੱਠੀਏ) ਦੇ ਕਈ ਭੇਤ ਦੱਸੇ ਹਨ ਜਿਵੇਂ ਕਿ ਆਮ ਗੱਠੀਆ (ਰਿਊਮੇਟਾਇਡ ਆਰਥਰਾਈਟਿਸ), ਗਨੋਰੀਅਲ ਆਰਥਰਾਈਟਿਸ,ਜੁਵੇਨਾਈਲ ਆਰਥਰਾਈਟਿਸ, ਵੱਡੀ ਉਮਰ ਦਾ ਗਠੀਆ (ਓਸਟੀਓ ਆਰਥਰਾਈਟਿਸ), ਨਿਊਰੋ ਟ੍ਰਾਪਿਕ ਆਰਥਰਾਈਟਿਸ ਆਦਿ ਤੋਂ ਇਲਾਵਾ ਕੁਝ ਹੋਰ ਵੀ ਕਿਸਮਾਂ ਹਨ। ਅੱਜ ਕੱਲ ਗੋਡੇ ਬਦਲਣੇ ਆਮ ਗੱਲ ਹੋ ਗਈ ਹੈ। ਹੱਡੀਆਂ ਦੇ ਜੋੜ ਦੋ ਕਿਸਮ ਦੇ ਹੁੰਦੇ ਹਨ। ਇੱਕ ਕਿਸਮ ਤਾਂ ਅਜਿਹੀ ਹੁੰਦੀ ਹੈ, ਜਿਸ ਵਿੱਚ ਹੱਡੀਆਂ ਦੇ ਜੋੜ ਉੱਪਰੋਂ ਹੇਠਾਂ, ਖੱਬੇ ਸੱਜੇ ਸਭ ਪਾਸੇ ਮੁੜਦੇ ਹਨ। ਇਸ ਕਰ ਕੇ ਅਸੀਂ ਤੁਰ-ਫੇਰ ਸਕਦੇ ਹਾਂ, ਦੌੜ ਸਕਦੇ ਹਾਂ, ਪਾਣੀ ਵਿੱਚ ਤੈਰ ਸਕਦੇ ਹਾਂ। ਇਹ ਜੋੜ ਮੋਢੇ, ਕੂਹਣੀਆਂ, ਕਮਰ, ਕੁੱਲੇ, ਗੋਡੇ ਤੇ ਗਿੱਟਿਆਂ ਦੇ ਹੁੰਦੇ ਹਨ। ਦੂਜੀ ਕਿਸਮ ਅਜਿਹੀ ਹੁੰਦੀ ਹੈ, ਜਿਸ ਵਿੱਚ ਜੋੜਾਂ ਦੀ ਗਤੀਸ਼ੀਲਤਾ ਹੁੰਦੀ ਹੈ ਜਾਂ ਫੇਰ ਹੁੰਦੀ ਹੀ ਨਹੀਂ, ਜਿਵੇਂ ਘੱਟ ਗਤੀ ਵਾਲੀਆਂ ਰੀੜ੍ਹ ਦੀਆਂ ਹੱਡੀਆਂ ਤੇ ਗਤੀ ਨਾ ਕਰਨ ਵਾਲੀਆਂ ਖੋਪੜੀ ਦੀਆਂ ਹੱਡੀਆਂ ਦੇ ਜੋੜ ਠੀਕ ਤਰ੍ਹਾਂ ਜੁੜੇ ਰਹਿਣ ਤੇ ਆਪਣਾ ਕੰਮ ਠੀਕ ਤਰ੍ਹਾਂ ਨਾਲ ਕਰਦੇ ਰਹਿਣ, ਇਸ ਲਈ ਕੁਦਰਤ ਨੇ ਸੁਰੱਖਿਆ ਦੀ ਵਿਵਸਥਾ ਵੀ ਪੂਰੀ ਤਰ੍ਹਾਂ ਕੀਤੀ ਹੈ ਯਾਨੀ ਜੋੜਾਂ ਦੇ ਆਸ ਪਾਸ ਚਾਰੇ ਪਾਸੇ ਤੰਤੂਆਂ ਅਤੇ ਮਾਸਪੇਸ਼ੀਆਂ ਦਾ ਇੱਕ ਅਵਰਨ (ਕੈਪਸੂਲ) ਬਣਾ ਰੱਖਿਆ ਹੈ। ਇਹ ਕੈਪਸੂਲ ਅੰਦਰ ਦੋ ਵਿਸ਼ੇਸ਼ ਤੱਤ ਹੁੰਦੇ ਹਨ ਇੱਕ ਕਾਰਟੀਲੇਜ (ਵਾਸ਼ਲ ਵਾਗੂੰ) ਦੂਜੀ ਲੇਸਦਾਰ ਝਿੱਲੀ (ਸਾਇਨੋਵੀਅਲ ਮੈਂਬਰੇਨ) ਜਾਰਟੀਲੇਜ ਨਰਮ ਤੇ ਚਿਕਨੀ ਹੁੰਦੀ ਹੈ ਅਤੇ ਦੂਜੀ ਝਿੱਲੀ ਟਾਈਪ ਸ਼ੇਦਯੁੱਕਤ ਤੇ ਚਿਕਨੀ ਹੁੰਦੀ ਹੈ, ਜਿਸ ’ਚ ਪਾਣੀ ਤੇ ਪ੍ਰੋਟੀਨ ਹੁੰਦੇ ਹਨ, ਜਿਸ ਨਾਲ ਕੋਲੇਜਨ ਪ੍ਰੋਟੀਨ ਇੱਕ ਜਾਲ ਨੁਮਾ ਆਕਿਰਤੀ ਬਣਾਉਂਦਾ ਹੈ, ਜੋ ਜੋੜ ਨੂੰ ਸਥਿਰਤਾ ਤੇ ਲਚਕੀਲਾਪਣ ਦਿੰਦਾ ਹੈ। ਪਾਣੀ ਤੇ ਜਾਲ ਮਿਲਾ ਕੇ ਇੱਕ ਮਜ਼ਬੂਤ ਗੱਦੀਨੁਮਾਂ ਬਣਤਰ ਬਣਾਉਂਦੇ ਹਨ ਜੋ ਜੋੜ ਤੇ ਗਤੀ ਦੌਰਾਨ ਹੱਡੀਆਂ ਨੂੰ ਸਹਿਜ ਗਤੀਸ਼ੀਲਤਾ ਦੇਣ ਵਾਲੀ ਤੇ ਘਸਰਨ ਤੋਂ ਉਨ੍ਹਾਂ ਦੀ ਰਾਖੀ ਕਰਨ ਵਾਲੀ ਹੁੰਦੀ ਹੈ। ਇਹ ਸ਼ਲੇਸ਼ਮਿਕ ਝਿੱਲੀ ਜੋੜ ਦੀ ਕੋਠੜੀ ਦੀ ਅੰਦਰਲੀ ਪਰਤ ਬਣਾਉਂਦੀ ਹੈ ਅਤੇ ਇਸ ਕੋਠੜੀ ਦੇ ਵਿੱਚ ਇੱਕ ਚਿਕਨਾ ਤਰਲ ਪਦਾਰਥ (ਸਾਇਨੋਵੀਅਲ ਫਲਿਊਡ) ਰਿਸਦਾ ਰਹਿੰਦਾ ਹੈ, ਜਿਵੇਂ ਮਸ਼ੀਨ ਦੇ ਕੱਲ ਪੁਰਜਿਆਂ ਨੂੰ ਤੇਲ ਜਾਂ ਗ੍ਰੀਸ ਲਾਇਆ ਜਾਂਦਾ ਹੈ ਤਾਂ ਕਿ ਉਹ ਘਿਸਨ ਤੋਂ ਬਚੇ ਰਹਿਣ ਅਤੇ ਸੌਖਿਆਂ ਹੀ ਗਤੀ ਕਰਦੇ ਰਹਿਣ, ਉਸੇ ਤਰ੍ਹਾਂ ਕੁਦਰਤ ਨੇ ਹੱਡੀਆਂ ਦੇ ਜੋੜਾਂ ਵਿੱਚ ਇਸ ਤਰਲ ਪਦਾਰਥ ਦੀ ਵਿਵਸਥਾ ਕਰ ਰੱਖੀ ਹੈ ਤਾਂ ਕਿ ਜੋੜ ਤੇ ਹੱਡੀਆਂ ਭਲੀ ਪ੍ਰਕਾਰ ਗਤੀ ਕਰ ਸਕਣ ਅਤੇ ਇਹ ਆਪਸੀ ਰਗੜ ਖਾਣ ਤੋਂ ਬਚੀਆਂ ਰਹਿਣ। ਇਹੀ ਵਜ੍ਹਾ ਹੈ ਕਿ ਦਿਨ ਭਰ ਕੰਮਕਾਜ਼ ਕਰਦੇ ਰਹਿਣ ਨਾਲ ਹੱਡੀਆਂ ਦੇ ਇਹ ਜੋੜ ਅਣਗਿਣਤ ਵਾਰ ਗਤੀ ਕਰਦੇ ਹਨ ਪਰ ਆਪਸ ਵਿੱਚ ਹੱਡੀਆਂ ਰਗੜ ਨਹੀਂ ਖਾਂਦੀਆਂ।
ਹੁਣ ਆਪਾਂ ਓਸਟੀਓ ਆਰਥਰਾਈਟਿਸ ’ਤੇ ਚਰਚਾ ਕਰਦੇ ਹਾਂ ਓਸਟੀਓ ਆਰਥਰਾਈਟਿਸ (ਵੱਡੀ ਉਮਰ ਦਾ ਗਠੀਆ) ਹੱਡੀਆਂ ਤੇ ਜੋੜਾਂ ਦਾ ਉਹ ਵਿਗਾੜ ਹੈ, ਜਿਸ ’ਚ ਜੋੜਾਂ ਦੀ ਕਾਰਟੀਲੇਜ ਦਾ ਹਰਜਾ ਹੋਣ ਲੱਗਦਾ ਹੈ। ਇਸ ਲਈ ਇਸ ਨੂੰ ਡੀਜਨਰੇਟਿਵ ਆਰਥਰਾਈਟਿਸ ਵੀ ਕਿਹਾ ਜਾਂਦਾ ਹੈ ਅਤੇ ਅਕਸਰ ਇਹ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਹੈ। ਹਾਲਾਂਕਿ ਅੱਜ ਕੱਲ੍ਹ ਦੇ ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਸਿੱਟੇ ਵਜੋਂ ਘੱਟ ਉਮਰ ਦੇ ਲੋਕ ਵੀ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਵੱਧ ਭਾਰ ਤੇ ਦਬਾਅ ਝੱਲਣ ਵਾਲੇ ਜੋੜ ਜਿਵੇਂ ਗੋਡੇ ਗਿੱਟੇ ਕੁੱਲੇ ਰੀੜ ਹੱਥ ਅਤੇ ਪੈਰਾਂ ਆਦਿ ਵਿੱਚੋਂ ਜਿਸ ਜੋੜ ਦੀ ਕਾਰਟੀਲੇਜ ਪਕੜਦੀ ਹੈ ਤਾਂ ਉਥੋਂ ਦੀ ਕਾਰਟੀਲੇਜ ਨੂੰ ਹਰਜਾ ਮੱਠੀ ਰਫ਼ਤਾਰ ਨਾਲ ਹੋਣ ਲੱਗਦਾ ਹੈ। ਸ਼ੁਰੂ ’ਚ ਕਾਰਟੀਲੇਜ ’ਚ ਸੋਜ ਪੈ ਜਾਂਦੀ ਹੈ ਤੇ ਫਿਰ ਇਸ ’ਚੋਂ ਪਾਣੀ ਤੇ ਪ੍ਰੋਟੀਨ ਖਾਰਜ ਹੋਣ ਲੱਗਦੇ ਹਨ ਤੇ ਫਿਰ ਕਾਰਟੀਲੇਜ ’ਚ ਦਰਾੜਾਂ ਅਤੇ ਟੋਏ ਪੈਣ ਲੱਗਦੇ ਹਨ। ਰੋਗ ਨਾਲ ਇਹ ਹਰਜਾ ਹੌਲੀ ਹੌਲੀ ਵਧਦਾ ਜਾਂਦਾ ਹੈ ਅਤੇ ਆਖਿਰ ਵਿੱਚ ਕਾਰਟੀਲੇਜ ਦਾ ਥੋੜ੍ਹਾ ਹਿੱਸਾ ਹਰਜਾ ਚੱਲ ਕੇ ਨਸ਼ਟ ਹੋ ਜਾਂਦਾ ਹੈ ਅਤੇ ਜੋੜ ਦੀ ਕੋਠੜੀ (ਕੈਵਿਟੀ) ਵਿੱਚ ਹੱਡੀਆਂ ਦੇ ਸਾਰੇ ਸਿਰੇ ਅਸੁਰੱਖਿਅਤ ਰੂਪ ’ਚ ਖੁੱਲ੍ਹੀ ਹਾਲਤ ’ਚ ਰਹਿ ਜਾਂਦੇ ਹਨ। ਅਜਿਹੀ ਹਾਲਤ ’ਚ ਜੋੜਾਂ ਦੀ ਵਰਤੋਂ ਹੋਣ ਤੇ ਹੱਡੀਆਂ ਦੇ ਸਿਰਿਆਂ ਦਾ ਹਰਜ਼ਾ ਹੁੰਦਾ ਹੈ ਅਤੇ ਰੋਗ ਦੇ ਲੱਛਣ ਉੱਭਰਦੇ ਹਨ।
ਕਾਰਨ:- ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਭੌਤਿਕ ਸਾਧਨਾਂ ਨਾਲ ਜੀਵਨ ਦੀਆਂ ਸੁੱਖ ਸਹੂਲਤਾਂ ਲਗਾਤਾਰ ਵੱਧ ਰਹੀਆਂ ਹਨ। ਡਾਕਟਰੀ ਵਿਗਿਆਨ ਵੀ ਨਿੱਤ ਨਵੀਆਂ ਖੋਜਾਂ ਕਾਰਨ ਮਾਨਵ ਜੀਵਨ ਦੇ ਪੱਧਰ ਨੂੰ ਸੁਧਾਰਨ ਵਿੱਚ ਲੱਗਿਆ ਹੋਇਆ ਹੈ। ਟੈਲੀਵਿਜ਼ਨ ਅਤੇ ਅਖ਼ਬਾਰਾਂ ’ਚ ਸਮਾਜ ਦੇ ਜਾਣੇ ਪਛਾਣੇ ਬੰਦੇ ਫਿਲਮ ਕਲਾਕਾਰ, ਖਿਡਾਰੀ ਅੱਧੀ ਚੁਟਕੀ ’ਚ ਗੋਡੇ ਠੀਕ ਕਰ ਦੇਣ ਵਾਲੇ ਤੇਲ ਤੇ ਦਵਾਈਆਂ ਦਾ ਪ੍ਰਚਾਰ ਕਰ ਰਹੇ ਹਨ। ਵੱਖ ਵੱਖ ਪ੍ਰਚਾਰ ਮਾਧਿਅਮ ਰਾਹੀਂ ਉੱਠਣ ਬੈਠਣ ਦੇ ਤਰੀਕੇ ਯੂਰਪੀਅਨ ਟਾਇਲਟ ਦੀ ਵਰਤੋਂ ਖਾਣ ਪੀਣ ਦੇ ਸਹੀ ਮਾਪਦੰਡਾ ਦੀ ਵਰਤੋਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਇਨ੍ਹਾਂ ਸਭ ਦੇ ਬਾਵਜੂਦ ਓਸਟਿਓ ਆਰਥਰਾਈਟਿਸ ਦੇ ਰੋਗੀਆਂ ਦੀ ਔਸਤ ਉਮਰ ਚਾਲੀ-ਪੰਜਾਹ ਸਾਲ ਹੋ ਗਈ ਹੈ। ਅੱਜ ਇਸ ਰੋਗ ਨਾਲ ਪੀੜਤ ਲੋਕਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਵੇਖਿਆ ਜਾ ਰਿਹਾ ਹੈ। ਇੱਕ ਸਰਵੇ ਅਨੁਸਾਰ ਭਾਰਤ ਵਿੱਚ ਕਰੀਬ ਚਾਰ ਕਰੋੜ ਸੱਠ ਲੱਖ ਲੋਕ ਇਸ ਬਿਮਾਰੀ ਦੀ ਮਾਰ ਹੇਠ ਹਨ। ਕੀ ਸਾਨੂੰ ਅਧੁਨਿਕਤਾ ਦੇ ਨਾਲ ਉਨ੍ਹਾਂ ਲੋਕਾਂ ਦੇ ਆਹਾਰ ਵਿਹਾਰ ਤੇ ਜੀਵਨ ਸ਼ੈਲੀ ਬਾਰੇ ਚਿੰਤਨ ਕਰਨ ਦੀ ਲੋੜ ਨਹੀਂ ਹੈ ? ਅਧੁਨਿਕਤਾ ਦੇ ਨਾਂਅ ਹੇਠ ਆਮ ਗਿਆਨ ਦੀ ਘਾਟ ਕਾਰਨ ਕੀ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ? ਓਸਟਿਓ ਆਰਥਰਾਈਟਿਸ ਸਿਆਣੀ ਚਿੱਲੀ ਦੇ ਤਰਲ ਸਾਇਨੋਵੀਅਲ ਫਲੂਡ ਦਾ ਸੁੱਕਣਾ ਤੇ ਕਾਰਟੀਲੇਜ ਦਾ ਘਿਸਨਾ ਅਕਸਰ ਬੁਢੇਪੇ ਵਿੱਚ ਦੇਖੀ ਜਾਣ ਵਾਲੀ ਬਿਮਾਰੀ ਹੈ ਪਰ ਅੱਜ ਕਲ੍ਹ 40-45 ਸਾਲ ਦੀ ਉਮਰ ਦੇ ਲੋਕ ਵੀ ਇਸ ਦੀ ਮਾਰ ਹੇਠ ਵੇਖੇ ਜਾਣ ਲੱਗੇ ਹਨ।ਇਸ ਦੇ ਕਈ ਕਾਰਨ ਹਨ।
ਪਿਤਾ ਪੁਰਖੀ:— ਜਿਨ੍ਹਾਂ ਲੋਕਾਂ ਦੇ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਇਸ ਰੋਗ ਦੇ ਰੋਗੀ ਰਹੇ ਹੋਣ ਉਨ੍ਹਾਂ ਨੂੰ ਇਸ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਨ੍ਹਾਂ ਕੇਸਾਂ ’ਚ ਜੋੜ ਦਾ ਜਮਾਂਦਰੂ ਪੱਧਰ ਤੇ ਹਰਜਾ ਹੋਣ ਦਾ ਰੁਝਾਨ ਰਹਿੰਦਾ ਹੈ ਤੇ ਉਮਰ ਵਧਣ ਦੇ ਨਾਲ ਹੀ ਕਾਰਟੀਲੇਜ ਦੀ ਜੋੜ ਦੀ ਰਾਖੀ ਕਰਨ ਦੀ ਸਮਰਥਾ ਘੱਟ ਜਾਂਦੀ ਹੈ। ਰਿਊਮੇਟਾਇਡ ਆਰਥਰਾਈਟਿਸ ਦੇ ਰੋਗੀਆਂ ’ਚ ਵੀ ਜੋੜਾਂ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ।
ਜ਼ੋਰ ਦੀ ਸੱਟ ਲੱਗਣੀ:- ਇਹ ਰੋਗ ਦੇ ਪੈਦਾ ਹੋਣ ਨਾਲ ਇੱਕ ਪ੍ਰਮੁੱਖ ਕਾਰਨ ਹੁੰਦਾ ਹੈ। ਜੋੜ ’ਤੇ ਸੱਟ ਵੱਜਣ ਜਾਂ ਲੋੜੋਂ ਵੱਧ ਭਾਰ ਪੈਣ ਨਾਲ ਇਹ ਰੋਗ ਪੈਦਾ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਗੋਡੇ ’ਤੇ ਸੱਟ ਬੱਝ ਜਾਂਦੀ ਹੈ ਜਾਂ ਉਨ੍ਹਾਂ ਦਾ ਸਰੀਰ ਮੋਟਾਪੇ ਦਾ ਸ਼ਿਕਾਰ ਰਹਿੰਦਾ ਹੈ, ਉਨ੍ਹਾਂ ਨੂੰ ਗੋਡਿਆਂ ’ਚ ਓਸਟਿਓ ਆਰਥਰਾਈਟਿਸ ਹੋਣ ਦੀ ਸੰਭਾਵਨਾ ਹੋਰ ਲੋਕਾਂ ਦੀ ਤੁਲਨਾ ’ਚ ਵੱਧ ਹੁੰਦੀ ਹੈ।
ਇਨਫੈਕਸ਼ਨ:- ਕਿਸੇ ਕਿਸਮ ਦੀ ਬੈਕਟੀਰੀਅਲ ਵਾਇਰਲ ਇਨਫੈਕਸ਼ਨ ਦੇ ਤੇਜ਼ ਰੂਪ ਕਾਰਨ ਜੋੜ ਇਸ ਰੋਗ ਦੀ ਮਾਰ ਹੇਠ ਆ ਜਾਂਦੇ ਹਨ; ਇਸ ਤਰ੍ਹਾਂ ਸੋਰਾਇਸਿਸ ਨਾਮਕ ਚਮੜੀ ਰੋਗ ਹੋਣ ’ਤੇ ਵੀ ਗਠੀਆ ਹੋ ਜਾਂਦਾ ਹੈ।
ਹੋਰ ਕਰਨ:- ਜਿਵੇਂ ਖ਼ੂਨ ਦਾ ਵਿਗਾੜ-ਹੀਮੋਫੀਲੀਆ ਜਿਸ ’ਚ ਜੋੜਾਂ ਅੰਦਰ ਖੂਨ ਰਿਸ ਜਾਂਦਾ ਹੈ,ਸ਼ੂਗਰ, ਬਲੱਡ ਪ੍ਰੈਸ਼ਰ, ਹਾਈਪਰ ਥਾਇਰਾਈਡ ਆਦਿ ਕਾਰਨ ਹੁੰਦੇ ਹਨ।
ਵਿਸ਼ੇਸ਼ ਕਾਰਨ:- ਘੱਟ ਉਮਰ ਦੇ ਇਸ ਰੋਗ ਦੀ ਉਤਪਤੀ ਪਿੱਛੇ ਸਭ ਤੋਂ ਅਹਿਮ ਕਾਰਨ ਹੈ। ਗਲਤ ਆਹਾਰ ਵਿਹਾਰ ਤੇ ਗਲਤ ਜੀਵਨ ਸ਼ੈਲੀ, ਰੋਜ਼ਾਨਾ ਕੰਮਾਂ ’ਚ ਸਰਗਰਮੀ ਤੇ ਕਸਰਤ ਦੀ ਘਾਟ ਹੱਡੀਆਂ, ਕਾਰਾਤੀਲੇਜ ਤੇ ਪੱਠੇ ਕਮਜ਼ੋਰ ਹੋ ਜਾਂਦੇ ਹਨ, ਇਸ ਲਈ ਇੱਕ ਵਾਰੀ ਫਿਰ ਸਿਹਤ ਦੀ ਪਰਿਭਾਸ਼ਾ ’ਤੇ ਵਿਚਾਰ ਕਰਨਾ ਜ਼ਰੂਰੀ ਹੋ ਜਾਂਦੀ ਹੈ। ਅੱਜ ਕੱਲ ਨਾ ਤਾਂ ਸਾਡੇ ਰੋਜ਼ਾਨਾ ਦੇ ਰੁਝੇਵੇ ਸਹੀ ਹਨ ਤੇ ਨਾ ਹੀ ਅਸੀਂ ਸਿਹਤ ਨਿਯਮਾਂ ਦੀ ਪਾਲਣਾ ਕਰਦੇ ਹਾਂ; ਅਸੀਂ ਜਵਾਨੀ ਵਿੱਚ ਹੀ ਬੁਢਾਪੇ ਵਰਗੇ ਵਿਗਾੜਾਂ ਨੂੰ ਸੱਦਾ ਦੇ ਲੈਂਦੇ ਹਾਂ। ਅੱਜ ਦੇ ਭੋਜਨ ’ਚ ਬਣਾਉਟੀ ਤੇ ਬਾਜ਼ਾਰੂ ਵਸਤਾਂ ਦੀ ਵਰਤੋਂ ਦਾ ਰਿਵਾਜ਼ ਹੋ ਗਿਆ ਹੈ। ਚਾਹ, ਕੌਫੀ, ਸ਼ਰਾਬ, ਸਿਗਰਟਨੋਸ਼ੀ,ਡਿੱਬਾ ਬੰਦ ਬੇਹੇ ਖੁਰਾਕੀ ਪਦਾਰਥ, ਟਰਾਂਸਫੈਟ ,ਰਿਫਾਈਂਡ ਆਇਲ, ਚਰਬੀ ਆਦਿ ਨਾਲ ਸੋਜ ਨੂੰ ਸੱਦਾ ਦੇਣ ਵਾਲੇ ਤੱਤਾਂ ਦਾ ਨਿਰਮਾਣ ਹੁੰਦਾ ਹੈ, ਜਿਸ ਕਾਰਨ ਲੰਮੇ ਸਮੇਂ ਦੀ ਨਿਮਨ ਪੱਧਰੀ ਸੋਜ ਸਰੀਰ ਬਣੀ ਰਹਿੰਦੀ ਹੈ, ਜੋ ਆਖਰਕਾਰ ਗਠੀਆਂ ਪੈਦਾ ਕਰਨ ਦਾ ਕਾਰਨ ਬਣਦੀ ਹੈ। ਫਰਿੱਜ ਵਿੱਚ ਰੱਖਿਆ ਖਾਣਾ ਪੀਜ਼ਾ, ਬਰਗਰ ਨਿਊਡਲਜ਼, ਪੇਸਟਰੀ, ਕੇਕ, ਨਮਕੀਨ ਬਿਸਕੁਟ, ਪਲਾਸਟਿਕ ਦੀਆਂ ਬੋਤਲਾਂ ’ਚ ਭਰੀ ਕੋਲਡ ਡ੍ਰਿੰਕਸ ਆਦਿ ਅਤੇ ਉਦਾਸੀ, ਤਣਾਅ, ਰਾਤ ਦਾ ਜਾਗਣਾ ਦਿਨੇ ਸੋਣਾ ਆਲਸੀ ਰੁਝੇਵੇ ਜਿਵੇਂ ਟੀਵੀ ਮੋਬਾਈਲ ਜਾਂ ਲੈਪਟਾਪ ਤੇ ਵੱਧ ਸਮਾਂ ਰੁੱਝੇ ਰਹਿਣਾ, ਕਸਰਤ ਨਾ ਕਰਨੀ, ਆਦਿ ਕਾਰਕ ਹਨ ਜੋ ਪੇਟ ਖਰਾਬ ਕਰਦੇ ਹਨ ਤੇ ਪੇਟ ਗੈਸ ਭਰਦੇ ਹਨ ,ਅੰਤੜੀਆਂ ਦੀ ਚਾਲ ਮੱਠੀ ਪੈ ਜਾਂਦੀ ਹੈ। ਜੋੜਾਂ ਦੀ ਚਿਕਨਾਈ ਘੱਟ ਜਾਂਦੀ ਹੈ। ਜੋੜਾਂ ਦਾ ਗਰੀਸ ਨੁਮਾ ਪਦਾਰਥ ਸੁੱਕਣ ਲੱਗਦਾ ਹੈ ਕਾਰਟੀਲੇਜ ਘਿਸਨ ਲੱਗਦੀ ਹੈ। ਇਸੇ ਕਰ ਕੇ ਲੋਕ ਤੀਹ-ਚਾਲੀ ਸਾਲ ਦੀ ਉਮਰ ਵਿੱਚ ਹੀ ਮੋਟਾਪੇ ਸ਼ੂਗਰ ਗਠੀਆ ਅਤੇ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦੇ ਹਨ। ਕਲੈਸਟਰੋਲ ਵੱਧ ਜਾਂਦਾ ਹੈ। ਡਾਕਟਰ ਉਨ੍ਹਾਂ ਨੂੰ ਚਿਕਨਾਈ ਬੰਦ ਕਰਨ ਦੀ ਸਲਾਹ ਦਿੰਦੇ ਹਨ। ਅੱਜ ਕੱਲ੍ਹ ਦੁੱਧ ਦਹੀਂ ਲੱਸੀ ਦੀ ਥਾਂ ਕੋਲਡ ਡ੍ਰਿਕਸ ਦਾ ਰਿਵਾਜ ਹੋ ਗਿਆ ਹੈ, ਜਿਨ੍ਹਾਂ ਵਿੱਚ ਪ੍ਰਿਜ਼ਰਵੇਟਿਵ ਪਾਏ ਹੁੰਦੇ ਹਨ।
ਲੱਛਣ:— ਜੋੜਾਂ ’ਚ ਅਕੜਾ ਤੇ ਸੋਜ ਆਉਣ ਲੱਗਦੀ ਹੈ। ਜੋੜਾਂ ’ਚ ਲਾਲੀ ਦੇ ਦਰਦ ਪੈਦਾ ਹੁੰਦੇ ਹਨ ਅਤੇ ਜੋੜਾਂ ਦਾ ਮੁੜਨਾ ਸੀਮਤ ਹੋ ਜਾਂਦਾ ਹੈ। ਸਵੇਰੇ ਉੱਠਣ ਵੇਲੇ ਅਕੜਾ ਰਹਿੰਦਾ ਹੈ। ਸਰਦੀ ਕਾਰਨ ਗਠੀਆ ਵਧਦਾ ਹੈ। ਜੋੜਾਂ ਨੂੰ ਹਿਲਾਉਣ ਵਾਲੇ ਕੜਕੜ ਦੀ ਆਵਾਜ਼ ਆਉਂਦੀ ਹੈ। ਜਾਰਟੀਲੇਜ ਘਿਸਣ ਤੋਂ ਪਹਿਲਾਂ ਹੀ ਆਹਾਰ ਵਿਹਾਰ ਵਿੱਚ ਤਬਦੀਲੀ ਕੀਤੀ ਜਾਵੇ।
ਕੁਦਰਤੀ ਭੋਜਨ, ਦੁੱਧ, ਦਹੀਂ, ਪਨੀਰ, ਲੱਸੀ, ਪਾਲਕ, ਟਮਾਟਰ, ਗਾਜਰ, ਮੇਥੀ ਕੱਕੜੀ, ਚੁਕੰਦਰ, ਮੂਲੀ, ਦਾਣੇ, ਬਾਥੂ, ਮੇਥੀ ਕੇਲਾ ਔਲਾ, ਸਿੰਘੇੜਾ ਖੰਜੂਰ ਅਖਰੋਟ ਬਾਦਾਮ ਕਾਜੂ ਰਾਜਮਾਂਹ ਆਦਿ ਦੀ ਖੂਬ ਵਰਤੋਂ ਕਰੋ, ਧੁੱਪੇ ਬੈਠ ਕੇ ਤਿਲ ਦੇ ਤੇਲ ਦੀ ਮਾਲਸ਼ ਕਰੋ। ਵਜ਼ਨ ਕੰਟਰੋਲ ਰੱਖੋ। ਜੇ ਜਾਰਟੀਕੇਜ ਘਿਸ ਜਾਵੇ ਤੇ ਜੋੜ ਕੰਮ ਹੀ ਨਾ ਕਰਨ ਤਾਂ ਜੋੜ ਬਦਲਣ ਦੀ ਨੌਬਤ ਆ ਜਾਂਦੀ ਹੈ।
ਸੰਪਰਕ: 9815629301


Comments Off on ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ)
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.