ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਵੱਟਾਂ ਵਾਲੇ ਝੋਨੇ ਨੇ ਕੱਢੇ ਝਾੜ ਦੇ ਵੱਟ

Posted On October - 13 - 2019

ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਕਤੂਬਰ

ਪਿੰਡ ਘੱਲਕਲਾਂ ’ਚ ਬੈੱਡ ਤਕਨੀਕ ਨਾਲ ਝੋਨੇ ਦੀ ਬਿਜਾਈ ਦਾ ਨਿਰੀਖਣ ਕਰਦੇ ਖੇਤੀ ਵਿਗਿਆਨੀ ਡਾ.ਹਰਨੇਕ ਸਿੰਘ ਰੋਡੇ ਤੇ ਹੋਰ।

ਪੰਜਾਬ ਦੀਆਂ ਅਨਾਜ ਮੰਡੀਆਂ ’ਚ 2600 ਤੋਂ 2800 ਰੁਪਏ ਕੁਇੰਟਲ ਵਿਕ ਰਹੀ ਝੋਨੇ ਦੀ 1509 ਕਿਸਮ ਦੇ ਭਾਅ ਤੋਂ ਜਿਥੇ ਕਿਸਾਨ ਬਾਗ਼ੋਬਾਗ਼ ਹਨ, ਉਥੋ ਪੰਜਾਬ ਮੰਡੀ ਬੋਰਡ ਅਧਿਕਾਰੀ ਵੀ ਮਾਰਕੀਟ ਫ਼ੀਸ ’ਚ ਵਾਧੇ ਕਾਰਨ ਖੁਸ਼ ਹਨ। ਕਿਸਾਨਾਂ ਲਈ ਬੈੱਡ ਤਕਨੀਕ ਨਾਲ ਝੋਨੇ ਦੀ ਬਿਜਾਈ ਵੀ ਵਰਦਾਨ ਸਾਬਤ ਹੋਈ ਹੈ। ਇਸ ਤਕਨੀਕ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਨੁਮਾਨ ਤੋਂ ਵੱਧ ਝੋਨੇ ਦਾ ਪ੍ਰਤੀ ਏਕੜ ਵੱਧ ਝਾੜ ਆਇਆ ਹੈ। ਸਥਾਨਕ ਮਾਰਕੀਟ ਕਮੇਟੀ ਸਕੱਤਰ ਵਜ਼ੀਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀਆਂ ’ਚ ਝੋਨੇ ਦੀ 1509 ਕਿਸਮ ਦਾ ਭਾਅ 2600 ਤੋਂ 2800 ਰੁਪਏ ਕੁਇੰਟਲ ਹੈ। ਇਸ ਦਾ ਚੌਲ ਲੰਮਾ ਹੋਣ ਕਾਰਨ ਚੌਲ ਮਿੱਲ ਮਾਲਕਾਂ ਵੱਲੋਂ ਬਹੁਤ ਮੰਗ ਹੈ।
ਪਿੰਡ ਘੱਲ ਕਲਾਂ ਦੇ ਕਿਸਾਨ ਜਗਜੀਤ ਸਿੰਘ ਗਿੱਲ ਨੇ ਦੱਸਿਆ ਕਿ ਬੈੱਡ ਤਕਨੀਕ ਨਾਲ ਉਸ ਦਾ ਖਰਚ ਵੀ ਘੱਟ ਆਇਆ ਤੇ 120 ਦਿਨ ’ਚ ਫ਼ਸਲ ਤਿਆਰ ਹੋ ਗਈ। ਬਲਾਕ ਖੇਤੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਬੈੱਡ ਤਕਨੀਕ ਨਾਲ ਬਿਜਾਈ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਔਸਤਨ ਸਾਢੇ 27 ਕੁਇੰਟਲ ਪ੍ਰਤੀ ਏਕੜ ਦੇ ਮੁਕਾਬਲੇ 37 ਕੁਇੰਟਲ 60 ਕਿਲੋ ਝਾੜ ਦਾ ਰਿਕਾਰਡ ਕਾਇਮ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋ ਝੋਨੇ ਦੀ ਵਿਕਸਤ ਪੀਆਰ 126 ਕਿਸਮ 1 ਜੁਲਾਈ ਨੂੰ 18 ਦਿਨਾਂ ਦੀ ਪਨੀਰੀ ਵੱਟਾਂ ਦੇ ਦੋਵੇਂ ਪਾਸੀਂ ਅੱਧ ਵਿਚਕਾਰ ਲਗਾਈ ਗਈ ਅਤੇ ਨਦੀਨਾਂ ਦੀ ਰੋਕਥਾਮ ਲਈ ਦਵਾਈ ਦੂਜੇ ਦਿਨ ਖਾਲਿਆਂ ਵਿੱਚ ਖੜ੍ਹੇ ਪਾਣੀ ਵਿੱਚ ਪਾ ਕੇ ਛਿੜਕਾਅ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਰਫ 14 ਪਾਣੀ ਦੇਣ ਨਾਲ 100 ਦਿਨਾਂ ਵਿੱਚ ਪੱਕ ਕੇ ਤਿਆਰ ਹੋਈ ਤੇ ਵੱਧ ਝਾੜ ਦਾ ਤਜਰਬਾ ਸਾਬਤ ਹੋਇਆ। ਪੀਆਰ 126 ਦੇ ਔਸਤਨ 30 ਕੁਇੰਟਲ ਪ੍ਰਤੀ ਏਕੜ ਝਾੜ ਦੇ ਮੁਕਾਬਲੇ ਇਸ ਦਾ ਝਾੜ 40 ਕੁਇੰਟਲ 32 ਕਿਲੋ ਪ੍ਰਾਪਤ ਹੋਇਆ ਹੈ ਜੋ ਘੱਟ ਖਰਚਾ ਕਰ ਕੇ ਇੱਕ ਰਿਕਾਰਡਤੋੜ ਝਾੜ ਹੈ। ਇਸ ਮੌਕੇ ਡਾ. ਦਲੇਰ ਸਿੰਘ ਸਾਬਕਾ ਖੇਤੀਬਾੜੀ ਅਫਸਰ ਲੁਧਿਆਣਾ, ਡਾ. ਬਲਜਿੰਦਰ ਸਿੰਘ, ਯਾਦਵਿੰਦਰ ਸਿੰਘ, ਡਾ. ਸਤਵਿੰਦਰ ਸਿੰਘ, ਪਰਮਜੀਤ ਸਿੰਘ ਖੇਤੀਬਾੜੀ ਉੱਪ-ਨਿਰੀਖਕ, ਲਵਦੀਪ ਸਿੰਘ ਖੇਤੀਬਾੜੀ ਉੱਪ-ਨਿਰੀਖਕ ਨੇ ਨਿਰੀਖਣ ਕੀਤਾ।


Comments Off on ਵੱਟਾਂ ਵਾਲੇ ਝੋਨੇ ਨੇ ਕੱਢੇ ਝਾੜ ਦੇ ਵੱਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.