ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਵੱਖ-ਵੱਖ ਆਗੂਆਂ ਵੱਲੋਂ ਭਾਗਵਤ ਦੇ ਬਿਆਨ ਦੀ ਆਲੋਚਨਾ

Posted On October - 9 - 2019

ਮੁੰਬਈ, 8 ਅਕਤੂਬਰ
ਮਹਾਰਾਸ਼ਟਰ ਦੀ ਕਾਂਗਰਸ ਇਕਾਈ ਨੇ ਅੱਜ ਸੰਘ ਮੁਖੀ ਮੋਹਨ ਭਾਗਵਤ ਨੂੰ ਉਸ ਬਿਆਨ ’ਤੇ ਘੇਰਿਆ ਜਿਸ ’ਚ ਉਨ੍ਹਾਂ ਕਿਹਾ ਹੈ ਕਿ ਹਜੂਮੀ ਹੱਤਿਆਵਾਂ ਨਾਲ ਸੰਘ ਦਾ ਕੋਈ ਸਬੰਧ ਨਹੀਂ ਹੈ ਤੇ ਦੇਸ਼ ’ਚ ਕੋਈ ਆਰਥਿਕ ਮੰਦੀ ਨਹੀਂ ਹੈ। ਸੂਬਾਈ ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਕਿ ਹਜੂਮੀ ਹੱਤਿਆਵਾਂ ਦੀਆਂ ਘਟਨਾਵਾਂ ’ਚ ਜੋ ਲੋਕ ਸ਼ਾਮਲ ਹੁੰਦੇ ਹਨ ਉਹ ਆਰਐੱਸਐੱਸ ਦੀ ਵਿਚਾਰਧਾਰਾ ’ਚੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਝੂਠ ਫੈਲਾਉਣਾ ਸੰਘ ਪਰਿਵਾਰ ਦੀ ਵਿਚਾਰਧਾਰਾ ਹੈ। ਉਨ੍ਹਾਂ ਕਿਹਾ, ‘ਆਰਐੱਸਐੱਸ ਦਾ ਹਜੂਮੀ ਹੱਤਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਕਹਿਣਾ ਬਿਲਕੁਲ ਉਸੇ ਤਰ੍ਹਾਂ ਝੂਠ ਹੈ ਜਿਵੇਂ ਇਹ ਕਹਿਣਾ ਕਿ ਆਰਐੱਸਐੱਸ ਇੱਕ ਸੱਭਿਆਚਾਰਕ ਜਥੇਬੰਦੀ ਹੈ, ਜਾਤੀਵਾਦ ਵਿਰੋਧੀ ਹੈ, ਰਾਖਵੇਂਕਰਨ ਦਾ ਹਮਾਇਤੀ ਹੈ ਅਤੇ ਸੰਵਿਧਾਨ ਤੇ ਤਿਰੰਗੇ ਦੀ ਇੱਜ਼ਤ ਕਰਦਾ ਹੈ।’
ਭੋਪਾਲ: ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਮੋਹਨ ਭਾਗਵਤ ’ਤੇ ਚੁਸਕੀ ਲੈਂਦਿਆਂ ਕਿਹਾ ਹੈ ਕਿ ਜਿਸ ਦਿਨ ਆਰਐੱਸਐੱਸ ਮੁਖੀ ਆਪਣੇ ਵਲੋਂ ਦਿੱਤੇ ਗਏ ਸਦਭਾਵਨਾ ਦੇ ਸੁਨੇਹੇ ਨੂੰ ਖ਼ੁਦ ਮੰਨਣ ਲੱਗ ਪੈਣਗੇ ਉਦੋਂ ਹਜੂਮੀ ਹਿੰਸਾ ਅਤੇ ਫਿਰਕੂ ਨਫ਼ਰਤ ਦਾ ਖ਼ਾਤਮਾ ਹੋ ਜਾਵੇਗਾ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸਿੰਘ ਨੇ ਕਿਹਾ, ‘‘ਸਾਡੀਆਂ ਸਾਰੀਆਂ ਸ਼ਿਕਾਇਤਾਂ ਉਦੋਂ ਮੁੱਕਣਗੀਆਂ ਜਦੋਂ ਆਰਐੱਸਐੱਸ ਵਲੋਂ ਪਿਆਰ, ਸਦਭਾਵਨਾ ਦੇ ਸਿਧਾਤਾਂ ਅਤੇ ਮਹਾਤਮਾ ਗਾਂਧੀ ਵਲੋਂ ਦਿਖਾਏ ਰਸਤੇ ਨੂੰ ਅਪਨਾਇਆ ਜਾਵੇਗਾ।’’
ਹੈਦਰਾਬਾਦ: ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਅੱਜ ਮੋਹਨ ਭਾਗਵਤ ਦੇ ਹਜੂਮੀ ਹਿੰਸਾ ਬਾਰੇ ਬਿਆਨ ’ਤੇ ਵਰ੍ਹਦਿਆਂ ਟਵੀਟ ਕੀਤਾ, ‘‘ਪੀੜਤ ਭਾਰਤੀ ਸਨ। ਦੋਸ਼ੀਆਂ ਦੇ ਗਲਾਂ ਵਿੱਚ ਹਾਰ ਕਿਸ ਨੇ ਪਾਏ? ਉਨ੍ਹਾਂ ਨੂੰ ਤਿਰੰਗੇ ਵਿੱਚ ਕਿਸ ਨੇ ਲਪੇਟਿਆ? ਸਾਡੇ ਕੋਲ ਗੋਡਸੇ ਨੂੰ ਪਿਆਰ ਕਰਨ ਵਾਲਾ ਭਾਜਪਾ ਸੰਸਦ ਮੈਂਬਰ ਵੀ ਹੈ। ਗਾਂਧੀ/ਤਬਰੇਜ਼ (ਅੰਸਾਰੀ) ਨੂੰ ਮਾਰਨ ਵਾਲੀ ਵਿਚਾਰਧਾਰਾ ਨੂੰ ਮੰਨਣ ਤੋਂ ਵੱਡੀ ਭਾਰਤ ਦੀ ਹੋਰ ਕੀ ਮਾਣਹਾਨੀ ਹੋ ਸਕਦੀ ਹੈ। ਭਾਗਵਤ ਵਲੋਂ ਇਹ ਨਹੀਂ ਕਿਹਾ ਜਾ ਰਿਹਾ ਕਿ ਹਜੂਮੀ ਹਿੰਸਾ ਨੂੰ ਰੋਕੋ, ਬਲਕਿ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਹਜੂਮੀ ਹਿੰਸਾ ਨਾ ਆਖੋ। ’’ -ਪੀਟੀਆਈ


Comments Off on ਵੱਖ-ਵੱਖ ਆਗੂਆਂ ਵੱਲੋਂ ਭਾਗਵਤ ਦੇ ਬਿਆਨ ਦੀ ਆਲੋਚਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.