ਵੇ ਮੇਰੀ ਰੰਗ ਦੇ ਉਂਗਲੀ ਮੌਲਾ !    ਗ਼ਰੀਬੀ ਤੋਂ ਮੁਕਤੀ ਲਈ ਆਵਾਜ਼ਾਂ ਨੂੰ ਵੀ ਥਾਂ ਦਿਓ !    ਮੀਡੀਆ ਦੀ ਆਜ਼ਾਦੀ ਲਈ ਕਾਨੂੰਨੀ ਜਦੋਜਹਿਦ !    ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਸ਼ਰਧਾਲੂਆਂ ਦਾ ਖਰਚਾ ਚੁੱਕੇ: ‘ਆਪ’ !    ਆਈਐੱਮਐੱਫ ਕੋਟਾ ਵਧਾਉਣ ਲਈ ਸਮਰਥਨ ਨਾ ਮਿਲਣ ਤੋਂ ਭਾਰਤ ਨਿਰਾਸ਼ !    ਚਿੱਲੀ ਵਿੱਚ ਹਿੰਸਾ, 3 ਹਲਾਕ !    ਢਿੱਗਾਂ ਡਿਗਣ ਕਾਰਨ 8 ਮੌਤਾਂ !    ਰਾਸ਼ਟਰਪਤੀ ਜੋਕੋ ਵਿਡੋਡੋ ਨੇ ਦੂਜੀ ਵਾਰ ਅਹੁਦੇ ਦੀ ਸਹੁੰ ਚੁੱਕੀ !    ਵਿਦਿਆਰਥੀਆਂ ਨੂੰ ਲੰਗਰ ਘਰ ਲਿਜਾਣ ਦੀ ਖੁੱਲ੍ਹ ਦਿੱਤੀ !    ਤੀਜਾ ਟੈਸਟ: ਰੋਹਿਤ ਦਾ ਦੂਹਰਾ ਸੈਂਕੜਾ, ਭਾਰਤ ਨੇ 497 ਦੌੜਾਂ ’ਤੇ ਪਾਰੀ ਐਲਾਨੀ !    

ਵੋਟਰਾਂ ਦੇ ਆਧਾਰ ਡੇਟਾ ਬਾਰੇ ਚੋਣ ਕਮਿਸ਼ਨ ਦੀ ਤਜਵੀਜ਼ ਕਾਨੂੰਨ ਮੰਤਰਾਲੇ ਦੇ ਵਿਚਾਰ ਅਧੀਨ

Posted On October - 9 - 2019

* ਅਗਸਤ ਵਿੱਚ ਚੋਣ ਕਮਿਸ਼ਨ ਨੇ ਭੇਜੀ ਸੀ ਤਜਵੀਜ਼
* ਵੋਟਰ ਦੇ ਚੋਣ ਸੂਚੀਆਂ ਵਿਚਲੇ ਇਕ ਤੋਂ ਵੱਧ ਇੰਦਰਾਜਾਂ ’ਤੇ ਰੋਕ ਲਾਉਣਾ ਹੈ ਉਦੇਸ਼

ਨਵੀਂ ਦਿੱਲੀ, 8 ਅਕਤੂਬਰ
ਚੋਣ ਕਮਿਸ਼ਨ ਨੇ ਨਵੇਂ ਬਿਨੈਕਾਰਾਂ ਅਤੇ ਮੌਜੂਦਾ ਵੋਟਰਾਂ ਦੇ ਵੋਟਰ ਸੁੂਚੀ ਵਿਚਲੇ ਇਕ ਤੋਂ ਵੱਧ ਇੰਦਰਾਜਾਂ ਦੀ ਜਾਂਚ ਲਈ ਆਧਾਰ ਨੰਬਰ ਇਕੱਤਰ ਕਰਨ ਲਈ ਕਾਨੂੰਨ ਮੰਤਰਾਲੇ ਨੂੰ ਚੋਣ ਕਾਨੂੰਨ ਵਿੱਚ ਸੋਧ ਕਰਨ ਦੀ ਤਜਵੀਜ਼ ਭੇਜੀ ਹੈ। ਚੋਣ ਕਮਿਸ਼ਨ ਦਾ ਅਜਿਹਾ ਕਰਨ ਪਿੱਛੇ ਮਕਸਦ ਚੋਣ ਸੂਚੀਆਂ ਵਿਚਲੇ ਕਈ ਥਈ ਇੰਦਰਾਜਾਂ ’ਤੇ ਰੋਕ ਲਾਉਣਾ ਹੈ।
ਅਗਸਤ, 2015 ਵਿੱਚ ਆਧਾਰ ਕਾਰਡ ਬਾਰੇ ਸੁਪਰੀਮ ਕੋਰਟ ਦੇ ਇੱਕ ਆਦੇਸ਼ ਨੇ ਚੋਣ ਕਮਿਸ਼ਨ ਦੇ ਵੋਟਰ ਸੂਚੀ ਵਿਚਲੇ ਬਹੁਤੇ ਇੰਦਰਾਜਾਂ ਦੀ ਜਾਂਚ ਲਈ ਵੋਟਰਾਂ ਦੇ ਚੋਣ ਅੰਕੜਿਆਂ ਨਾਲ ਅਧਾਰ ਨੂੰ ਜੋੜਨ ਵਾਲੇ ਪ੍ਰਾਜੈਕਟ ’ਤੇ ਰੋਕ ਲਾ ਦਿੱਤੀ ਸੀ।
ਚੋਣ ਕਮਿਸ਼ਨ ਉਦੋਂ ਆਪਣੇ ਕੌਮੀ ਚੋਣ ਸੂਚੀ ਸ਼ੁੱਧਤਾ ਅਤੇ ਪ੍ਰਮਾਣੀਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਆਧਾਰ ਨੰਬਰ ਇਕੱਤਰ ਕਰ ਰਿਹਾ ਸੀ। ਕਾਨੂੰਨ ਮੰਤਰਾਲੇ ਨੂੰ ਭੇਜੇ ਪੱਤਰ ਵਿੱਚ, ਕਮਿਸ਼ਨ ਨੇ ਹਾਲ ਹੀ ਵਿੱਚ ਤਜਵੀਜ਼ ਦਿੱਤੀ ਸੀ ਕਿ ਲੋਕ ਪ੍ਰਤੀਨਿਧਤਾ ਐਕਟ ਦੀਆਂ ਧਾਰਾਵਾਂ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਚੋਣ ਕਮਿਸ਼ਨ ਵੋਟਰ ਬਣਨ ਲਈ ਅਰਜ਼ੀ ਦੇਣ ਵਾਲੇ ਅਤੇ ਪਹਿਲਾਂ ਹੀ ਵੋਟਰ ਸੂਚੀਆਂ ਦਾ ਹਿੱਸਾ ਬਣ ਚੁੱਕੇ ਵਿਅਕਤੀਆਂ ਦੇ ਆਧਾਰ ਨੰਬਰਾਂ ਦੀ ਮੰਗ ਕਰ ਸਕੇ।
ਅਗਸਤ ਵਿੱਚ ਚੋਣ ਕਮਿਸ਼ਨ ਵੱਲੋਂ ਭੇਜੀ ਗਈ ਤਜਵੀਜ਼ ਅਨੁਸਾਰ, ਮੌਜੂਦਾ ਵੋਟਰਾਂ ਦੇ ਨਾਲ ਨਾਲ ਵੋਟ ਬਣਾਉਣ ਲਈ ਬਿਨੈਕਰਨ ਵਾਲਿਆਂ ਤੋਂ ਆਧਾਰ ਨੰਬਰ ਹਾਸਲ ਕਰਨ ਲਈ ਚੋਣ ਰਿਜਸਟਰੇਸ਼ਨ ਅਫਸਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਚੋਣ ਕਾਨੂੰਨ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਚੋਣ ਪੈਨਲ ਦੇ ਇਕ ਅਧਿਕਾਰੀ ਨੇ ਦੱਸਿਆ, ਕਿਉਂਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਆਧਾਰ ਨੰਬਰ ਇਕੱਤਰ ਕਰਨ ਲਈ ਕਾਨੂੰਨ ਦੀ ਮਨਜ਼ੂਰੀ ਜ਼ਰੂਰੀ ਹੈ, ਇਸ ਲਈ ਕਮਿਸ਼ਨ ਨੇ ਚੋਣ ਕਾਨੂੰਨ ਵਿਚ ਤਬਦੀਲੀਆਂ ਦੀ ਤਜਵੀਜ਼ ਪੇਸ਼ ਕੀਤੀ ਹੈ। -ਪੀਟੀਆਈ


Comments Off on ਵੋਟਰਾਂ ਦੇ ਆਧਾਰ ਡੇਟਾ ਬਾਰੇ ਚੋਣ ਕਮਿਸ਼ਨ ਦੀ ਤਜਵੀਜ਼ ਕਾਨੂੰਨ ਮੰਤਰਾਲੇ ਦੇ ਵਿਚਾਰ ਅਧੀਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.