ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਵਿਸ਼ਵ ਦੀ ਲੋਕਧਾਰਾ ਦਾ ਦਰਪਣ

Posted On October - 27 - 2019

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਲੋਕ ਸਾਹਿਤ ਦਾ ਵਡਮੁੱਲਾ ਖ਼ਜ਼ਾਨਾ ਹੈ। ਪੁਸਤਕ ‘ਬਾਤਾਂ ਦੇਸ਼ ਵਿਦੇਸ਼ ਦੀਆਂ’ (ਕੀਮਤ: 195 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਵਿਚ ਭਾਰਤ ਸਮੇਤ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੀਆਂ ਅਨੁਵਾਦਿਤ ਇੱਕੀ ਬਾਤਾਂ ਹਨ। ਸਾਰੀਆਂ ਬਾਤਾਂ ਵਿਚ ਕਰਾਮਾਤੀ ਅੰਸ਼ ਹੈ ਕਿਉਂਕਿ ਮਨੁੱਖ ਸ਼ੁਰੂ ਵਿਚ ਕਰਮਾਤਾਂ ਵਿਚ ਵਿਸ਼ਵਾਸ ਰੱਖਦਾ ਸੀ। ਪੂਰਨ ਤੌਰ ’ਤੇ ਅੰਧ-ਵਿਸ਼ਵਾਸੀ ਸੀ। ਸੂਰਜ ਚੰਦ ਤਾਰੇ ਆਦਿ ਉਸ ਲਈ ਦੇਵੀ ਦੇਵਤੇ ਸਨ। ਮਨੁੱਖ ਸਮੁੰਦਰਾਂ ਕੰਢੇ ਵਸਦਾ ਸੀ। ਸ਼ਿਕਾਰ ਕਰਨਾ ਉਸ ਦਾ ਮੁੱਢਲਾ ਸ਼ੌਕ ਸੀ ਕਿਉਂਕਿ ਪੇਟ ਭਰਨ ਦਾ ਵੱਡਾ ਮਸਲਾ ਸੀ। ਪੁਸਤਕ ਦੀ ਅਮਰੀਕੀ ਬਾਤ ਵਿਚ ਪੱਥਰ ਦੇ ਟੁਕੜਿਆਂ ਤੋਂ ਰੰਗ ਬਰੰਗੇ ਤਿਤਲੀਆਂ ਦੇ ਖੰਭ ਬਣ ਜਾਂਦੇ ਹਨ। ਆਈਸਲੈਂਡ ਦੀ ਬਾਤ ਵਿਚ ਸਮੁੰਦਰ ਕੰਢੇ ਮੱਛੀਆਂ ਫੜਨ ਵਾਲੇ ਮਛੇਰੇ ਨੂੰ ਸੁੰਦਰ ਮੁਟਿਆਰਾਂ ਮਿਲਦੀਆਂ ਹਨ। ਵੇਖਦੇ ਵੇਖਦੇ ਉਹ ਪਰੀਆਂ ਬਣ ਜਾਂਦੀਆਂ ਹਨ। ਉਨ੍ਹਾਂ ਵਿਚੋਂ ਇਕ ਦੀ ਕੁੰਜ ਮਛੇਰਾ ਘਰ ਲੈ ਆਉਂਦਾ ਹੈ। ਉਹ ਕੁੰਜ ਅਲਮਾਰੀ ਵਿਚ ਸੰਭਾਲ ਦਿੰਦਾ ਹੈ। ਵਿਆਹ ਵੀ ਕਰਵਾ ਲੈਂਦਾ ਹੈ। ਪਰੀ ਤੋਂ ਬਣੀ ਪਤਨੀ ਦੇ ਸੱਤ ਬੱਚੇ ਹੁੰਦੇ ਹਨ। ਇਕ ਦਿਨ ਉਸ ਨੂੰ ਆਪਣੀ ਕੁੰਜ ਘਰ ਵਿਚੋਂ ਮਿਲ ਜਾਂਦੀ ਹੈ। ਉਹ ਕੁੰਜ ਪਾ ਕੇ ਬੱਚੇ ਛੱਡ ਕੇ ਸਮੁੰਦਰ ਵੱਲ ਭੱਜ ਜਾਂਦੀ ਹੈ। ਮਛੇਰਾ ਸਮੁੰਦਰ ਵਿਚ ਉਸ ਦੀ ਤਲਾਸ਼ ਵਿਚ ਜਾਂਦਾ ਹੈ, ਪਰ ਉਹ ਕਿਧਰੇ ਨਹੀਂ ਲੱਭਦੀ।
ਪੋਲੈਂਡ ਦੀ ਬਾਤ ਵਿਚ ਸੁਸਤ ਕੁੜੀ (ਝਾਟੋ) ਬਾਗ਼ਾਂ ਦੇ ਰਾਖੇ ਨਾਲ ਵਿਆਹ ਕਰਾਉਂਦੀ ਹੈ, ਪਰ ਚਮਤਕਾਰੀ ਢੰਗ ਨਾਲ ਸੁਸਤੀ ਛੱਡ ਕੇ ਫੁਰਤੀ ਹਾਸਲ ਕਰਦੀ ਹੈ। ਅਸਕੀਮੋ ਬਾਤ ‘ਸ਼ਿਕਾਰੀ ਸ਼ਿਕਾਰ ਕਰਨ ਗਿਆ’ ਵਿਚ ਬੰਦਾ ਜਾਨਵਰ ਜੂਨਾਂ ਵਿਚੋਂ ਲੰਘ ਕੇ ਫਿਰ ਮਨੁੱਖ ਬਣਦਾ ਹੈ। ਮੈਕਸਿਕੋ ਦੀ ਬਾਤ ‘ਰੱਬ, ਮੌਤ ਅਤੇ ਕਿਸਾਨ’ ਵਿਚ ਗ਼ਰੀਬੀ ਅਮੀਰੀ ਦੀ ਗੱਲ ਹੈ। ਇਹ ਕੁੱਲ ਦੁਨੀਆਂ ਦਾ ਮਸਲਾ ਹੈ। ਬਰਮਾ ਦੀ ਬਾਤ ਵਿਚ ਗਪੌੜੀਏ ਗੱਪਾਂ ਮਾਰਦੇ ਹਨ, ਪਰ ਰਾਜਕੁਮਾਰ ਚੁਸਤੀ ਨਾਲ ਗਪੌੜੀਆਂ ਦੇ ਚੁੰਗਲ ਵਿਚ ਨਹੀਂ ਫਸਦਾ ਸਗੋਂ ਚੁਸਤ ਗੱਪ ਮਾਰ ਕੇ ਗੱਪੀਆਂ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ। ਤਿੱਬਤ ਦੀ ਬਾਤ, ਪੋਲੈਂਡ ਦੀ ਬਾਤ, ਤਨਜ਼ਾਨੀਆ ਦੀ ਬਾਤ, ਅਮਰੀਕਾ ਦੀ ਬਾਤ ਵਿਚ ਕਬੀਲਾ ਪ੍ਰਸੰਗ ਹੈ। ਦੋ ਬੁੱਢੀਆਂ ਹਾਸਰਸ ਵਾਲੀ ਬਾਤ ਹੈ। ਜਰਮਨੀ, ਚੀਨ, ਅਫ਼ਰੀਕਾ ਦੀਆਂ ਬਾਤਾਂ ਵਿਚ ਕਰਾਮਾਤੀ ਅੰਸ਼ ਹੈ। ਪੁਸਤਕ ਵਿਚ ਵਿਸ਼ਵ ਦਾ ਵਿਰਾਸਤੀ ਲੋਕਧਾਰਾ ਦਾ ਵੰਨ-ਸੁਵੰਨਾ ਰੰਗ ਹੈ।
ਸੰਪਰਕ: 098148-56160


Comments Off on ਵਿਸ਼ਵ ਦੀ ਲੋਕਧਾਰਾ ਦਾ ਦਰਪਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.