ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਵਿਦਿਆਰਥਣ ਨਾਲ ਜਬਰ ਜਨਾਹ; ਡਰਾਈਵਰ ਗ੍ਰਿਫ਼ਤਾਰ

Posted On October - 9 - 2019

ਪੱਤਰ ਪ੍ਰੇਰਕ
ਮੁਕੇਰੀਆਂ, 8 ਅਕਤੂਬਰ
ਤਲਵਾੜਾ ਪੁਲੀਸ ਨੇ ਪਿੰਡ ਸੰਧਾਣੀ ਦੇ ਇੱਕ ਨੌਜਵਾਨ ਖਿਲਾਫ਼ ਨਾਬਾਲਗ ਨੂੰ ਵਰਗਲਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ ’ਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੀੜਤ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਮਾਪਿਆਂ ਦੇ ਹਵਾਲੇ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਸ ਸਬੰਧੀ ਐਸਐਚਓ ਸੁਰਜੀਤ ਸਿੰਘ ਤੇ ਮਹਿਲਾ ਐਸਆਈ ਸਨੇਹ ਲਤਾ ਨੇ ਦੱਸਿਆ ਕਿ ਪੀੜਤ ਦੇ ਪਿਤਾ ਨੇ ਪੁਲੀਸ ਨੂੰ ਬਿਆਨ ਦਿੱਤੇ ਸਨ ਕਿ ਉਸ ਦੀ ਨਾਬਾਲਗ ਲੜਕੀ ਇਲਾਕੇ ਦੇ ਇੱਕ ਨਿੱਜੀ ਸਕੂਲ ਵਿੱਚ 10ਵੀਂ ਕਲਾਸ ਦੀ ਵਿਦਿਆਰਥਣ ਹੈ। ਉਹ ਅੱਡਾ ਅਮਰੋਹ ਤੋਂ ਸਕੂਲ ਤੱਕ ਸਕੂਲ ਦੀ ਜੀਪ, ਜਿਸ ਨੂੰ ਪਿੰਡ ਸੰਧਾਣੀ ਦਾ ਦਿਲਾਰ ਸਿੰਘ ਚਲਾਉਂਦਾ ਹੈ, ਵਿੱਚ ਜਾਂਦੀ ਸੀ। ਪੀੜਤ ਦੇ ਪਿਤਾ ਅਨੁਸਾਰ ਉਸ ਦੀ ਲੜਕੀ ਨੇ ਉਸ (ਪਿਤਾ) ਨੂੰ ਦੱਸਿਆ ਸੀ ਕਿ ਜੀਪ ਦਾ ਡਰਾਈਵਰ ਦਿਲਾਰ ਸਿੰਘ ਵਾਸੀ ਸੰਧਾਣੀ ਉਸ ਨੂੰ ਘਰ ’ਚ ਇਕੱਲੀ ਦੇਖ ਕੇ ਅਸ਼ਲੀਲ ਹਰਕਤਾਂ ਕਰਦਾ ਸੀ ਅਤੇ ਉਸ ਨਾਲ ਜਬਰ ਜਨਾਹ ਵੀ ਕੀਤਾ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਬੀਤੇ ਦਿਨ ਲੜਕੀ ਸ਼ਾਮ ਨੂੰ ਘਰੋਂ ਬਾਹਰ ਗਈ, ਪਰ ਦੇਰ ਸ਼ਾਮ ਤੱਕ ਨਾ ਪਰਤਣ ’ਤੇ ਉਸ ਦੀ ਭਾਲ ਕਰਨ ’ਤੇ ਉਹ ਕਿੱਧਰੇ ਨਾ ਮਿਲੀ ਜਿਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤ ਲੜਕੀ ਦੇ ਪਿਤਾ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਉਕਤ ਡਰਾਈਵਰ ਹੀ ਉਸਦੀ ਲੜਕੀ ਨੂੰ ਕਿੱਧਰੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਲੈ ਗਿਆ ਹੈ ਅਤੇ ਉਸ ਨਾਲ ਜ਼ਬਰ ਜਨਾਹ ਕੀਤਾ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਦੋਸ਼ੀ ਨੌਜਵਾਨ ਦਿਲਾਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।


Comments Off on ਵਿਦਿਆਰਥਣ ਨਾਲ ਜਬਰ ਜਨਾਹ; ਡਰਾਈਵਰ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.