ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On October - 17 - 2019

1- ਬੈਚਲਰ ਆਫ ਆਰਟਸ ਇੰਟਰਨੈਸ਼ਨਲ ਸਕਾਲਰਸ਼ਿਪ, ਯੂਨੀਵਰਸਿਟੀ ਆਫ ਮੈਲਬਰਨ 2019: ਹੋਣਹਾਰ ਭਾਰਤੀ ਵਿਦਿਆਰਥੀਆਂ ਪਾਸੋਂ ਆਸਟਰੇਲੀਆ ਸਥਿਤ ਮੈਲਬਰਨ ਯੂਨੀਵਰਸਿਟੀ ਵਿਚ ਇਤਿਹਾਸ, ਫਿਲਾਸਫੀ, ਪੁਲਿਟੀਕਲ ਸਾਇੰਸ, ਸੋਸ਼ਲ ਸਟੱਡੀ, ਲੈਂਗੁਏਜ਼, ਲਿਟਰੇਚਰ ਅਤੇ ਕਲਚਰਲ ਸਟੱਡੀ ਵਿਚ ਬੈਚਲਰ ਆਫ਼ ਆਰਟਸ (ਬੀਏ) ਦੇ ਪਹਿਲੇ ਸਾਲ ਵਿਚ ਦਾਖ਼ਲਾ ਲੈ ਚੁੱਕੇ ਵਿਦਿਆਰਥੀਆਂ ਪਾਸੋਂ ਵਿੱਤੀ ਸਹਾਇਤਾ ਵਾਸਤੇ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੂਲ ਰੂਪ ਵਿਚ ਭਾਰਤ ਵਾਸੀ ਵਿਦਿਆਰਥੀ, ਜੋ 30 ਅਕਤੂਬਰ ਤੋਂ ਪਹਿਲਾਂ ਉਕਤ ਵਿਸ਼ਿਆਂ ਵਿਚ ਦਾਖ਼ਲੇ ਲਈ ਅਪਲਾਈ ਕਰ ਚੁੱਕੇ ਹਨ, ਸਕਾਲਰਸ਼ਿਪ ਲਈ ਅਰਜ਼ੀ ਦੇਣ ਦੇ ਯੋਗ ਹਨ। ਚੁਣੇ ਗਏ 23 ਕੌਮਾਂਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੋਰਸ ਦੇ ਆਧਾਰ ‘ਤੇ 25 ਜਾਂ 50 ਫ਼ੀਸਦੀ ਫੀਸ ਦੀ ਛੋਟ ਮਿਲੇਗੀ। ਪ੍ਰੋਗਰਾਮ ਵਿਚ ਦਾਖ਼ਲੇ ਜ਼ਰੀਏ ਅਪਲਾਈ ਕੀਤਾ ਜਾ ਸਕਦਾ ਹੈ।
ਅਰਜ਼ੀ ਦੀ ਆਖ਼ਰੀ ਤਰੀਕ: 30 ਅਕਤੂਬਰ, 2019
ਲਿੰਕ: http://www.b4s.in/PT/BAI1
2- ਐੱਸਟੀਐੱਫਸੀ ਮੈਰੀਟੋਰੀਅਸ ਸਕਾਲਰਸ਼ਿਪ ਪ੍ਰੋਗਰਾਮ: ਸ੍ਰੀਰਾਮ ਟਰਾਂਸਪੋਰਟ ਫਾਈਨਾਂਸ ਕੰਪਨੀ ਲਿਮਟਿਡ ਵੱਲੋਂ ਦੇਸ਼ ਦੇ ਵਿੱਤੀ ਤੌਰ ’ਤੇ ਕਮਜ਼ੋਰ ਕਮਰਸ਼ੀਅਲ ਟਰਾਂਸਪੋਰਟ ਡਰਾਈਵਰ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। 10ਵੀਂ ਅਤੇ 12ਵੀਂ ਤੋਂ ਬਾਅਦ ਪ੍ਰੋਫੈਸ਼ਨਲ ਡਿਗਰੀ ਦੀ ਪੜ੍ਹਾਈ ਭਾਵ ਮੌਜੂਦਾ ਸਮੇਂ ਡਿਪਲੋਮਾ, ਆਈਟੀਆਈ, ਪੌਲੀਟੈਕਨਿਕ ਕੋਰਸ ਕਰਨ ਵਾਲੇ ਅਤੇ 10ਵੀਂ ਤੇ 12ਵੀਂ ਕਲਾਸ ਵਿਚ ਘੱਟੋ ਘੱਟ 60 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਅੰਕ ਲੈ ਚੁੱਕੇ ਵਿਦਿਆਰਥੀ ਅਤੇ ਤਿੰਨ ਜਾਂ ਚਾਰ ਸਾਲਾ ਗਰੈਜੂਏਸ਼ਨ, ਇੰਜਨੀਅਰਿੰਗ ਡਿਗਰੀ ਪ੍ਰੋਗਰਾਮ ਦੇ ਵਿਦਿਆਰਥੀ ਇਸ ਸਕਾਲਰਸ਼ਿਪ ਵਾਸਤੇ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਦੇ ਮਾਪੇ ਕਮਰਸ਼ੀਅਲ ਟਰਾਂਸਪੋਰਟ ਡਰਾਈਵਰ ਹੋਣ ਅਤੇ ਪਰਿਵਾਰਕ ਆਮਦਨ 4 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਨਾ ਹੋਵੇ। ਵੱਧ ਤੋਂ ਵੱਧ ਤਿੰਨ ਸਾਲ ਦੇ ਆਈਟੀਆਈ, ਪੌਲੀਟੈਕਨਿਕ, ਡਿਪਲੋਮਾ ਦੇ ਵਿਦਿਆਰਥੀਆਂ ਨੂੰ 15,000 ਰੁਪਏ ਸਾਲਾਨਾ ਅਤੇ ਤਿੰਨ ਤੋਂ ਚਾਰ ਸਾਲ ਤਕ ਦੇ ਗਰੈਜੂਏਸ਼ਨ, ਇੰਜਨੀਅਰਿੰਗ ਡਿਗਰੀ ਪ੍ਰੋਗਰਾਮ ਦੇ ਵਿਦਿਆਰਥੀਆਂ ਨੂੰ 30 ਤੋਂ 35 ਹਜ਼ਾਰ ਰੁਪਏ ਤਕ ਦੀ ਰਕਮ ਸਾਲਾਨਾ ਮਿਲੇਗੀ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਕਤੂਬਰ, 2019
ਲਿੰਕ: http://www.b4s.in/PT/SIMT1
3- ਸੀਐੱਸਐੱਸ ਸਕਾਲਰਸ਼ਿਪ ਫਾਰ ਕਾਲਜ ਐਂਡ ਯੂਨੀਵਰਸਿਟੀ ਸਟੂਡੈਂਟਸ 2019-20: ਮਨੁੱਖੀ ਵਸੀਲਾ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਦੇਸ਼ ਦੇ ਹੋਣਹਾਰ ਪਰ ਵਿੱਤੀ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਮੈਡੀਕਲ, ਇੰਜਨੀਅਰਿੰਗ ਵਿਸ਼ਿਆਂ ਵਿਚ ਉੱਚ ਸਿੱਖਿਆ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। 12ਵੀਂ ਪਾਸ ਵਿਦਿਆਰਥੀ, ਜਿਨ੍ਹਾਂ ਏਆਈਸੀਟੀਈ, ਡੈਂਟਲ ਕੌਂਸਲ ਆਫ ਇੰਡੀਆ, ਮੈਡੀਕਲ ਕੌਂਸਲ ਆਫ ਇੰਡੀਆ ਜਾਂ ਕਿਸੇ ਹੋਰ ਰੈਗੂਲੇਟਰੀ ਅਥਾਰਿਟੀ ਤੋਂ ਮਾਨਤਾ ਪ੍ਰਾਪਤ ਸੰਸਥਾ ਵਿਚ ਦਾਖ਼ਲਾ ਲਿਆ ਹੋਵੇ, ਅਰਜ਼ੀ ਦੇ ਸਕਦੇ ਹਨ, ਜਿਨ੍ਹਾਂ 12ਵੀਂ ਵਿਚ 80 ਫ਼ੀਸਦੀ ਅੰਕ ਲਏ ਹੋਣ ਤੇ ਪਰਿਵਾਰਕ ਆਮਦਨ 8 ਲੱਖ ਰੁਪਏ ਸਾਲਾਨਾ ਤੋਂ ਵੱਧ ਨਾ ਹੋਵੇ ਅਤੇ ਕੋਈ ਹੋਰ ਸਕਾਲਰਸ਼ਿਪ ਨਾ ਲੈ ਰਹੇ ਹੋਣ। ਡਿਸਟੈਂਸ ਲਰਨਿੰਗ ਜਾਂ ਕੋਰਸਪਾਂਡੈਂਟ ਜ਼ਰੀਏ ਡਿਗਰੀ ਕਰ ਰਹੇ ਵਿਦਿਆਰਥੀ ਅਪਲਾਈ ਕਰਨ ਦੇ ਯੋਗ ਨਹੀਂ। ਗਰੈਜੂਏਸ਼ਨ ਦੇ ਪਹਿਲੇ ਤਿੰਨ ਸਾਲਾਂ ਲਈ 10,000 ਰੁਪਏ ਸਾਲਾਨਾ ਅਤੇ ਚੌਥੇ ਤੇ ਪੰਜਵੇਂ ਵਰ੍ਹੇ ਜਾਂ ਪੋਸਟ ਗਰੈਜੂਏਸ਼ਨ ਲਈ 20,000 ਰੁਪਏ ਸਾਲਾਨਾ ਮਿਲਣਗੇ।
ਅਰਜ਼ੀ ਦੀ ਆਖ਼ਰੀ ਤਰੀਕ: 31 ਅਕਤੂਬਰ, 2019
ਲਿੰਕ: http://www.b4s.in/PT/CSS11
www.buddy4study.com ਦੇ ਸਹਿਯੋਗ ਨਾਲ।
ਨੋਟ: ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.