ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

‘ਲੋਕਲ ਹੀਰੋ’ ਬਣਨ ’ਤੇ ਗੁਰਿੰਦਰ ਕੌਰ ਦਾ ਸਨਮਾਨ

Posted On October - 11 - 2019

ਬੀਬੀ ਗੁਰਿੰਦਰ ਕੌਰ।

ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 10 ਅਕਤੂਬਰ
ਉੱਤਰੀ ਮੈਲਬਰਨ ਖੇਤਰ ਦੀ ਸੰਸਥਾ ਵੈਸਟਫੀਲਡ ਪਲੈਂਟੀ ਵੈਲੀ ਵੱਲੋਂ ਪਿਛਲੇ ਦਿਨੀਂ ਸਮਾਜਿਕ ਸੇਵਾਵਾਂ ਲਈ ‘ਲੋਕਲ ਹੀਰੋ’ ਵਜੋਂ ਚੁਣੇ ਜਾਣ ’ਤੇ ਪੰਜਾਬ ਨਾਲ ਸਬੰਧਿਤ ਗੁਰਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਸਿੱਖ ਖ਼ਾਲਸਾ ਐਜੂਕੇਸ਼ਨ ਸੁਸਾਇਟੀ ਚਲਾ ਰਹੀ ਗੁਰਿੰਦਰ ਕੌਰ ਨੇ ਜਿੱਥੇ ਬਹੁਕੌਮੀ ਭਾਈਚਾਰੇ ’ਚ ਸਿੱਖ ਪਛਾਣ ਦੇ ਪ੍ਰਚਾਰ ਲਈ ਕਾਰਜ ਕੀਤੇ ਹਨ, ਉੱਥੇ ਹੀ ਆਪਸੀ ਸਦਭਾਵਨਾ ਤੇ ਬਰਾਬਰੀ ਯਕੀਨੀ ਬਣਾਉਣ ਲਈ ਅਤੇ ਜਾਣਕਾਰੀ ਰਾਹੀਂ ਪਛਾਣ ਸਬੰਧੀ ਬਣਦੇ ਭੁਲੇਖੇ ਦੂਰ ਕਰਨ ਲਈ ਵੀ ਉਪਰਾਲੇ ਕੀਤੇ ਹਨ।
ਗੁਰਿੰਦਰ ਮੁਤਾਬਕ ਜਾਣਕਾਰੀ ਦੀ ਅਣਹੋਂਦ ਕਾਰਨ ਵੱਖਰੇ ਪਿਛੋਕੜ ਨਾਲ ਸਬੰਧਤ ਭਾਈਚਾਰਿਆਂ ਸਮੇਤ ਸਿੱਖਾਂ ਨੂੰ ਵੀ ਨਾ-ਪੱਖੀ ਵਤੀਰੇ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨੂੰ ਠੱਲ੍ਹਣ ਲਈ ਉਹ ਯਤਨਸ਼ੀਲ ਹੈ।
2006 ਵਿਚ ਅੰਮ੍ਰਿਤਸਰ ਤੋਂ ਮੈਲਬਰਨ ਆਈ ਗੁਰਿੰਦਰ ਕੌਰ ਨੂੰ ਸਨਮਾਨ ਪੱਤਰ ਸਮੇਤ ਦਸ ਹਜ਼ਾਰ ਡਾਲਰ ਦੀ ਰਾਸ਼ੀ ਵੀ ਸੰਸਥਾ ਵੱਲੋਂ ਦਿੱਤੀ ਗਈ, ਜੋ ਹੁਣ ਖ਼ਾਲਸਾ ਐਜੂਕੇਸ਼ਨ ਸੁਸਾਇਟੀ ਦੇ ਪ੍ਰਚਾਰ ਕਾਰਜਾਂ ’ਤੇ ਖਰਚੀ ਜਾਵੇਗੀ।


Comments Off on ‘ਲੋਕਲ ਹੀਰੋ’ ਬਣਨ ’ਤੇ ਗੁਰਿੰਦਰ ਕੌਰ ਦਾ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.