ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਲੁਧਿਆਣਾ ’ਚ ਸਾੜੇ ਗਏ ਰੰਗ-ਬਿਰੰਗੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ

Posted On October - 9 - 2019

ਲੁਧਿਆਣਾ ਦੀ ਵਰਧਮਾਨ ਮਿੱਲ੍ਹ ਸਾਹਮਣੇ ਜ਼ਮੀਨ ’ਤੇ ਰੱਖਿਆ ਰਾਵਣ ਦੇ ਪੁਤਲੇ ਦਾ ਸਿਰ।

ਸਤਵਿੰਦਰ ਬਸਰਾ
ਲੁਧਿਆਣਾ, 8 ਅਕਤੂਬਰ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬੁਰਾਈ ’ਤੇ ਇਛਾਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦਸਹਿਰਾ ਧੂਮਧਾਮ ਨਾਲ ਮਨਾਉਣ ਗਿਆ। ਇਸ ਵਾਰ ਲੁਧਿਆਣਾ ਦੇ ਵੱਖ ਵੱਖ ਮੈਦਾਨਾਂ ’ਤੇ ਲੋਕਾਂ ਨੂੰ ਰੰਗ-ਬਿਰੰਗੇ ਰਾਵਣ, ਮੇਘਨਾਦ ਤੇ ਕੁੰਭਕਰਣ ਦੇ ਪੁਤਲੇ ਦੇਖਣ ਨੂੰ ਮਿਲੇ। ਦਰੇਸੀ ਮੈਦਾਨ ਵਿੱਚ ਸ਼ਹਿਰ ਦਾ ਸਭ ਤੋਂ ਉੱਚਾ 90 ਫੁੱਟ ਦਾ ਰਾਵਣ ਦਾ ਪੁਤਲਾ ਖਿੱਚ ਦਾ ਕੇਂਦਰ ਰਿਹਾ।
ਸ਼ਹਿਰ ’ਚ ਬੁਰਾਈ ਦੇ ਪ੍ਰਤੀਕ ਰਾਵਣ, ਕੁੰਭਕਰਣ ਤੇ ਮੇਘਨਾਥਦ ਦੇ ਪੁਤਲੇ ਹਰ ਸਾਲ ਤਿਆਰ ਕਰਕੇ ਜਲਾਏ ਜਾਂਦੇ ਹਨ। ਆਮ ਤੌਰ ’ਤੇ ਹਰ ਸਾਲ ਫਿੱਕੇ ਗੁਲਾਬੀ ਰੰਗ ਦੇ ਮੂੰਹ ਵਾਲੇ ਪੁਤਲੇ ਬਣਾਏ ਜਾਂਦੇ ਸਨ ਪਰ ਇਸ ਵਾਰ ਲੋਕਾਂ ਨੂੰ ਵੱਖ ਵੱਖ ਰੰਗਾਂ ਦੇ ਪੁਤਲੇ ਦੇਖਣ ਨੂੰ ਮਿਲੇ। ਦਰੇਸੀ ਮੈਦਾਨ ’ ਚ ਬਣਾਏ ਗਏ ਰਾਵਣ ਦੇ 90 ਫੁੱਟ ਉੱਚੇ ਪੁਤਲੇ ਦਾ ਰੰਗ ਪੁਰਾਤਨ ਸਮੇਂ ਦੀ ਤਰ੍ਹਾਂ ਹਲਕਾ ਗੁਲਾਬੀ ਹੀ ਰੱਖਿਆ ਗਿਆ ਸੀ ਜਦੋਂਕਿ ਕੁੰਭਕਰਣ ਦੇ ਪੁਤਲੇ ਦਾ ਮੂੰਹ ਦੋ-ਰੰਗਾ ਬਣਾਇਆ ਗਿਆ।
ਇਸੇ ਤਰ੍ਹਾਂ ਉਪਕਾਰ ਨਗਰ ’ਚ ਸੁਨਹਿਰੀ ਪਹਿਰਾਵੇ ਵਾਲਾ ਰਾਵਣ ਦੂਰੋਂ ਹੀ ਦਸਹਿਰੇ ਦੀ ਰੌਣਕ ਵਧਾਉਂਦਾ ਨਜ਼ਰ ਆਇਆ। ਇੱਥੇ 50 ਫੁੱਟ ਉੱਚਾ ਰਾਵਣ ਬਣਾਇਆ ਗਿਆ ਸੀ। ਚੰਡੀਗੜ੍ਹ ਰੋਡ ’ਤੇ ਪੈਂਦੇ ਮੋਤੀ ਨਗਰ ’ਚ ਰਾਵਣ ਦੇ ਪੁਤਲੇ ਦਾ ਮੂੰਹ ਹਲਕਾ ਗੁਲਾਬੀ ਜਦੋਂਕਿ ਵਰਧਮਾਨ ਦੇ ਸਾਹਮਣੇ ਲੱਗਦੇ ਦਸਹਿਰੇ ਮੇਲੇ ’ਚ ਰਾਵਣ ਦੇ ਪੁਤਲੇ ਦਾ ਮੂੰਹ ਸੰਤਰੀ ਰੰਗ ਦਾ ਸੀ।
ਇੱਥੇ ਮੇਘਨਾਦ ਨੀਲੇ ਰੰਗ ਦਾ ਜਦੋਂਕਿ ਕੁੰਭਕਰਣ ਦੇ ਪੁਤਲੇ ਦਾ ਮੂੰਹ ਪੀਲੇ ਰੰਗ ਦਾ ਬਣਾਇਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਸੁਖਦੇਵ ਨਗਰ ’ਚ 60 ਫੁੱਟ, ਸਰਾਭਾ ਨਗਰ ’ਚ 60 ਫੁੱਟ, ਅਗਰ ਨਗਰ ’ਚ 70 ਫੁੱਟ, ਪ੍ਰਤਾਪ ਚੌਕ 50 ਫੁੱਟ ਦੇ ਪੁਤਲੇ ਜਲਾਏ ਗਏ। ਇਨ੍ਹਾਂ ਪੁਤਲਿਆਂ ਨੂੰ ਬਣਾਉਣ ਲਈ ਆਗਰਾ, ਮੁਜੱਫਰਨਗਰ ਆਦਿ ਥਾਵਾਂ ਤੋਂ ਆਏ ਦਰਜਨਾਂ ਕਾਰੀਗਰ ਪਿਛਲੇ ਕਰੀਬ ਇੱਕ ਮਹੀਨੇ ਤੋਂ ਕਈ ਕਈ ਘੰਟੇ ਰੋਜ਼ਾਨਾ ਕੰਮ ਕਰ ਰਹੇ ਸਨ।
ਦਸਹਿਰੇ ਦੀਆਂ ਰੌਣਕਾਂ ’ਤੇ ਵੀ ਮੰਦੀ ਦੀ ਮਾਰ
ਗੁਰੂਸਰ ਸੁਧਾਰ (ਸੰਤੋਖ ਗਿੱਲ) ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰੇ ’ਤੇ ਵੀ ਇਸ ਵਾਰ ਮੰਦੀ ਦੀ ਮਾਰ ਦਾ ਅਸਰ ਸਾਫ਼ ਦਿਖਾਈ ਦਿੱਤਾ। ਸ਼ਾਮ ਪੰਜ ਵਜੇ ਤੱਕ ਵੀ ਬਾਜ਼ਾਰਾਂ ਵਿੱਚ ਖ਼ਾਸ ਰੌਣਕ ਦਿਖਾਈ ਨਹੀਂ ਦਿੱਤੀ। ਮਠਿਆਈਆਂ, ਫਲਾਂ ਤੇ ਭਾਂਡਿਆਂ ਦੀਆਂ ਦੁਕਾਨਾਂ ਤਾਂ ਖ਼ੂਬ ਸਜੀਆਂ ਸਨ, ਪਰ ਗਾਹਕਾਂ ਦੀ ਕਮੀ ਨੇ ਦੁਕਾਨਦਾਰਾਂ ਦੇ ਚਿਹਰਿਆਂ ਦੀ ਰੌਣਕ ਫਿੱਕੀ ਪਾ ਦਿੱਤੀ। ਸ਼ਾਮ ਸਮੇਂ ਦਸਹਿਰਾ ਕਮੇਟੀ ਵੱਲੋਂ ਕਸਬੇ ਦੇ ਬਾਹਰ ਘੁਮਾਣ ਚੌਕ ’ਚ ਪੰਡਾਲ ਸਜਾਇਆ ਗਿਆ ਸੀ ਤੇ ਸੂਰਜ ਡੁੱਬਦੇ ਸਾਰ ਹੀ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰ ਦਿੱਤਾ ਗਿਆ। ਦਸਹਿਰੇ ਮੌਕੇ ਸੱਤਾਧਾਰੀ ਧਿਰ ਪੂਰੀ ਤਰ੍ਹਾਂ ਦੁਫਾੜ ਦਿਖਾਈ ਦਿੱਤੀ, ਕਾਂਗਰਸ ਪਾਰਟੀ ਦੇ ਇੱਕ ਧੜੇ ਨੇ ਦਸਹਿਰੇ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖੀ। ਸੰਸਦ ਮੈਂਬਰ ਡਾਕਟਰ ਅਮਰ ਸਿੰਘ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਵਾਰ ਸੁਰੱਖਿਆ ਦੇ ਬਹੁਤ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਡੀ.ਐਸ.ਪੀ ਹੈੱਡਕੁਆਟਰ ਰਾਜੇਸ਼ ਸ਼ਰਮਾ ਨੇ ਪੁਲਿਸ ਫੋਰਸ ਅਤੇ ਡਾਗ ਸੁਕੈਅਡ ਸਮੇਤ ਇਲਾਕੇ ਦੀ ਛਾਣਬੀਣ ਕੀਤੀ ਅਤੇ ਸਮਾਗਮ ਵਾਲੀ ਥਾਂ ਦੇ ਨੇੜੇ ਹੀ ਭਾਰਤੀ ਹਵਾਈ ਸੈਨਾ ਦੀ ਫਾਇਰ ਬ੍ਰਿਗੇਡ ਵੀ ਤਾਇਨਾਤ ਕੀਤੀ ਗਈ ਸੀ।


Comments Off on ਲੁਧਿਆਣਾ ’ਚ ਸਾੜੇ ਗਏ ਰੰਗ-ਬਿਰੰਗੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.