ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਰੱਸਾਕਸ਼ੀ ਵਿੱਚ ਝੁਨੀਰ ਤੇ ਸ਼ਤਰੰਜ ਵਿੱਚ ਮਾਨਸਾ ਮੋਹਰੀ

Posted On October - 15 - 2019

ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਬਾਲ ਖਿਡਾਰੀ ਅਤੇ ਪ੍ਰਬੰਧਕ।

ਹਰਦੀਪ ਸਿੰਘ ਜਟਾਣਾ
ਮਾਨਸਾ, 14 ਅਕਤੂਬਰ
28 ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਅੱਜ ਇੱਥੇ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿੱਚ ਸ਼ਾਨੋ ਸੌਕਤ ਪ੍ਰਬੰਧਾਂ ਹੇਠ ਸ਼ੁਰੂ ਹੋਈਆਂ। ਇਸ ਮੌਕੇ ਜ਼ਿਲ੍ਹੇ ਦੇ ਪੰਜ ਬਲਾਕਾਂ ਤੋਂ ਆਏ ਪੰਜ ਸੌ ਤੋਂ ਵੱਧ ਬਾਲ ਖਿਡਾਰੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ।
ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਅੱਜ ਦੇ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਰੱਸਾਕਸ਼ੀ ਵਿੱਚ ਝੁਨੀਰ ਬਲਾਕ ਮੋਹਰੀ ਰਿਹਾ ਜਦੋਂ ਕਿ ਮਾਨਸਾ ਦੂਸਰੇ ਅਤੇ ਸਰਦੂਲਗੜ੍ਹ ਬਲਾਕ ਤੀਜੇ ਨੰਬਰ ’ਤੇ ਰਿਹਾ। ਰੋਪ ਸਕੀਪਿੰਗ ਦੇ ਸਿੰਗਲ ਮੁਕਾਬਲੇ ਵਿੱਚ ਝੁਨੀਰ ਬਲਾਕ ਦਾ ਗਗਨਦੀਪ ਸਿੰਘ ਪਹਿਲੇ ਅਤੇ ਸਰਦੂਲਗੜ੍ਹ ਦਾ ਦਲਜੀਤ ਸਿੰਘ ਦੂਜੇ ਨੰਬਰ ’ਤੇ ਰਿਹਾ। ਜੋਗਿੰਗ ਵਿੱਚ ਮਾਨਸਾ ਪਹਿਲੇ ਬਰੇਟਾ ਦੂਜੇ ,ਡਬਲ ਅੰਡਰ ਵਿੱਚ ਮਾਨਸਾ ਪਹਿਲੇ ਅਤੇ ਸਰਦੂਲਗੜ੍ਹ ਬਲਾਕ ਦੂਸਰੇ ,ਫਰੀ ਸਟਾਈਲ ਵਿੱਚ ਸਰਦੂਲਗੜ੍ਹ ਪਹਿਲੇ ਅਤੇ ਮਾਨਸਾ ਦੂਸਰੇ ਨੰਬਰ ’ਤੇ ਰਿਹਾ। ਲੜਕੀਆਂ ਦੇ ਰੋਪ ਸਕਿਪਿੰਗ ਸਿੰਗਲ ਮੁਕਾਬਲੇ ਦੌਰਾਨ ਮਾਨਸਾ ਪਹਿਲੇ ਅਤੇ ਝੁਨੀਰ ਦੂਸਰੇ, ਜੋਗਿੰਗ ਵਿੱਚ ਸਰਦੂਲਗੜ੍ਹ ਪਹਿਲੇ ਅਤੇ ਬਰੇਟਾ ਦੂਸਰੇ, ਡਬਲ ਅੰਡਰ ਵਿੱਚ ਮਾਨਸਾ ਪਹਿਲੇ ਅਤੇ ਬੁਢਲਾਡਾ ਦੂਸਰੇ , ਫਰੀ ਸਟਾਇਲ ਵਿੱਚ ਸਰਦੂਲਗੜ੍ਹ ਪਹਿਲੇ ਅਤੇ ਝੁਨੀਰ ਦੂਸਰੇ ਸਥਾਨ ’ਤੇ ਰਿਹਾ। ਸਤਰੰਜ਼ ਲੜਕੀਆਂ ’ਚ ਬਲਾਕ ਮਾਨਸਾ ਨੇ ਪਹਿਲਾ, ਬਰੇਟਾ ਨੇ ਦੂਸਰਾ ਅਤੇ ਬੁਢਲਾਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਤਰੰਜ ’ਚ ਬਰੇਟਾ ਨੇ ਪਹਿਲਾ , ਬੁਢਲਾਡਾ ਦੂਸਰਾ ਤੇ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਫਾਜ਼ਿਲਕਾ ’ਚ ਸਕੂਲ ਖੇਡਾਂ ਦੀ ਸ਼ੁਰੂਆਤ

ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸਥਾਨਕ ਬਹੁਮੰਤਵੀ ਸਟੇਡੀਅਮ ਫਾਜ਼ਿਲਕਾ ਵਿੱਚ ਸ਼ੁਰੂਆਤ ਕੀਤੀ ਗਈ। ਬੀਪੀਈਓ ਫਾਜ਼ਿਲਕਾ-1 ਹੰਸ ਰਾਜ ਥਿੰਦ ਅਤੇ ਬੀਪੀਈਓ ਸ਼ਾਮ ਸੁੰਦਰ ਸਿਡਾਨਾ ਨੇ ਜ਼ਿਲ੍ਹਾ ਪੱਧਰੀ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਦਿਨਾਂ ਖੇਡਾਂ ‘ਚ ਸਾਰੇ ਜ਼ਿਲ੍ਹੇ ਦੇ ਲਗਪਗ ਇਕ ਹਜ਼ਾਰ ਵਿਦਿਆਰਥੀ ਅਤੇ ਵਿਦਿਆਰਥਣਾਂ ਵੱਖ-ਵੱਖ ਖੇਡਾਂ ,ਕਬੱਡੀ, ਖੋ-ਖੋ, ਜਿਮਨਾਸਟਿਕ, ਕੁਸਤੀ, ਅਥਲੈਟਿਕਸ, ਮਾਰਸ਼ਲਆਰਟ, ਸ਼ਤਰੰਜ, ਰਸੀ ਕੁਦਨਾ, ਕਬੱਡੀ ਓਪਨ ਸਟਾਇਲ ਵੱਖ ਵੱਖ ਖੇਡ ਮੁਕਾਬਲਿਆਂ ’ਚ ਹਿੱਸਾ ਲੈਣਗੇ।


Comments Off on ਰੱਸਾਕਸ਼ੀ ਵਿੱਚ ਝੁਨੀਰ ਤੇ ਸ਼ਤਰੰਜ ਵਿੱਚ ਮਾਨਸਾ ਮੋਹਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.