ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾ ਰਾਫਾਲ ਹਾਸਲ ਕੀਤਾ

Posted On October - 9 - 2019

ਰਾਫਾਲ ਦੇ ਉਡਾਣ ਭਰਨ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਕੀਤੀ ਸ਼ਸਤਰ ਪੂਜਾ; ਭਾਰਤ ਨੂੰ ਮਿਲਣਗੇ 36 ਰਾਫਾਲ

ਮੇਰੀਨੇਕ (ਫਰਾਂਸ), 8 ਅਕਤੂਬਰ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਪੈਰਿਸ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਮੰਗਲਵਾਰ ਨੂੰ ਦਸਹਿਰੇ ਵਾਲੇ ਦਿਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਰਤੀ ਹਵਾਈ ਸੈਨਾ ਲਈ ਪਹਿਲਾ ਅਤਿ-ਅਧੁਨਿਕ ਲੜਾਕੂ ਜਹਾਜ਼ ਰਾਫਾਲ ਹਾਸਲ ਕਰ ਲਿਆ ਹੈ। ਭਾਰਤ ਨੇ ਇਸ ਤਰ੍ਹਾਂ ਦੇ 36 ਜਹਾਜ਼ ਫਰਾਂਸ ਤੋਂ ਖਰੀਦੇ ਹਨ। ਇਸ ਮੌਕੇ ਰੱਖਿਆ ਮੰਤਰੀ ਨੇ ਸ਼ਸਤਰ ਪੂਜਾ ਵੀ ਕੀਤੀ। ਰਾਫਾਲ ਦੀ ਨਿਰਮਾਤਾ ਕੰਪਨੀ ਦਾਸੋ ਦੇ ਮੁੱਖ ਟਿਕਾਣੇ ੳੱਤੇ ਰਾਫਾਲ ਹਾਸਲ ਕਰਨ ਦੀ ਅਹਿਮ ਰਸਮ ਮੌਕੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਵੀ ਸ਼ਾਮਲ ਹੋਏ।
ਇਸ ਵਿਸ਼ੇਸ ਮੌਕੇ ਰੱਖਿਆ ਭਾਰਤ ਦੇ ਮੰਤਰੀ ਰਾਜਨਾਥ ਸਿੰਘ ਨੇ ਸ਼ਸਤਰ ਪੂਜਾ ਕਰਦਿਆਂ ਭਾਰਤ ਦੇ ਸੀਨੀਅਰ ਸੈਨਾ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਵੇਂ ਰਾਫਾਲ ਦੀ ਉਡਾਣ ਤੋਂ ਪਹਿਲਾਂ ਜਹਾਜ਼ ਨੂੰ ਤਿਲਕ ਲਾਇਆ ਅਤੇ ਫੁੱਲ ਤੇ ਨਾਰੀਅਲ ਭੇਟ ਕੀਤਾ। ਹਾਜ਼ਰੀਨ ਨੂੰ ਹਿੰਦੀ ਵਿੱਚ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਦੁਨੀਆਂ ਦੀ ਚੌਥੀ ਵੱਡੀ ਹਵਾਈ ਸੈਨਾ ਹੈ ਅਤੇ ਰਾਫਾਲ ਲੜਾਕੂ ਜਹਾਜ਼ ਦੇ ਸ਼ਾਮਲ ਹੋਣ ਨਾਲ ਹਵਾਈ ਸੈਨਾ ਦਾ ਮਿਆਰ ਹੋਰ ਉੱਚਾ ਹੋਵੇਗਾ ਅਤੇ ਇਸ ਦੀ ਕਾਰਜਕੁਸ਼ਲਤਾ ਅਤੇ ਸਮਰੱਥਾ ਵਿੱਚ ਵਿਸ਼ੇਸ਼ ਤੌਰ ’ਤੇ ਵਾਧਾ ਹੋਵੇਗਾ । ਇਹ ਖਿੱਤੇ ਵਿੱਚ ਸਥਿਰਤਾ ਅਤੇ ਸ਼ਾਂਤੀ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਫਰੈਂਚ ਭਾਸ਼ਾ ਦੇ ਸ਼ਬਦ ਰਾਫਾਲ ਦਾ ਹਿੰਦੀ ਵਿੱਚ ਮਤਲਬ ਆਂਧੀ ਜਾਂ ਤੂਫ਼ਾਨ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਲੜਾਕੂ ਜਹਾਜ਼ ਆਪਣੇ ਨਾਂਅ ਨੂੰ ਬਰਕਰਾਰ ਰੱਖੇਗਾ। ਰੱਖਿਆ ਮੰਤਰੀ ਨੇ ਪੈਰਿਸ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਰੱਖਿਆ ਵਾਰਤਾ ਦੇ ਹਵਾਲੇ ਨਾਲ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਫਰਾਂਸ ਵਿਚਕਾਰ ਦੁਵੱਲੇ ਰੱਖਿਆ ਸਹਿਯੋਗ ਲਈ ਅਤਿ ਅਹਿਮ ਹੈ। ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਦੇ ਨਾਲ ਸਾਨੂੰ ਆਪਣੇ ਟੀਚੇ ਹਾਸਲ ਕਰਨ ਦੇ ਲਈ ਹੌਸਲਾ ਮਿਲਦਾ ਹੈ। ਪੀਟੀਆਈ

ਏਅਰ ਫੋਰਸ ਦੀ ਬਹਾਦਰੀ ਚੇਤੇ ਰੱਖੀ ਜਾਵੇ : ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਦੀ ਬਹਾਦਰੀ ਨੂੰ ਸਿਜਦਾ ਕਰਦਿਆਂ ਲੋਕਾਂ ਨੂੰ ਕਿਹਾ ਕਿ ਜਿਵੇਂ ਵਿਜਯਦਸ਼ਮੀ ਮੌਕੇ ਉਹ ਭਗਵਾਨ ਹਨੂਮਾਨ ਨੂੰ ਚੇਤੇ ਰੱਖਦੇ ਹਨ, ਉਸੇ ਤਰ੍ਹਾਂ ਸਥਾਪਨਾ ਦਿਵਸ ਮੌਕੇ ਉਹ ਏਅਰਫੋਰਸ ਨੂੰ ਵੀ ਯਾਦ ਰੱਖਣ। ਇਥੇ ਦਸਹਿਰਾ ਸਮਾਗਮ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਫਾਕ ਹੈ ਕਿ ਇਸ ਵਰ੍ਹੇ ਇਕੋ ਦਿਨ ਦੋ ਸਮਾਗਮ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਸਾਡੀ ਹਵਾਈ ਫੌਜ ਦੀ ਬਹਾਦਰੀ ਨੇ ਜਿਸ ਤਰੀਕੇ ਨਾਲ ਨਵੀਂ ਉਚਾਈਆਂ ਛੋਹੀਆਂ ਹਨ… ਅੱਜ ਵਿਜਯਦਸ਼ਮੀ ਹੈ ਅਤੇ ਜਦੋਂ ਅਸੀਂ ਭਗਵਾਨ ਹਨੂਮਾਨ ਨੂੰ ਯਾਦ ਕਰਦੇ ਹਾਂ, ਸਾਨੂੰ ਵਿਸ਼ੇਸ਼ ਤੌਰ ’ਤੇ ਭਾਰਤੀ ਹਵਾਈ ਫੌਜ ਅਤੇ ਉਸ ਦੇ ਬਹਾਦਰ ਸੈਨਿਕਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਨੀ ਚਾਹੀਦੀ ਹੈ।’’ ਇਸੇ ਦੌਰਾਨ ਅੱਜ ਭਾਰਤ ਨੂੰ ਫਰਾਂਸ ਵਿੱਚ ਪਹਿਲਾ ਰਾਫਾਲ ਵੀ ਸੌਂਪਿਆ ਗਿਆ। -ਪੀਟੀਆਈ

ਰਾਫਾਲ ਦੀ ਉਡਾਣ ਬੇਹੱਦ ਆਰਾਮਦਾਇਕ: ਰੱਖਿਆ ਮੰਤਰੀ
ਮੇਰੀਨੇਕ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਫਾਲ ਲੜਾਕੂ ਜਹਾਜ਼ ਵਿੱਚ ਭਰੀ ਸੰਖੇਪ ਉਡਾਣ ਨੂੰ ਬੇਹੱਦ ਆਰਾਮਦਾਇਕ ਕਰਾਰ ਦਿੱਤਾ ਹੈ। ਉਨ੍ਹਾਂ ਨੇ 25 ਮਿੰਟ ਰਾਫਾਲ ਵਿੱਚ ਉਡਾਣ ਭਰਨ ਬਾਅਦ ਕਿਹਾ ਕਿ ਇਹ ਬੇਹੱਦ ਆਰਾਮਦਾਇਕ ਅਤੇ ਸੁਖਦ ਅਨੁਭਵ ਰਿਹਾ ਹੈ। ਉਨ੍ਹਾਂ ਇਸ ਮੌਕੇ ਰਾਫਾਲ ਇਕਰਾਰ ਦੇ ਸਿਰੇ ਚੜ੍ਹਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ। -ਪੀਟੀਆਈ


Comments Off on ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਾ ਰਾਫਾਲ ਹਾਸਲ ਕੀਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.