ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ

Posted On October - 18 - 2019

ਨਵੀਂ ਦਿੱਲੀ, 17 ਅਕਤੂਬਰ
ਸੀਪੀਆਈ (ਐੱਮ) ਨੇ ਅੱਜ ਕਿਹਾ ਕਿ ਸਰਕਾਰ ਵਲੋਂ ਦੇਸ਼ ਦੀ ਵਿਗੜੀ ਆਰਥਿਕ ਦਸ਼ਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਅਤੇ ‘ਵਿਦੇਸ਼ੀਆਂ’ ਦੇ ਮੁੱਦੇ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਆਪਣੇ ਰਸਾਲੇ ‘ਪੀਪਲਜ਼ ਡੈਮੋਕਰੇਸੀ’ ਦੇ ਤਾਜ਼ਾ ਅੰਕ ਵਿੱਚ ਪਾਰਟੀ ਨੇ ਸਰਕਾਰ ਨੂੰ ‘ਹਿੰਦੂਤਵ ਰਾਜ਼’ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਵਲੋਂ ਫਿਰਕੂ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਪੀਆਈ (ਐੱਮ) ਨੇ ਕਿਹਾ, ‘‘ਜਦੋਂ ਮੁਲਕ ਦੀ ਅਰਥਵਿਵਸਥਾ ਮੰਦੀ ਦਾ ਸ਼ਿਕਾਰ ਹੈ, ਨੌਕਰੀਆਂ ਘਟ ਰਹੀਆਂ ਹਨ, ਲੋਕਾਂ ਦੀ ਵੱਡੇ ਪੱਧਰ ’ਤੇ ਖ਼ਰੀਦ ਸਮਰੱਥਾ ਘਟ ਰਹੀ ਹੈ, ਉਸ ਵੇਲੇ ਹਿੰਦੂਤਵ ਸ਼ਾਸਕਾਂ ਨੂੰ ਅੰਦਰੂਨੀ ਦੁਸ਼ਮਣਾਂ ਨੂੰ ਲੱਭਣ ਦੀ ਲੋੜ ਹੈ।’’ ਇਸ ਸੰਪਾਦਕੀ ਲੇਖ ਵਿੱਚ ਦੋਸ਼ ਲਾਇਆ ਗਿਆ ਕਿ ਇੱਕ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਐੱਨਆਰਸੀ ਪ੍ਰਕਿਰਿਆ ਨਾਲ ਬੰਗਲਾਦੇਸ਼ ਦੇ ‘ਮੁਸਲਮਾਨ ਘੁਸਪੈਠੀਆਂ’ ਨੂੰ ਦੇਸ਼ ’ਚੋਂ ਕੱਢਿਆ ਜਾਵੇਗੀ, ਨਾਲ ਹੀ ਨਾਗਰਕਿਤਾ ਐਕਟ ਵਿੱਚ ਸੋਧ ਕਰਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਹਿੰਦੂ ਪਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।’’ ਇਸ ਲੇਖ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਸਰਕਾਰ ਵਲੋਂ ਕੌਮੀ ਸੁਰੱਖਿਆ ਦੀ ਆੜ ਹੇਠ ਇੱਕ ਤੋਂ ਬਾਅਦ ਇੱਕ ਵੰਡ-ਪਾਊ ਮੁੱਦੇ ਚੁੱਕੇ ਜਾ ਰਹੇ ਹਨ। ਪਾਰਟੀ ਨੇ ਅੱਗੇ ਕਿਹਾ, ‘‘ਇਸ ਨਾਲ ਦੋ ਮਸਲੇ ਹੱਲ ਹੁੰਦੇ ਹਨ- ਇੱਕ ਤਾਂ ਦੇਸ਼ ਵਿੱਚ ਅਸੁੱਰਖਿਆ ਤੇ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਦੂਜਾ ਲੋਕਾਂ ਦਾ ਧਿਆਨ ਲਗਾਤਾਰ ਵਿਗੜ ਰਹੇ ਆਰਥਿਕ ਹਾਲਾਤ ਅਤੇ ਮੁਸ਼ਕਲਾਂ ਤੋਂ ਹਟਦਾ ਹੈ।’’
-ਪੀਟੀਆਈ


Comments Off on ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.