ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ, ਖਰੀਦਦਾਰ ਗ਼ੈਰਹਾਜ਼ਰ

Posted On October - 9 - 2019

ਬਠਿੰਡਾ ਦੀ ਮੁੱਖ ਮੰਡੀ ਵਿਚ ਕਿਸਾਨ ਝੋਨਾ ਉਤਾਰਦਾ ਹੋਇਆ। -ਫ਼ੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 8 ਅਕਤੂਬਰ
ਬਠਿੰਡਾ ਜ਼ਿਲੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਪਿੰਡਾਂ ਦੀਆਂ ਮੰਡੀਆਂ ਵਿਚ ਭਾਵੇਂ ਹਾਲੇ ਟਾਵੀਂ ਟਾਵੀਂ ਢੇਰੀ ਆਈ ਹੈ ਪਰ ਮੰਡੀਕਰਨ ਬੋਰਡ ਵੱਲੋਂ ਕਮੇਟੀਆਂ ਵੱਲੋਂ ਹਾਲੇ ਤੱਕ ਬਹੁਤੇ ਜਿਣਸ ਕੇਂਦਰ ਅੰਦਰ ਲਾਈਟਾਂ, ਬਾਥਰੂਮ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ ਅਤੇ ਮੰਡੀ ਵਿਚ ਬੈਠੇ ਕਿਸਾਨਾਂ ਦੀ ਦੁਸ਼ਵਾਰੀਆਂ ਵੀ ਸ਼ੁਰੂ ਹੋ ਗਈਆਂ ਹਨ। ਰਾਤ ਦੇ ਹਨੇਰੇ ਵਿਚ ਕਿਸਾਨ ਝੋਨੇ ਦੀ ਢੇਰੀ ਕੋਲ ਬੈਠਣ ਲਈ ਮਜਬੂਰ ਹਨ। ਉੱਪਰੋਂ ਹਾਲੇ ਤੱਕ ਖ਼ਰੀਦ ਏਜੰਸੀਆਂ ਵੱਲੋਂ ਹਾਲੇ ਪੈਰ ਨਹੀਂ ਧਰਿਆ ਜਦਕਿ ਢੋਆ ਢੁਆਈ ਪ੍ਰਬੰਧ ਤਾਂ ਹਾਲੇ ਦੂਰ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਭਾਵੇਂ ਸ਼ੈਲਰ ਮਾਲਕਾਂ ਦਾ ਵੀ ਬਖੇੜਾ ਚੱਲ ਰਿਹਾ ਹੈ ਪਰ ਗੋਨਿਆਣਾ ਮੰਡੀ ਵਿਚ ਇੱਕ ਸ਼ੈੱਲਰ ਮਾਲਕ ਵੱਲੋਂ ਕਿਸਾਨ ਦੇ ਝੋਨੇ ’ਤੇ ਕਾਟ ਵਾਲੀ ਗਾਜ਼ ਰੱਖਦੇ ਹੋਏ ਖ਼ਰੀਦ ਵੀ ਸ਼ੁਰੂ ਕਰ ਦਿੱਤੀ ਗਈ । ਦੱਸਣਯੋਗ ਹੈ ਕਿ ਇਸ ਵਾਰ ਵੀ ਝੋਨੇ ਦੀ ਨਮੀ ਵਾਲਾ ਮਾਪਦੰਡ 17 ਫ਼ੀਸਦ ਰੱਖਿਆ ਗਿਆ ਹੈ ਕਿ ਪਰ ਮੌਸਮ ਵਿਚ ਠੰਢਕ ਵਧਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਇਸ ਦੇ ਖ਼ਿਲਾਫ਼ ਕਮਰਕੱਸੇ ਸ਼ੁਰੂ ਕਰ ਦਿੱਤੇ ਗਏ ਹਨ। ਬਠਿੰਡਾ ਜ਼ਿਲ੍ਹੇ ਅੰਦਰ 181 ਕੱਚੇ ਤੇ ਪੱਕੇ ਖਰੀਦ ਕੇਂਦਰ ਬਣਾਏ ਗਏ ਹਨ। ਮਾਰਕੀਟ ਕਮੇਟੀ ਬਠਿੰਡਾ ਦੇ ਅੰਕੜਾ ਅਫ਼ਸਰ ਦਾਰਾ ਸਿੰਘ ਦਾ ਕਹਿਣਾ ਹੈ ਕਿ ਗੋਨਿਆਣਾ ਮੰਡੀ ਵਿਚ 2.70 ਟਨ ਜਦਕਿ ਬਠਿੰਡਾ ਮੰਡੀ ਅੰਦਰ 1.0 ਟਨ ਦੇ ਕਰੀਬ ਝੋਨੇ ਦੀ ਆਮਦ ਹੈ ਜਦਕਿ ਕੁੱਲ ਮੰਡੀਆਂ ਵਿਚ 6 ਟਨ ਝੋਨੇ ਦੀ ਆਮਦ ਹੋਈ ਹੈ। ਇਸ ਸਬੰਧੀ ਵਾਧੂ ਚਾਰਜ ’ਤੇ ਕੰਮ ਕਰ ਰਹੇ ਜ਼ਿਲ੍ਹੇ ਦੇ ਮੰਡੀ ਅਫ਼ਸਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਮੰਡੀਕਰਨ ਬੋਰਡ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।


Comments Off on ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ, ਖਰੀਦਦਾਰ ਗ਼ੈਰਹਾਜ਼ਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.