ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਮੁੱਕੇਬਾਜ਼ੀ: ਪਟਿਆਲੇ ਦੀਆਂ ਕੁੜੀਆਂ ਬਣੀਆਂ ਪੰਜਾਬ ਚੈਪੀਅਨ

Posted On October - 18 - 2019

ਅੱਵਲ ਰਹੀ ਪਟਿਆਲਾ ਜ਼ਿਲ੍ਹੇ ਦੀ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਿੰ. ਤੋਤਾ ਸਿੰਘ ਚਹਿਲ ਤੇ ਪ੍ਰਬੰਧਕ।

ਰਵੇਲ ਸਿੰਘ ਭਿੰਡਰ
ਪਟਿਆਲਾ, 17 ਅਕਤੂਬਰ
ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ’ਚ ਚੱਲ ਰਹੀਆਂ ਪੰਜਾਬ ਸਕੂਲ ਖੇਡਾਂ ਦੇ ਮੁੱਕੇਬਾਜ਼ੀ ਅੰਡਰ-19 ਮੁਕਾਬਲਿਆਂ ’ਚ ਪਟਿਆਲਾ ਜ਼ਿਲ੍ਹੇ ਦੀਆਂ ਲੜਕੀਆਂ ਨੇ ਓਵਰਆਲ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਕੁਲਭੂਸ਼ਨ ਸਿੰਘ ਬਾਜਵਾ ਦੀ ਦੇਖ-ਰੇਖ ’ਚ ਹੋਈਆਂ ਇਨ੍ਹਾਂ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਤੇ ਏਈਓ ਰਾਜਿੰਦਰ ਸਿੰਘ ਨੇ ਅਦਾ ਕੀਤੀ।
ਇਨ੍ਹਾਂ ਮੁਕਾਬਲਿਆਂ ਦੇ ਅੰਡਰ-19 ਵਰਗ ’ਚ ਪਟਿਆਲਾ ਜ਼ਿਲ੍ਹੇ ਨੇ 13 ਅੰਕਾਂ ਨਾਲ ਪਹਿਲਾ, ਸੰਗਰੂਰ ਨੇ 11 ਅੰਕਾਂ ਨਾਲ ਦੂਸਰਾ ਤੇ ਅੰਮ੍ਰਿਤਸਰ ਜ਼ਿਲ੍ਹੇ ਨੇ 9 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਵਰਗ ਦੇ 45 ਕਿਲੋ ਭਾਰ ਵਰਗ ’ਚ ਪ੍ਰਿਯਾ ਸ਼ਰਮਾ ਅੰਮ੍ਰਿਤਸਰ, 48 ਕਿਲੋ ਵਰਗ ’ਚ ਏਕਤਾ ਸਰੋਜ ਪੀਆਈਐੱਸ ਮੁਹਾਲੀ, 51 ਕਿਲੋ ’ਚ ਸੰਦੀਪ ਕੌਰ ਪਟਿਆਲਾ, 54 ਕਿਲੋ ਵਰਗ ’ਚ ਦਿਲਵਿੰਦਰ ਕੌਰ ਸਾਈ ਮਸਤੂਆਣਾ, 57 ਕਿਲੋ ਵਰਗ ’ਚ ਰਜ਼ੀਆ ਸੁਲਤਾਨਾ ਸੰਗਰੂਰ, 60 ਕਿਲੋ ਵਰਗ ’ਚ ਅਲੀਸ਼ਾ ਪੀਆਈਐੱਸ ਮੁਹਾਲੀ, 64 ਕਿਲੋ ’ਚ ਕਿਰਨਜੀਤ ਕੌਰ ਪਟਿਆਲਾ, 69 ਕਿਲੋ ’ਚ ਦੀਪ ਸ਼ਿਖਾ ਕਪੂਰਥਲਾ, 75 ਕਿਲੋ ’ਚ ਦੀਕਸ਼ਾ ਰਾਜਪੂਤ ਅੰਮ੍ਰਿਤਸਰ, 80 ਕਿਲੋ ’ਚ ਕੋਮਲ ਪਟਿਆਲਾ, 80 ਕਿਲੋ ਤੋਂ ਵੱਧ ਭਾਰ ਵਰਗ ’ਚ ਨਿਕਿਤਾ ਜਲੰਧਰ ਨੇ ਸੋਨ ਤਗ਼ਮੇ ਜਿੱਤੇ।


Comments Off on ਮੁੱਕੇਬਾਜ਼ੀ: ਪਟਿਆਲੇ ਦੀਆਂ ਕੁੜੀਆਂ ਬਣੀਆਂ ਪੰਜਾਬ ਚੈਪੀਅਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.