ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੁਆਵਜ਼ਾ ਰਾਸ਼ੀ ਲਈ ਸਾਲਾਂ ਤੋਂ ਧੱਕੇ ਖਾ ਰਿਹੈ ਅਪਾਹਜ ਹਰਦੀਪ

Posted On October - 12 - 2019

ਸਾਬਕਾ ਸਰਪੰਚ ਹਰਦੀਪ ਸਿੰਘ ।

ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 11 ਅਕਤੂਬਰ
ਪਿੰਡ ਰਸੂਲਪੁਰ ਟਿੱਬਾ ਦਾ ਸਾਬਕਾ ਸਰਪੰਚ ਹਰਦੀਪ ਸਿੰਘ ਮਠਾਰੂ ਅਪਾਹਿਜ ਹੋਣ ਮਗਰੋਂ 75 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਲੈਣ ਲਈ ਤਿੰਨ ਸਾਲ ਤੋਂ ਟੱਕਰਾਂ ਮਾਰ ਰਿਹਾ ਹੈ ਪਰ ਮਾਰਕੀਟ ਕਮੇਟੀ ਵੱਲੋਂ ਉਸ ਨੂੰ ਲਗਾਤਾਰ ਲਾਰਿਆਂ ਵਿੱਚ ਰੱਖਿਆ ਜਾ ਰਿਹਾ ਹੈ।
ਹਰਦੀਪ ਸਿੰਘ ਮਠਾਰੂ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਉਸ ਦਾ ਹੱਥ ਪੱਠੇ ਕੁਤਰਨ ਵਾਲੇ ਟੋਕੇ ਵਿਚ ਆ ਕੇ ਕੱਟਿਆ ਗਿਆ ਸੀ। ਉਸ ਨੇ ਅਪਾਹਿਜ ਵਿਅਕਤੀਆਂ ਨੂੰ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਹਾਸਲ ਕਰਨ ਵਾਸਤੇ ਮਾਰਕੀਟ ਕਮੇਟੀ ਗੁਰਦਾਸਪੁਰ ਨੂੰ ਬਕਾਇਦਾ ਫਾਈਲ ਜਮ੍ਹਾ ਕਰਵਾਈ ਸੀ। ਉਸ ਤੋਂ ਬਾਅਦ ਸਬੰਧਿਤ ਦਫ਼ਤਰ ਵਿੱਚ ਅਨੇਕਾਂ ਗੇੜੇ ਮਾਰੇ ਪਰ ਅਜੇ ਤੱਕ ਉਸ ਨੂੰ ਕਿਸੇ ਨੇ ਪੱਲਾ ਨਹੀਂ ਫੜਾਇਆ। ਉਸ ਨੇ ਕਿਹਾ ਕਿ ਉਹ ਬੇਹੱਦ ਪ੍ਰੇਸ਼ਾਨੀ ਦੇ ਦੌਰ ’ਚੋਂ ਲੰਘ ਰਿਹਾ ਹੈ। ਜੇਕਰ ਸਰਕਾਰ ਵੱਲੋਂ ਤੈਅ ਕੀਤੀ 75 ਹਜ਼ਾਰ ਰੁਪਏ ਦੀ ਰਾਸ਼ੀ ਦਸ ਦਿਨ ਅੰਦਰ ਨਹੀਂ ਮਿਲੀ ਤਾਂ ਉਹ ਪਰਿਵਾਰ ਸਣੇ ਮਾਰਕੀਟ ਕਮੇਟੀ, ਗੁਰਦਾਸਪੁਰ ਦੇ ਦਫ਼ਤਰ ਮੂਹਰੇ ਮਰਨ ਵਰਤ ’ਤੇ ਬੈਠ ਜਾਵੇਗਾ।

ਫਾਈਲ ਅਧੂਰੀ ਹੋਣ ਕਾਰਨ ਮੁਆਵਜ਼ੇ ਰਾਸ਼ੀ ਜਾਰੀ ਨਹੀਂ ਹੋ ਸਕੀ: ਸਕੱਤਰ

ਮਾਰਕੀਟ ਕਮੇਟੀ ਦੇ ਸਕੱਤਰ ਕੁਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਫਾਈਲ ਅਧੂਰੀ ਹੋਣ ਕਰ ਕੇ ਰਾਸ਼ੀ ਜਾਰੀ ਨਹੀਂ ਹੋਈ ਹੈ। ਦੂਸਰੇ ਪਾਸੇ ਪੀੜਤ ਹਰਜੀਤ ਸਿੰਘ ਮਠਾਰੂ ਦਾ ਕਹਿਣਾ ਹੈ ਕਿ ਤਿੰਨ ਸਾਲ ਦੌਰਾਨ ਉਸ ਨੂੰ ਫਾਈਲ ਅਧੂਰੀ ਹੋਣ ਬਾਰੇ ਕੁਝ ਨਹੀਂ ਦੱਸਿਆ ਗਿਆ। ਉਸ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰ ਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ।


Comments Off on ਮੁਆਵਜ਼ਾ ਰਾਸ਼ੀ ਲਈ ਸਾਲਾਂ ਤੋਂ ਧੱਕੇ ਖਾ ਰਿਹੈ ਅਪਾਹਜ ਹਰਦੀਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.