ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਭੱਠੀ ਦੀ ਅੱਗ ਨਾਲ ਤਿੰਨ ਕਾਮੇ ਝੁਲਸੇ

Posted On October - 9 - 2019

ਮੋਗਾ ਸਿਵਲ ਹਸਪਤਾਲ ’ਚ ਅੱਗ ਨਾਲ ਝੁਲਸਿਆ ਕਾਮਾ ਤੇ (ਇਨਸੈੱਟ) ਅੱਗ ਦੀ ਲਪੇਟ ਵਿਚ ਆਈ ਪਿੱਕਅੱਪ ਵੈਨ।

ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਕਤੂਬਰ
ਇਥੇ ਥਾਣਾ ਸਦਰ ਅਧੀਨ ਕਸਬਾ ਨੁਮਾ ਪਿੰਡ ਦੌਲਤਪੁਰਾ ਵਿਚ ਮਠਿਆਈ ਤਿਆਰ ਕਰਨ ਵਾਲੀ ਭੱਠੀ ’ਚ ਡੀਜ਼ਲ ਪਾਉਣ ਸਮੇਂ ਭੜਕੀ ਅੱਗ ਨਾਲ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਦੁਕਾਨ ਬਾਹਰ ਖੜੀ ਪਿੱਕਅੱਪ ਵੈਨ ਵੀ ਅੱਗ ਦੀ ਲਪੇਟ ’ਚ ਆਉਣ ਨਾਲ ਸੜ ਗਈ। ਇਸ ਘਟਨਾ ’ਚ ਤਿੰਨ ਕਾਮੇ ਝੁਲਸ ਗਏ ਅਤੇ ਸਥਾਨਕ ਸਿਵਲ ਹਸਪਤਾਲ ’ਚੋਂ ਡਾਕਟਰਾਂ ਨੇ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਹੈ।
ਵੇਰਵਿਆਂ ਅਨੁਸਾਰ ਦਸਹਿਰੇ ਮੌਕੇ ਪਿੰਡ ਦੌਲਤਪੁਰਾ ਵਿਚ ਸੁਖਮਨੀ ਸਵੀਟ ਸ਼ਾਪ ’ਚ ਕਮਲੇਸ਼ ਕੁਮਾਰ, ਪਵਨ ਕੁਮਾਰ ਤੇ ਬ੍ਰਹਮਦੇਵ ਕਾਮੇ ਡੀਜ਼ਲ ਭੱਠੀ ਉੱਤੇ ਮਠਿਆਈਆਂ ਤਿਆਰ ਕਰ ਰਹੇ ਸਨ। ਜਿਸ ਭੱਠੀ ’ਤੇ ਮਠਿਆਈ ਤਿਆਰ ਕੀਤੀ ਜਾ ਰਹੀ ਸੀ ਉਸ ਦੇ ਕੋਲ ਹੀ ਡੀਜ਼ਲ ਦਾ ਭਰਿਆ ਡਰੰਮ ਵੀ ਪਿਆ ਸੀ। ਇਸ ਦੌਰਾਨ ਇੱਕ ਕਾਮੇ ਨੇ ਭੱਠੀ ਲਈ ਡਰੰਮ ’ਚੋਂ ਡੀਜ਼ਲ ਕੱਢਣ ਲਈ ਢੱਕਣ ਖੋਲ੍ਹਿਆ ਤੇ ਭੱਠੀ ਦੇ ਸੇਕ ਨਾਲ ਡਰੰਮ ’ਚ ਪਿਆ ਡੀਜ਼ਲ ਉਬਾਲ ਖਾ ਰਿਹਾ ਸੀ ਤੇ ਢੱਕਣ ਚੁੱਕਦੇ ਡੀਜ਼ਲ ਫੁਹਾਰੇ ਵਾਂਗ ਦੁਕਾਨਦਾਰ ਅੰਦਰ ਫੈਲ ਗਿਆ ਤੇ ਭੱਠੀ ਦੀ ਅੱਗ ਨਾਲ ਪੂਰੀ ਦੁਕਾਨ ’ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਫੈਲ ਗਈ ਕਿ ਦੁਕਾਨ ਬਾਹਰ ਖੜ੍ਹੀ ਪਿੱਕਅੱਪ ਵੈਨ ਵੀ ਅੱਗ ਦੀ ਲਪਟਾਂ ਨਾਲ ਸੜ ਗਈ। ਚੀਕ ਚਿਹਾੜਾ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਇਸ ਦੌਰਾਨ ਅੱਗ ਦੀਆਂ ਲਪਟਾਂ ਨਾਲ ਝੁਲਸੇ ਤਿੰਨੇ ਕਾਮਿਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਫ਼ਾਇਰ ਬ੍ਰਿਗੇਡ ਨੇ ਲੋਕਾਂ ਦੀ ਮੱਦਦ ਨਾਲ ਤਕਰੀਬਨ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ।
ਇਸ ਮੌਕੇ ਮਠਿਆਈ ਦੁਕਾਨ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦਸਹਿਰੇ ਦਾ ਤਿਉਹਾਰ ਹੋਣ ਕਰ ਕੇ ਦੁਕਾਨ ’ਚ ਕਾਰੀਗਰ ਸਵੇਰੇ ਮਠਿਆਈ ਤਿਆਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭੱਠੀ ’ਚ ਡੀਜ਼ਲ ਪਾਉਣ ਸਮੇਂ ਇਹ ਹਾਦਸਾ ਵਾਪਰ ਗਿਆ।


Comments Off on ਭੱਠੀ ਦੀ ਅੱਗ ਨਾਲ ਤਿੰਨ ਕਾਮੇ ਝੁਲਸੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.