ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    ਪਾਣੀ !    ਖ਼ਰਗੋਸ਼ ਤੇ ਡੱਡੂ !    ਔਨਲਾਈਨ ਰੰਗਮੰਚ- ਕੁਝ ਸਵਾਲ !    

ਭਾਰਤ ਲੜੀ ਜਿੱਤਣ ਤੇ ਦੱਖਣੀ ਅਫ਼ਰੀਕਾ ਵਜੂਦ ਬਚਾਉਣ ਲਈ ਖੇਡੇਗਾ

Posted On October - 10 - 2019

ਅਭਿਆਸ ਕਰਦੇ ਹੋਏ ਭਾਰਤੀ ਕ੍ਰਿਕਟਰ ਉਮੇਸ਼ ਯਾਦਵ (ਖੱਬੇ) ਤੇ ਅਜਿੰਕਿਯਾ ਰਹਾਣੇ। -ਫੋਟੋ: ਪੀਟੀਆਈ

ਪੁਣੇ, 9 ਅਕਤੂਬਰ
ਜਿੱਤ ਦੇ ਰੱਥ ’ਤੇ ਸਵਾਰ ਭਾਰਤੀ ਕ੍ਰਿਕਟ ਟੀਮ ਭਲਕੇ ਇੱਥੇ ਸ਼ੁਰੂ ਹੋ ਰਹੇ ਦੂਜੇ ਟੈਸਟ ਲਈ ਜਦ ਉਤਰੇਗੀ ਤਾਂ ਉਸ ਦਾ ਇਰਾਦਾ ਇਸ ਲੈਅ ਨੂੰ ਕਾਇਮ ਰੱਖਦਿਆਂ ਲੜੀ ਜਿੱਤਣ ਦਾ ਹੋਵੇਗਾ ਜਦਕਿ ਦੱਖਣੀ ਅਫ਼ਰੀਕਾ ਸ਼ਰਮਨਾਕ ਹਾਰ ਦੇ ਗ਼ਮ ਨੂੰ ਭੁਲਾ ਕੇ ਲੜੀ ਵਿਚ ਆਪਣੀ ਹੋਂਦ ਬਚਾਉਣ ਲਈ ਖੇਡੇਗੀ। ਵਿਸ਼ਾਖਾਪਟਨਮ ਵਿਚ ਪਹਿਲੇ ਟੈਸਟ ਵਿਚ ਵਿਰਾਟ ਕੋਹਲੀ ਦੀ ਟੀਮ ਨੇ 203 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਹੁਣ ਪੁਣੇ ਵਿਚ ਹੀ ਲੜੀ ਆਪਣੇ ਨਾਂ ਕਰਨ ’ਚ ਉਹ ਕੋਈ ਕੁਤਾਹੀ ਨਹੀਂ ਵਰਤਣਾ ਚਾਹੁਣਗੇ। ਲਗਭਗ ‘ਪਰਫੈਕਟ’ ਪ੍ਰਦਰਸ਼ਨ ਵਿਚ ਸੁਧਾਰ ਦੀ ਗੁੰਜਾਇਸ਼ ਨਹੀਂ ਰਹਿੰਦੀ ਪਰ ਕੋਹਲੀ ਹਰ ਵਾਰ ਨਵੀਂ ਚੁਣੌਤੀ ਤਲਾਸ਼ ਲੈਂਦੇ ਹਨ। ਭਾਵੇਂ ਕਿ ਭਾਰਤੀ ਟੀਮ ਦਾ ਸਾਹਮਣਾ ਅਜਿਹੀ ਟੀਮ ਨਾਲ ਹੈ ਜੋ ਲਗਾਤਾਰ ਪੰਜ ਦਿਨ ਚੁਣੌਤੀ ਦੇਣ ਦੀ ਸਥਿਤੀ ਵਿਚ ਨਹੀਂ ਹੈ। ਭਾਰਤ ਨੇ ਇਸ ਤੋਂ ਬਾਅਦ ਬੰਗਲਾਦੇਸ਼ ਨਾਲ ਵੀ ਦੋ ਟੈਸਟ ਖੇਡਣੇ ਹਨ। ਰੋਹਿਤ ਤੇ ਮਯੰਕ ਤੋਂ ਇਲਾਵਾ ਭਾਰਤ ਕੋਲ ਕੋਹਲੀ, ਚੇਤੇਸ਼ਵਰ ਪੁਜਾਰਾ, ਅਜਿੰਕਿਯਾ ਰਹਾਣੇ ਤੇ ਹਨੁਮਾ ਵਿਹਾਰੀ ਜਿਹੇ ਬੱਲੇਬਾਜ਼ ਵੀ ਮੌਜੂਦ ਹਨ। ਪਹਿਲੇ ਟੈਸਟ ਵਿਚ ਦੱਖਣੀ ਅਫ਼ਰੀਕਾ ਲਈ ਡੀਨ ਐਲਗਰ ਤੇ ਕਵਿੰਟਨ ਡਿਕਾਕ ਨੇ ਭਾਵੇਂ ਸੈਂਕੜਾ ਜੜਿਆ ਪਰ 2017 ਵਿਚ ਜਿਸ ਤਰ੍ਹਾਂ ਸਟੀਵ ਸਮਿਥ ਨੇ ਇੱਥੇ ਬੱਲੇਬਾਜ਼ੀ ਕੀਤੀ ਸੀ, ਉਸ ਨੂੰ ਦੁਹਰਾ ਪਾਉਣਾ ਸੰਭਵ ਨਹੀਂ ਹੈ। ਪਿਛਲੇ ਮੈਚ ਵਿਚ 8 ਵਿਕਟ ਲੈਣ ਵਾਲੇ ਅਸ਼ਵਿਨ ਤੇ ਹਰਫ਼ਨਮੌਲਾ ਜਡੇਜਾ ਤੋਂ ਪਾਰ ਪਾਉਣਾ ਦੱਖਣੀ ਅਫ਼ਰੀਕਾ ਲਈ ਮੁਸ਼ਕਲ ਸਾਬਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਹੌਲੀ ਵਿਕਟ ’ਤੇ ਨਵੀਂ ਤੇ ਪੁਰਾਣੀ ਗੇਂਦ ਨਾਲ ਮੁਹੰਮਦ ਸ਼ਮੀ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਭਾਰਤ ਲਈ ਸਹਾਈ ਰਿਹਾ ਹੈ। ਇਸ਼ਾਂਤ ਸ਼ਰਮਾ ਨੇ ਸ਼ਮੀ ਦਾ ਬਾਖ਼ੂਬੀ ਸਾਥ ਦਿੱਤਾ ਹੈ। ਫਿਟਨੈੱਸ ਦੀ ਸਮੱਸਿਆ ਨਾ ਹੋਣ ਕਾਰਨ ਆਖ਼ਰੀ ਗਿਆਰਾਂ ਵਿਚ ਬਦਲਾਅ ਦੀ ਉਮੀਦ ਮੱਧਮ ਹੈ। ਦੱਖਣੀ ਅਫ਼ਰੀਕਾ ਜ਼ਰੂਰ ਸੇਨੁਰਾਨ ਮੁੱਥੂਸਵਾਮੀ ਤੇ ਡੇਨ ਪੀਟ ਵਿਚੋਂ ਕਿਸੇ ਇਕ ਨੂੰ ਬਾਹਰ ਬਿਠਾ ਸਕਦਾ ਹੈ। ਰੋਹਿਤ ਨੇ ਦੋਵਾਂ ਖ਼ਿਲਾਫ਼ ਰਿਕਾਰਡ 13 ਛੱਕੇ ਜੜੇ ਸਨ। ਜੁਬੈਰਾ ਹਮਜਾ ਜਾਂ ਲੁਇੰਗੀ ਐਂਗਡੀ ਨੂੰ ਜਗ੍ਹਾ ਮਿਲ ਸਕਦੀ ਹੈ। ਮੈਚ ਦੌਰਾਨ ਹਾਲਾਂਕਿ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। -ਪੀਟੀਆਈ

ਕਿਊਰੇਟਰ ਸਲਗਾਓਂਕਰ ਕੋਲ ‘ਗਲਤੀ’ ਸੁਧਾਰਨ ਦਾ ਮੌਕਾ
ਪੁਣੇ ਦੇ ਮੈਦਾਨ ’ਤੇ ਪਿਛਲੀ ਵਾਰ 2017 ਵਿਚ ਸਪਿੰਨਰਾਂ ਦੀ ਮਦਦਗਾਰ ਪਿਚ ’ਤੇ ਆਸਟਰੇਲੀਆ ਦੇ ਆਫ਼ ਸਪਿੰਨਰ ਨਾਥਨ ਲਿਓਨ ਨੇ ਭਾਰਤੀ ਬੱਲੇਬਾਜ਼ਾਂ ਦੀ ਹਾਲਤ ਪਤਲੀ ਕਰ ਦਿੱਤੀ ਸੀ। 2017 ਵਿਚ ਹੋਇਆ ਇਹ ਮੈਚ ਤਿੰਨ ਦਿਨ ਵਿਚ ਹੀ ਖ਼ਤਮ ਹੋ ਗਿਆ ਸੀ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਕਿਊਰੇਟਰ ਪਾਂਡੂਰੰਗ ਸਾਲਗਾਓਂਕਰ ਵੱਲੋਂ ਤਿਆਰ ਕੀਤੀ ਇਸ ਪਿਚ ਨੂੰ ‘ਖ਼ਰਾਬ’ ਕਰਾਰ ਦਿੱਤਾ ਸੀ। ਸਪਿੰਨਰਾਂ ਨੇ ਇਸ ਮੈਚ ਵਿਚ 31 ਵਿਕਟ ਲਏ ਸਨ। ਹਾਲਾਂਕਿ ਹੁਣ ਸਲਗਾਓਂਕਰ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰਨਗੇ ਤੇ ਉਸ ਤਰ੍ਹਾਂ ਦੀ ਪਿਚ ਮਿਲਣ ਦੀ ਸੰਭਾਵਨਾ ਨਹੀਂ ਹੈ। ਕਿਊਰੇਟਰ ਪਾਂਡੂਰੰਗ ਸਾਲਗਾਓਂਕਰ ਜੇ ਉਸ ਨਾਲ ਮਿਲਦੀ-ਜੁਲਦੀ ਪਿਚ ਬਣਾਉਂਦੇ ਵੀ ਹਨ ਤਾਂ ਭਾਰਤ ਕੋਲ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਜਿਹੇ ਸਪਿੰਨਰ ਮੌਜੂਦ ਹਨ। ‘ਪਿਚ ਫਿਕਸਿੰਗ’ ਦੇ ਇਕ ਹੋਰ ਵਿਵਾਦ ਵਿਚ ਸਲਗਾਓਂਕਰ ਮੁਅੱਤਲ ਵੀ ਰਹੇ। ਹਾਲਾਂਕਿ ਬਾਅਦ ਵਿਚ ਉਨ੍ਹਾਂ ਇਕ ਹੋਰ ਪਿਚ ਬਣਾਈ ਤੇ ਵਿਵਾਦ ਨਹੀਂ ਹੋਇਆ।

ਰੋਹਿਤ ਤੇ ਮਯੰਕ ਤੋਂ ਟੀਮ ਨੂੰ ਉਮੀਦਾਂ
ਰੋਹਿਤ ਸ਼ਰਮਾ ਨੇ ਲਗਾਤਾਰ ਦੋ ਸੈਂਕੜੇ ਜੜ ਕੇ ਟੈਸਟ ਕ੍ਰਿਕਟ ਵਿਚ ਇਕ ਬਿਹਤਰੀਨ ਬੱਲੇਬਾਜ਼ ਦੇ ਰੂਪ ’ਚ ਉੱਭਰਨ ਦੇ ਸੰਕੇਤ ਦਿੱਤੇ ਹਨ। ਮਯੰਕ ਅਗਰਵਾਲ ਵੀ ਹਰ ਮੌਕੇ ਦਾ ਫਾਇਦਾ ਉਠਾਉਣਾ ਜਾਣਦੇ ਹਨ। ਵਿਸ਼ਾਖਾਪਟਨਮ ਵਿਚ ਉਨ੍ਹਾਂ ਟੈਸਟ ਕ੍ਰਿਕਟ ਵਿਚ ਆਪਣਾ ਪਹਿਲਾ ਸੈਂਕੜਾ ਜੜਿਆ ਜਿਸ ਨਾਲ ਘੱਟੋ ਘੱਟ ਘਰੇਲੂ ਹਾਲਾਤ ਵਿਚ ਤਾਂ ਭਾਰਤ ਦੀ ਸਿਖ਼ਰਲੇ ਕ੍ਰਮ ਦੀ ਸਮੱਸਿਆ ਸੁਲਝਦੀ ਨਜ਼ਰ ਆ ਰਹੀ ਹੈ।


Comments Off on ਭਾਰਤ ਲੜੀ ਜਿੱਤਣ ਤੇ ਦੱਖਣੀ ਅਫ਼ਰੀਕਾ ਵਜੂਦ ਬਚਾਉਣ ਲਈ ਖੇਡੇਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.