ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਭਾਰਤੀ ਤੇਜ਼ ਹਮਲਾ ਕੈਰੇਬਿਆਈ ਟੀਮ ਦੀ ਯਾਦ ਦਿਵਾਉਂਦਾ ਹੈ: ਲਾਰਾ

Posted On October - 18 - 2019

ਰੋਡ ਸੇਫਟੀ ਵਰਲਡ ਸੀਰੀਜ਼ ਦੇ ਐਲਾਨ ਮੌਕੇ ਹਾਜ਼ਰ ਮਹਾਨ ਕ੍ਰਿਕਟਰ ਜੌਂਟੀ ਰੋਡਜ਼, ਵਿਰੇਂਦਰ ਸਹਿਵਾਗ, ਤਿਲਕਰਤਨੇ ਦਿਲਸ਼ਾਨ, ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ ਤੇ ਬ੍ਰੈੱਟ ਲੀ। -ਫੋਟੋ: ਪੀਟੀਆਈ

ਮੁੰਬਈ, 17 ਅਕਤੂਬਰ
ਵੈਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਅੱਜ ਮੌਜੂਦਾ ਭਾਰਤੀ ਤੇਜ਼ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੈਰੇਬਿਆਈ ਤੇਜ਼ ਹਮਲੇ ਦੀ ਯਾਦ ਆਉਂਦੀ ਹੈ। ਭਾਰਤ ਦੇ ਜਸਪ੍ਰੀਤ ਬਮਰਾ, ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਨੇ 2018 ’ਚ ਟੈਸਟ ਮੈਚਾਂ ਦੌਰਾਨ 142 ਵਿਕਟਾਂ ਲਈਆਂ।
ਇਹ ਪੁੱਛਣ ’ਤੇ ਕਿ ਇਸ ਭਾਰਤੀ ਟੀਮ ’ਚ ਖਾਸ ਕੀ ਹੈ ਤਾਂ ਲਾਰਾ ਨੇ ਕਿਹਾ, ‘ਭਾਰਤ ਦਾ ਤੇਜ਼ ਹਮਲਾ। ਮੈਂ ਵੈਸਟ ਇੰਡੀਜ਼ ’ਚ ਦੇਖਿਆ। ਬਮਰਾ, ਸ਼ਮੀ, ਯਾਦਵ, ਭੁਵਨੇਸ਼ਵਰ ਸਾਰੇ ਬਿਹਤਰੀਨ ਤੇਜ਼ ਗੇਂਦਬਾਜ਼ ਹਨ।’ ਉਨ੍ਹਾਂ ਕਿਹਾ, ‘ਇਹ ਤੇਜ਼ ਹਮਲੇ ਮੈਨੂੰ ਅੱਸੀ ਤੇ ਨੱਬੇ ਦੇ ਦਹਾਕੇ ’ਚ ਵੈਸਟਇੰਡੀਜ਼ ਟੀਮ ਦੀ ਯਾਦ ਦਿਵਾਉਂਦੇ ਹਨ।’ ਉਨ੍ਹਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸ਼ਾਨਦਾਰ ਕਪਤਾਨ ਹੈ। ਆਪਣੇ ਪ੍ਰਦਰਸ਼ਨ ਰਾਹੀਂ ਉਹ ਮੋਰਚੇ ਦੀ ਅਗਵਾਈ ਕਰਦਾ ਹੈ। ਉਹ ਇੱਥੇ ਰੋਡ ਸੇਫਟੀ ਵਰਲਡ ਸੀਰੀਜ਼ ਲੀਗ ਦੀ ਸ਼ੁਰੂਆਤ ਮੌਕੇ ਬੋਲ ਰਹੇ ਸੀ। ਕ੍ਰਿਕਟ ਦੇ ਮਹਾਨ ਖਿਡਾਰੀ ਦੱਖਣੀ ਅਫਰੀਕਾ ਦੇ ਜੌਂਟੀ ਰੋਡਜ਼, ਸ੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ, ਆਸਟਰੇਲੀਆ ਦੇ ਬਰੈੱਟ ਲੀ, ਭਾਰਤ ਦੇ ਸਚਿਨ ਤੇਂਦੁਲਕਰ ਤੇ ਵਿਰੇਂਦਰ ਸਹਿਵਾਗ ਵੀ ਇਸ ਸੀਰੀਜ਼ ਦਾ ਹਿੱਸਾ ਹੋਣਗੇ। ਇਸੇ ਦੌਰਾਨ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਤੇ ਲੀਗ ਦੇ ਬਰਾਂਡ ਅੰਬੈਸਡਰ ਸਚਿਨ ਤੇਂਦੁਲਕਰ ਨੇ ਕਿਹਾ, ‘ਮੈਂ ਅਭਿਆਸ ਕਰਾਂਗਾ ਤੇ ਇਹ ਸਾਰੇ ਕ੍ਰਿਕਟਰ ਤਿਆਰ ਹਨ। ਅਸੀਂ ਕੱਲ ਫਿਲਮ ਸ਼ੂਟ ਕੀਤੀ ਸੀ। ਇਸ ਲਈ ਸਾਰੇ ਖਿਡਾਰੀ ਤਿਆਰ ਹਨ ਅਤੇ ਲੰਮੇ ਸਮੇਂ ਬਾਅਦ ਮੈਦਾਨ ’ਤੇ ਮੁੜਨਾ ਵਧੀਆ ਅਹਿਸਾਸ ਹੈ।’ ਸੜਕ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਕਰਵਾਈ ਜਾ ਰਹੀ ਇਹ ਲੀਗ ਅਗਲੇ ਸਾਲ ਫਰਵਰੀ ’ਚ ਹੋਵੇਗੀ। ਲੀਗ sਕਮਿਸ਼ਨਰ ਤੇ ਸਾਬਕਾ ਬੱਲੇਬਾਜ਼ ਸੁਨੀਲ ਗਾਵਸਕਰ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
-ਪੀਟੀਆਈ


Comments Off on ਭਾਰਤੀ ਤੇਜ਼ ਹਮਲਾ ਕੈਰੇਬਿਆਈ ਟੀਮ ਦੀ ਯਾਦ ਦਿਵਾਉਂਦਾ ਹੈ: ਲਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.