ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਪੰਜਾਬ ਨਾਟਸ਼ਾਲਾ ’ਚ ਸਾਕਾ ਜੱਲ੍ਹਿਆਂਵਾਲਾ ਬਾਗ ਦਾ 50ਵਾਂ ਸ਼ੋਅ

Posted On October - 12 - 2019

ਨਾਟਕ ਪੇਸ਼ ਕਰਦੇ ਹੋਏ ਕਲਾਕਾਰ।

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 11 ਅਕਤੂਬਰ
ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਪੰਜਾਬ ਨਾਟਸ਼ਾਲਾ ’ਚ ਨਾਟਕ ਸਾਕਾ ਜੱਲ੍ਹਿਆਂਵਾਲਾ ਬਾਗ ਦੇ 50ਵੇਂ ਸ਼ੋਅ ਦਾ ਮੰਚਨ ਕੀਤਾ ਗਿਆ ਅਤੇ ਇਸ ਸਾਕੇ ਵਿਚ ਸ਼ਹੀਦ ਹੋਏ 1500 ਤੋਂ ਵੱਧ ਸ਼ਹੀਦਾਂ ਨੂੰ ਨਾਟਕ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸਕੂਲਾਂ ਦੇ ਬੱਚਿਆਂ ਨੂੰ ਸੌ ਸ਼ੋਅ ਵਿਖਾਏ ਜਾ ਰਹੇ ਹਨ। ਅੱਜ 50ਵਾਂ ਸ਼ੋਅ ਸੀ। ਇਸ ਮੌਕੇ ਅਮਨਦੀਪ ਹਸਪਤਾਲ ਦੀ ਮੁਖੀ ਡਾ. ਅਮਨਦੀਪ ਕੌਰ ਮੁੱਖ ਮਹਿਮਾਨ ਰਹੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਸਲਵਿੰਦਰ ਸਿੰਘ ਸਮਰਾ, ਸੁਖਪਾਲ ਸਿੰਘ ਸੰਧੂ ਪੁੱਜੇ ਸਨ। ਇਹ ਨਾਟਕ ਪੰਜਾਬ ਨਾਟਸ਼ਾਲਾ ਦੇ ਸਿਰਜਕ ਤੇ ਸ਼੍ਰੋਮਣੀ ਨਾਟਕਕਾਰ ਸ੍ਰੀ ਜਤਿੰਦਰ ਸਿੰਘ ਬਰਾੜ ਦਾ ਲਿਖਿਆ ਹੋਇਆ ਹੈ ਅਤੇ ਇਸ ਦਾ ਨਿਰਦੇਸ਼ਨ ਜਸਵੰਤ ਮਿੰਟੂ ਨੇ ਕੀਤਾ।
ਡਾ. ਅਮਨਦੀਪ ਕੌਰ, ਸਲਵਿੰਦਰ ਸਿੰਘ ਸਮਰਾ ਤੇ ਜਤਿੰਦਰ ਬਰਾੜ ਨੇ ਸ਼ਮਾਂ ਰੌਸ਼ਨ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਬਰਾੜ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸ਼ਾਇਦ ਹੀ ਕਿਸੇ ਨੇ ਦਰਦ ਮਹਿਸੂਸ ਕੀਤਾ ਹੋਵੇਗਾ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਕਲਾਕਾਰਾਂ ਦੀ ਸ਼ਾਨਦਾਰ ਪੇਸ਼ਕਾਰੀ ਦਰਸ਼ਕਾਂ ਨੂੰ ਉਸ ਦਹਾਕੇ ਵਿਚ ਲੈ ਜਾਂਦੀ ਹੈ।


Comments Off on ਪੰਜਾਬ ਨਾਟਸ਼ਾਲਾ ’ਚ ਸਾਕਾ ਜੱਲ੍ਹਿਆਂਵਾਲਾ ਬਾਗ ਦਾ 50ਵਾਂ ਸ਼ੋਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.