ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਪ੍ਰਾਇਮਰੀ ਖੇਡਾਂ: ਬਲਾਕ ਬਠਿੰਡਾ ਬਣਿਆ ਓਵਰਆਲ ਜੇਤੂ

Posted On October - 18 - 2019

ਓਵਰਆਲ ਟਰਾਫੀ ਹਾਸਿਲ ਕਰਦੇ ਹੋਏ ਬਲਾਕ ਬਠਿੰਡਾ ਦੇ ਖਿਡਾਰੀ। ਫੋਟੋ : ਮਾਨ

ਸੁਖਜੀਤ ਮਾਨ
ਬਠਿੰਡਾ, 17 ਅਕਤੂਬਰ
ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਪਿੰਡ ਮਹਿਮਾ ਸਰਜਾ ਖੇਡ ਸਟੇਡੀਅਮ ਵਿਖੇ ਚੱਲ ਰਹੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਈਆਂ। ਖੇਡਾਂ ਦੇ ਆਖਰੀ ਦਿਨ ਹੋਏ ਹੋਏ ਕਬੱਡੀ ਨੈਸ਼ਨਲ ਲੜਕਿਆਂ ਦੇ ਮੁਕਾਬਲੇ ਵਿੱਚ ਮੇਜ਼ਬਾਨ ਬਲਾਕ ਗੋਨਿਆਣਾ ਨੇ ਫਾਈਨਲ ਵਿੱਚ ਬਲਾਕ ਭਗਤਾ ਨੂੰ ਹਰਾ ਕੇ ਜੇਤੂ ਰਿਹਾ।
ਕਬੱਡੀ ਸਰਕਲ ਵਿੱਚ ਮੌੜ ਬਲਾਕ ਤਲਵੰਡੀ ਨੂੰ ਹਰਾ ਕੇ ਪਹਿਲੇ ਸਥਾਨ ‘ਤੇ ਆਇਆ। ਇਨ੍ਹਾਂ ਖੇਡਾਂ ‘ਚੋਂ ਬਲਾਕ ਬਠਿੰਡਾ ਓਵਰਆਲ ਜ਼ਿਲ੍ਹਾ ਜੇਤੂ ਬਣਿਆ। ਹਾਸਲ ਹੋਏ ਨਤੀਜਿਆਂ ਮੁਤਾਬਿਕ ਲੜਕਿਆਂ ਦੇ ਸ਼ਤਰੰਜ ਮੁਕਾਬਲਿਆਂ ‘ਚੋਂ ਬਠਿੰਡਾ ਨੇ ਪਹਿਲਾ ਤੇ ਰਾਮਪੁਰਾ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਲੜਕੀਆਂ ‘ਚੋਂ ਬਠਿੰਡਾ ਪਹਿਲੇ ਤੇ ਸੰਗਤ ਦੂਜੇ ਸਥਾਨ ’ਤੇ ਰਿਹਾ। ਕਰਾਟੇ ਮੁਕਾਬਲੇ ਲੜਕੇ ਤੇ ਲੜਕੀਆਂ ਵਿੱਚ ਬਠਿੰਡਾ ਤੇ ਤਲਵੰਡੀ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਤੇ ਰਹੇ।
ਜ਼ਿਲ੍ਹਾ ਖੇਡਾਂ ਦੇ ਆਖਰੀ ਦਿਨ ਸਨਮਾਨ ਸਮਾਰੋਹ ਵਿੱਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਜਿਲ੍ਹਾ ਸਿੱਖਿਆ ਅਫਸਰ (ਪ੍ਰਾ) ਹਰਦੀਪ ਸਿੰਘ ਤੱਗੜ , ਉੱਪ ਜਿਲ੍ਹਾ ਸਿੱਖਿਆ ਅਫਸਰ ਬਲਜੀਤ ਸਿੰਘ ਸੰਦੋਹਾ ਨੇ ਕੀਤੀ। ਇਨ੍ਹਾਂ ਖੇਡਾਂ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਇੰਦਰਜੀਤ ਸਿੰਘ ਨੇ ਨਿਭਾਈ। ਇਨ੍ਹਾਂ ਖੇਡਾਂ ਦੀ ਸਫ਼ਲਤਾ ਲਈ ਜਸਵੀਰਪਾਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ।


Comments Off on ਪ੍ਰਾਇਮਰੀ ਖੇਡਾਂ: ਬਲਾਕ ਬਠਿੰਡਾ ਬਣਿਆ ਓਵਰਆਲ ਜੇਤੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.