ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਪੁਲੀਸ ਲਾਈਨ ਨੇੜੇ ਕਚਹਿਰੀ ’ਚ 7 ਦੁਕਾਨਾਂ ਲੁੱਟੀਆਂ

Posted On October - 9 - 2019

ਕਚਹਿਰੀ ’ਚ ਚੋਰਾਂ ਦਾ ਨਿਸ਼ਾਨਾ ਬਣੀ ਦੁਕਾਨ ਦੇ ਮਾਲਕ ਪੁਲੀਸ ਦੀ ਹਾਜ਼ਰੀ ’ਚ ਸਾਮਾਨ ਦੇਖਦੇ ਹੋਏ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 8 ਅਕਤੂਬਰ
ਪਿਛਲੇ ਕਈ ਦਿਨਾਂ ਤੋਂ ਜਗਰਾਉਂ ਕਚਹਿਰੀ ’ਚ ਚੋਰੀਆਂ ਹੋ ਰਹੀਆਂ ਹਨ। ਬੀਤੀ ਰਾਤ ਕਰੀਬ 7 ਦੁਕਾਨਾਂ ਦੇ ਜਿੰਦਰੇ ਟੁੱਟਣ ਨਾਲ ਕਚਹਿਰੀ ’ਚ ਕੰਮ ਕਰਨ ਵਾਲੇ ਲੋਕ ਪ੍ਰੇਸ਼ਾਨ ਹਨ। ਦੋ ਤਿੰਨ ਦਿਨਾਂ ਤੋਂ ਇੱਥੇ ਕਚਹਿਰੀ ’ਚ ਫੋਟੋ ਸਟੇਟ, ਅਸ਼ਟਾਮ ਫਰੋਸ਼, ਵਸੀਕਾ ਨਵੀਸ, ਫਾਰਮ ਵੇਚਣ ਤੇ ਕੰਪਿਊਟਰ ਟਾਈਪ ਆਦਿ ਕੰਮ ਕਰਨ ਵਾਲੇ ਲੋਕਾਂ ਦੇ ਖੋਖਿਆਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੋਇਆ ਹੈ। ਦਿਨ ਰਾਤ ਆਵਾਜਾਈ ਡੀ.ਐਸ.ਪੀ. ਸਥਾਨਕ, ਐਸ.ਪੀ(ਡੀ) ਦਫਤਰ ਤੇ ਪੁਲੀਸ ਲਾਈਨ, ਐੱਸਐੱਸਪੀ ਰਿਹਾਇਸ਼ ਆਦਿ ਦੇ ਬਿਲਕੁਲ ਬੁੱਕਲ ’ਚ ਕਚਹਿਰੀ ਦੇ ਖੋਖਿਆਂ ’ਚੋਂ ਚੋਰਾਂ ਨੇ ਲੱਖਾਂ ਰੁਪਏ ਦੇ ਪ੍ਰਿੰਟਰ, ਕੰਪਿਊਟਰ ਆਦਿ ਤਾਲੇ ਤੋੜ ਕੇ ਚੋਰੀ ਕਰ ਲਏ। ਰੋਜ਼ਾਨਾਂ ਹੋ ਰਹੀਆਂ ਚੋਰੀਆਂ ਤੋਂ ਤੰਗ ਕਚਹਿਰੀ ਕਾਮਿਆਂ ਨੇ ਉਪ-ਮੰਡਲ ਮੈਜਿਸਟਰੇਟ, ਪੁਲੀਸ ਨੂੰ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਹੈ ਪਰ ਪੁਲੀਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਕਮਲਜੀਤ ਸਿੰਘ, ਸਤਨਾਮ ਸਿੰਘ ਆਦਿ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੋਈਆਂ ਚੋਰੀਆਂ ਬਾਰੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਭਰੋਸਾ ਦਿਤਾ ਕਿ ਹੁਣ ਚੋਰੀਆਂ ਨਹੀਂ ਹੋਣਗੀਆਂ ਪਰ ਚੋਰਾਂ ਦੇ ਹੌਸਲੇ ਪਹਿਲਾਂ ਨਾਲੋਂ ਵੀ ਬੁਲੰਦ ਹੋ ਗਏ ਤੇ ਚੋਰੀਆਂ ਦੀ ਗਿਣਤੀ ਵਧ ਗਈ ਹੈ।
ਪੁਲੀਸ ਚੌਕੀ ਬੱਸ ਸਟੈਂਡ ਦੇ ਥਾਣੇਦਾਰ ਮੁਹੰਮਦ ਸ਼ਕੀਲ ਨੇ ਆਖਿਆ ਕਿ ਚੋਰਾਂ ਦਾ ਸੁਰਾਗ ਲਾਉਣ ’ਚ ਪੁਲੀਸ ਜੁੱਟੀ ਹੋਈ ਹੈ। ਪੀੜਤਾਂ ਨੇ ਚੋਰੀ ਹੋਏ ਸਾਮਾਨ ਦੀ ਲਿਸਟ ਬਣਾ ਕੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।


Comments Off on ਪੁਲੀਸ ਲਾਈਨ ਨੇੜੇ ਕਚਹਿਰੀ ’ਚ 7 ਦੁਕਾਨਾਂ ਲੁੱਟੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.