ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ

Posted On October - 17 - 2019

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਅਕਤੂਬਰ
ਕੇਂਦਰ ਵਲੋਂ ਦੇਸ਼ ਭਰ ਵਿਚੋਂ ਚੰਡੀਗੜ੍ਹ ਦੀ ‘ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ ਅਸੈਸਮੈਂਟ’ (ਪੀਸਾ) ਪ੍ਰੀਖਿਆ ਲਈ ਚੋਣ ਕੀਤੀ ਗਈ ਹੈ ਜਿਸ ਤੋਂ ਬਾਅਦ ਅੱਜ ਯੂਟੀ ਦੇ ਸਿੱਖਿਆ ਵਿਭਾਗ ਵਲੋਂ ਚੰਡੀਗੜ੍ਹ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਪੀਸਾ ਦਾ ਪ੍ਰੈਕਟੀਕਲ ਇਮਤਿਹਾਨ ਕਰਵਾਇਆ ਗਿਆ। ਇਸ ਮੌਕੇ ਨਿਰੀਖਣ ਕਮੇਟੀਆਂ ਨੇ ਯੂਟੀ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਜਾ ਕੇ ਰਿਕਾਰਡ ਜਾਂਚਿਆਂ ਤੇ ਪ੍ਰੀਖਿਆ ਪ੍ਰਬੰਧਾਂ ਦੀ ਨਜ਼ਰਸਾਨੀ ਕੀਤੀ। ਜਾਣਕਾਰੀ ਅਨੁਸਾਰ ਪੀਸਾ ਦੀ ਪ੍ਰੀਖਿਆ ਦੇਸ਼ ਤੇ ਵਿਦੇਸ਼ ਵਿਚ ਇਕੋ ਸਮੇਂ ਸਾਲ 2021 ਵਿਚ ਹੋਵੇਗੀ। ਇਸ ਲਈ ਸਟੇਟ ਕਾਊਂਸਲ ਆਫ ਐਜੂਕਸ਼ਨਲ ਰਿਸਰਚ ਐਂਡ ਟਰੇਨਿੰਗ ਐਸਸੀਈਆਰਟੀ ਵਲੋਂ ਕ੍ਰਿਟੀਕਲ ਐਂਡ ਕ੍ਰਿਏਟਿਵ ਥਿੰਕਿੰਗ ਪ੍ਰੈਕਟਿਸ ਪ੍ਰੋਗਰਾਮ ਉਲੀਕਿਆ ਗਿਆ। ਇਸ ਤਹਿਤ ਸੀਬੀਐਸਈ ਨੇ ਚੰਡੀਗੜ੍ਹ ਨੂੰ ਕਿਤਾਬਚਾ ਮੁਹੱਈਆ ਕਰਵਾਇਆ ਜਿਸ ਨੂੰ ਐਸਸੀਈਆਰਟੀ ਨੇ ਸਾਰੇ ਸਕੂਲਾਂ ਨੂੰ ਅੱਜ ਈਮੇਲ ਕੀਤਾ। ਸਕੂਲਾਂ ਨੇ ਇਸੀ ਕਿਤਾਬਚੇ ਦੇ ਆਧਾਰ ’ਤੇ ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਿਤਾਬਾਂ ਜਮਾਤ ਅਨੁਸਾਰ ਛੇਵੀਂ ਤੋਂ ਅੱਠਵੀਂ ਤੇ ਨੌਵੀਂ ਤੋਂ ਦਸਵੀਂ ਦੋ ਭਾਗਾਂ ਵਿਚ ਵੰਡੀਆਂ ਗਈਆਂ। ਇਸ ਪ੍ਰੀਖਿਆ ਵਿਚ ਚੰਡੀਗੜ੍ਹ ਦੇ ਸਰਕਾਰੀ, ਨਿੱਜੀ, ਨਵੋਦਿਆ ਵਿਦਿਆਲਿਆ, ਸੈਂਟਰਲ ਸਕੂਲਾਂ ਦੇ ਦੋ ਤੋਂ ਤਿੰਨ ਹਜ਼ਾਰ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।

ਅੱਜ ਦੀ ਪ੍ਰੀਖਿਆ ਕਿਉਂ ਹੈ ਅਹਿਮ
ਦੱਸਣਯੋਗ ਹੈ ਕਿ ਭਾਰਤ ਵਲੋਂ ਇਸ ਪ੍ਰੀਖਿਆ ਲਈ ਸਿਰਫ ਇਕ ਵਾਰ ਸਾਲ 2009 ਵਿਚੋਂ ਭਾਗ ਲਿਆ ਗਿਆ ਸੀ। ਉਸ ਵੇਲੇ ਕੇਂਦਰ ਨੇ ਹਿਮਾਚਲ ਪ੍ਰਦੇਸ਼ ਤੇ ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਸੀ ਪਰ ਭਾਰਤ ਦਾ ਇਸ ਪ੍ਰੀਖਿਆ ਵਿਚ 74 ਦੇਸ਼ਾਂ ਵਿਚੋਂ 72ਵਾਂ ਸਥਾਨ ਆਇਆ ਸੀ। ਇਸ ਤੋਂ ਬਾਅਦ ਭਾਰਤ ਨੇ ਇਸ ਪ੍ਰੀਖਿਆ ਵਿਚ ਭਾਗ ਲੈਣਾ ਬੰਦ ਕਰ ਦਿੱਤਾ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਇਮਤਿਹਾਨ ਲਈ ਚੋਣ ਕੀਤੀ ਗਈ ਹੈ ਜੋ ਸਾਲ 2021 ਵਿਚ ਹੋਵੇਗਾ। ਇਸ ਕਰਕੇ ਅੱਜ ਦੀ ਪ੍ਰੀਖਿਆ ਦੇ ਆਧਾਰ ‘ਤੇ ਹੀ ਫੈਸਲਾ ਹੋਵੇਗਾ ਕਿ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਕੀ ਹੈ।

ਐਮਐਚਆਰਡੀ ਨੂੰ ਭੇਜੇ ਜਾਣਗੇ ਵਿਦਿਆਰਥੀਆਂ ਦੇ ਅੰਕੜੇ
ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਦੀ ਪ੍ਰੀਖਿਆ ਦਾ ਸਾਰਾ ਰਿਕਾਰਡ ਐਮਐਚਆਰਡੀ ਨੂੰ ਭੇਜਿਆ ਜਾਵੇਗਾ ਜਿਸ ਦੀ ਮਾਹਿਰਾਂ ਵਲੋਂ ਸਮੀਖਿਆ ਕੀਤੀ ਜਾਵੇਗੀ ਤੇ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਨਵੇਂ ਸਿਰੇ ਤੋਂ ਤਿਆਰੀਆਂ ਕਰਵਾਈਆਂ ਜਾਣਗੀਆਂ ਤਾਂ ਕਿ ਚੰਡੀਗੜ੍ਹ ਦੇ ਵਿਦਿਆਰਥੀ ਪੀਸਾ ਦੀ ਕੌਮਾਂਤਰੀ ਪ੍ਰੀਖਿਆ ਵਿਚ ਵਧੀਆ ਪ੍ਰਦਰਸ਼ਨ ਕਰਨ।

26 ਅਕਤੂਬਰ ਨੂੰ ਐਲਾਨਿਆ ਜਾਵੇਗਾ ਨਤੀਜਾ
ਸਿੱਖਿਆ ਵਿਭਾਗ ਵਲੋਂ ਪੀਸਾ ਦੀ ਪ੍ਰੀਖਿਆ ਦੀ ਸਕੋਰਿੰਗ ਕੀਅ ਅੱਜ ਹੀ ਸਕੂਲਾਂ ਨੂੰ ਈਮੇਲ ਕਰ ਦਿੱਤੀ ਗਈ। ਵਿਦਿਆਰਥੀਆਂ ਦੇ ਪ੍ਰੀਖਿਆ ਪੱਤਰ ਸਕੂਲਾਂ ਦੇ ਮਾਹਿਰ ਵਿਸ਼ਾ ਮਾਹਿਰ ਗਰੁੱਪਾਂ ਵਲੋਂ ਚੈੱਕ ਕੀਤੇ ਜਾਣਗੇ। ਸਕੂਲਾਂ ਨੂੰ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਸਾਰਾ ਰਿਕਾਰਡ 25 ਅਕਤੂਬਰ ਤੱਕ ਜ਼ਿਲ੍ਹਾ ਸਿੱਖਿਆ ਦਫਤਰ ਭੇਜਣ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ 26 ਅਕਤੂਬਰ ਨੂੰ ਨਤੀਜਾ ਐਲਾਨ ਦਿੱਤਾ ਜਾਵੇਗਾ।


Comments Off on ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.