ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਪਾਕਿ ਵੱਲੋਂ ਐਫਏਟੀਐਫ਼ ਮੀਟਿੰਗ ਲਈ ਰਿਪੋਰਟ ਤਿਆਰ

Posted On October - 11 - 2019

ਇਸਲਾਮਾਬਾਦ, 10 ਅਕਤੂਬਰ
ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐੱਫ) ਦੀ ਪੈਰਿਸ ਵਿੱਚ 12 ਤੋਂ 15 ਅਕਤੂਬਰ ਤਕ ਹੋ ਰਹੀ ਅਹਿਮ ਪਲੈਨਰੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ ਆਲਮੀ ਨਿਗਰਾਨ ਵੱਲੋਂ ਜਾਰੀ ਹਦਾਇਤਾਂ ਦੀ ਤਾਮੀਲ ਕਰਦੀ ਰਿਪੋਰਟ ਤਿਆਰ ਕਰ ਲਈ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਚੇਤੇ ਰਹੇ ਕਿ ਪੈਰਿਸ ਆਧਾਰਿਤ ਨਿਗਰਾਨ ਨੇ ਪਿਛਲੇ ਸਾਲ ਜੂਨ ਵਿੱਚ ਪਾਕਿਸਤਾਨ ਨੂੰ ‘ਗ੍ਰੇਅ ਸੂਚੀ’ ਵਿੱਚ ਰੱਖਦਿਆਂ ਅਕਤੂਬਰ 2019 ਤਕ ਫੋਰਮ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਾਰਵਾਈ ਕਰਨ ਜਾਂ ਫਿਰ ਇਰਾਨ ਤੇ ਉੱਤਰੀ ਕੋਰੀਆ ਦੀ ਤਰਜ਼ ’ਤੇ ਕਾਲੀ ਸੂਚੀ ਵਿੱਚ ਸ਼ਾਮਲ ਹੋਣ ਦਾ ਦਬਕਾ ਮਾਰਿਆ ਸੀ। ਐਫਏਟੀਐੱਫ਼ ਚਾਰ ਰੋਜ਼ਾ ਮੀਟਿੰਗ ਦੌਰਾਨ ਇਹ ਸਮੀਖਿਆ ਕਰੇਗੀ ਕਿ ਪਾਕਿਸਤਾਨ ਨੂੰ ਗ੍ਰੇਅ ਸੂਚੀ ਵਿੱਚ ਹੀ ਰੱਖਿਆ ਜਾਵੇ ਜਾਂ ਫਿਰ ਕਾਲੀ ਸੂਚੀ ਵਿੱਚ ਪਾਇਆ ਜਾਵੇ। ਪਾਕਿ ਨੂੰ ਨਿਯਮਾਂ ਮੁਤਾਬਕ ਕਲੀਨ ਚਿੱਟ ਦੇਣ ਬਾਰੇ ਵੀ ਵਿਚਾਰ ਹੋ ਸਕਦਾ ਹੈ।
ਏਸ਼ੀਆ ਪੈਸੇਫਿਕ ਗਰੁੱਪ (ਏਪੀਜੀ) ਵੱੱਲੋਂ ਜਾਰੀ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਹਾਲ ਦੀ ਘੜੀ ‘ਗ੍ਰੇਅ ਸੂਚੀ’ ਵਿੱਚ ਰੱਖੇ ਜਾਣ ਦੀ ਸੰਭਾਵਨਾ ਵਧੇਰੇ ਹੈ, ਕਿਉਂਕਿ ਉਸ ਨੇ ਆਲਮੀ ਨਿਗਰਾਨ ਵੱਲੋਂ ਨਿਰਧਾਰਿਤ 40 ਸਿਫਾਰਿਸ਼ਾਂ ਵਿੱਚੋਂ ਅਜੇ ਤਕ ਇਕ ਨੂੰ ਹੀ ਪੂਰਾ ਕੀਤਾ ਹੈ। ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਮੁਤਾਬਕ ਆਰਥਿਕ ਮਾਮਲਿਆਂ ਬਾਰੇ ਮੰਤਰੀ ਹਮਾਦ ਅਜ਼ਹਰ ਦੀ ਅਗਵਾਈ ਵਾਲਾ ਪਾਕਿਸਤਾਨੀ ਵਫ਼ਦ 13 ਅਕਤੂਬਰ ਨੂੰ ਫਰਾਂਸ ਲਈ ਰਵਾਨਾ ਹੋਵੇਗਾ। ਐਫਏਟੀਐਫ ਵਿੱਚ ਪਾਕਿਸਤਾਨ ਦਾ ਕੇਸ 14 ਤੇ 15 ਅਕਤੂਬਰ ਨੂੰ ਵਿਚਾਰਿਆ ਜਾਵੇਗਾ। ਉਂਜ ਪਾਕਿ ਅਥਾਰਿਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਿਛਲੇ ਇਕ ਸਾਲ ਦੌਰਾਨ ਇਸ ਪਾਸੇ ਚੰਗਾ ਕੰਮ ਕੀਤਾ ਹੈ। ਰੋਜ਼ਨਾਮਚੇ ਮੁਤਾਬਕ ਰਿਪੋਰਟ ਨੂੰ ਅੰਤਿਮ ਰੂਪ ਪਾਕਿਸਤਾਨ ਦੇ ਸਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ (ਐੱਸਈਸੀਪੀ) ਨੇ ਦਿੱਤਾ ਹੈ।
-ਪੀਟੀਆਈ

ਪਾਕਿ ਨੂੰ ਆਲਮੀ ਦਰਜਾਬੰਦੀ ਵਿੱਚ ਨੁਕਸਾਨ

ਇਸਲਾਮਾਬਾਦ: ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ, ਕੌਮਾਂਤਰੀ ਸੰਸਥਾ ਦੇ ਸਾਲਾਨਾ ਗਲੋਬਲ ਮੁਕਾਬਲੇਬਾਜ਼ੀ ਸੂਚਕ ਅੰਕ ਵਿੱਚ ਤਿੰਨ ਸਥਾਨ ਹੇਠਾਂ ਖਿਸਕ ਕੇ ਦਰਜਾਬੰਦੀ ਵਿੱਚ 110ਵੇਂ ਸਥਾਨ ’ਤੇ ਪੁੱਜ ਗਿਆ ਹੈ। ਰਿਪੋਰਟ ਵਿੱਚ ਦਰਜਾਬੰਦੀ ਵਿੱਚ ਆਏ ਨਿਘਾਰ ਲਈ ਪ੍ਰੈੱਸ ਦੀ ਆਜ਼ਾਦੀ, ਗਵਰਨੈਂਸ, ਇਨੋਵੇਸ਼ਨ, ਭ੍ਰਿਸ਼ਟਾਚਾਰ, ਉਤਪਾਦਨ, ਮਨੁੱਖੀ ਵਿਕਾਸ ਜਿਹੇ ਅਹਿਮ ਖੇਤਰਾਂ ਵਿੱਚ ਮਾੜੀ ਕਾਰਗੁਜ਼ਾਰੀ ਨੂੰ ਅਧਾਰ ਬਣਾਇਆ ਗਿਆ ਹੈ।
-ਪੀਟੀਆਈ


Comments Off on ਪਾਕਿ ਵੱਲੋਂ ਐਫਏਟੀਐਫ਼ ਮੀਟਿੰਗ ਲਈ ਰਿਪੋਰਟ ਤਿਆਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.