ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਪਾਇਲਟ ਅਮਨਪ੍ਰੀਤ ਕੌਰ ਨੂੰ ਅੰਤਿਮ ਵਿਦਾਇਗੀ

Posted On October - 9 - 2019

ਅਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਵਾਲਾ ਤਾਬੂਤ।

ਸ਼ਸ਼ੀਪਾਲ ਜੈਨ
ਖਰੜ, 8 ਅਕਤੂਬਰ
ਨਜ਼ਦੀਕੀ ਪਿੰਡ ਛੱਜੂਮਾਜਰਾ ਦੀ ਜੰਮਪਲ ਪਾਇਲਟ ਅਮਨਪ੍ਰੀਤ ਕੌਰ ਸਿੱਧੂ, ਜੋ ਐਤਵਾਰ ਨੂੰ ਤੇਲੰਗਾਨਾ ਦੇ ਵਿਕਾਰਾਬਾਦ ਕੋਲ ਟਰੇਨਿੰਗ ਦੌਰਾਨ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਦਾ ਅੱਜ ਅੰਤਿਮ ਸਸਕਾਰ ਪਿੰਡ ਛੱਜੂਮਾਜਰਾ ਵਿਚ ਕੀਤਾ ਗਿਆ। ਅਮਨਪ੍ਰੀਤ ਕੌਰ ਸਿੱਧੂ (21) ਦੀ ਪਾਇਲਟ ਵਜੋਂ ਪੜ੍ਹਾਈ ਅਤੇ ਟਰੇਨਿੰਗ ਮੁਕੰਮਲ ਹੋਣ ਵਾਲੀ ਸੀ ਅਤੇ ਉਹ ਇਸ ਪਿੰਡ ਦੀ ਪਹਿਲੀ ਪਾਇਲਟ ਬਣ ਕੇ ਇਲਾਕੇ ਦਾ ਨਾਂ ਰੋਸ਼ਨ ਕਰਨ ਵਾਲੀ ਸੀ ਪਰ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਅੱਜ ਸਵੇਰੇ ਗ਼ਮਹੀਨ ਮਾਹੌਲ ਵਿੱਚ ਉਸ ਦਾ ਪਿਤਾ ਆਪਣੀ ਮ੍ਰਿਤਕ ਧੀ ਦੀ ਦੇਹ ਲੈ ਕੇ ਪਿੰਡ ਪਹੁੰਚਿਆ ਅਤੇ ਭਰੇ ਮਨ ਨਾਲ ਪਿੰਡ ਵਾਸੀਆਂ ਨੇ ਇਸ ਲਾਡਲੀ ਧੀ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸੇ ਦੌਰਾਨ ਕੋਈ ਵੀ ਸਿਆਸੀ ਆਗੂ ਇਸ ਦੁੱਖ ਦੀ ਘੜੀ ’ਚ ਪਿੰਡ ਦੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ। ਪਿੰਡ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਆਗੂ ਪਿੰਡ ਵਿੱਚ ਸਿਰਫ ਵੋਟਾਂ ਲੈਣ ਲਈ ਹੀ ਆਉਂਦੇ ਹਨ ਪਰ ਪਿੰਡ ਵਾਸੀਆਂ ਦੇ ਦੁੱਖ ਵਿੱਚ ਸ਼ਰੀਕ ਹੋਣਾ ਸ਼ਾਇਦ ਉਹ ਠੀਕ ਨਹੀਂ ਸਮਝਦੇ। ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਵੀ ਹਾਜ਼ਰ ਸਨ।


Comments Off on ਪਾਇਲਟ ਅਮਨਪ੍ਰੀਤ ਕੌਰ ਨੂੰ ਅੰਤਿਮ ਵਿਦਾਇਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.