ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

Posted On October - 12 - 2019

ਸਰਬਜੀਤ ਸਿੰਘ ਭੱਟੀ
ਲਾਲੜੂ, 11 ਅਕਤੂਬਰ
ਨਜ਼ਦੀਕੀ ਪਿੰਡ ਚਾਂਦਹੇੜੀ ਵਿੱਚ 28 ਸਾਲਾਂ ਦੇ ਨੌਜਵਾਨ ਦੀ ਲਾਸ਼ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਹੈ। ਇਸੇ ਦੌਰਾਨ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਪੁਲੀਸ ਅਨੁਸਾਰ ਨੌਜਵਾਨ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਜਾਪਦੀ ਹੈ ਤੇ ਪਰਿਵਾਰ ਵਾਲਿਆਂ ਨੇ ਨੌਜਵਾਨ ਦੀ ਮੌਤ ’ਤੇ ਸ਼ੱਕ ਜਾਹਰ ਕੀਤਾ ਹੈ। ਪੁਲੀਸ ਚੌਕੀ ਲੈਹਲੀ ਦੇ ਇੰਚਾਰਜ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਰਨ ਕੁਮਾਰ (28) ਪੁੱਤਰ ਨਾਇਬ ਸਿੰਘ ਵਾਸੀ ਸੋਂਟੀ, ਥਾਣਾ ਨੰਗਲ, ਜ਼ਿਲ੍ਹਾ ਅੰਬਾਲਾ ਇਥੇ ਆਪਣੇ ਫੁੱਫੜ ਗੁਰਮੇਲ ਸਿੰਘ ਵਾਸੀ ਬੱਲੋਪੁਰ ਕੋਲ 10 ਦਿਨ ਪਹਿਲਾਂ ਆਇਆ ਸੀ। ਉਸ ਦੇ ਫੁੱਫੜ ਨੇ ਕਿਰਨ ਨੂੰ ਨੌਕਰੀ ਲਗਵਾਉਣ ਲਈ ਕਈ ਥਾਵਾਂ ’ਤੇ ਗੱਲ ਕੀਤੀ ਹੋਈ ਸੀ। ਕਿਰਨ ਚਾਂਦਹੇੜੀ ਵਿਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸ ਦੇ ਫੁੱਫੜ ਨੇ ਦੱਸਿਆ ਕਿ ਸ਼ਾਮ ਕਰੀਬ 7.30 ਵਜੇ ਮਕਾਨ ਮਾਲਕ ਦਾ ਫੋਨ ਆਇਆ ਕਿ ਕਿਰਨ ਨੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਪਲਾਸਟੀਕ ਦੀ ਰੱਸੀ ਨਾਲ ਪੱਖੇ ਦੀ ਹੁੱਕ ’ਤੇ ਲਟਕ ਰਹੀ ਸੀ। ਕਿਰਨ ਦੇ ਭਰਾ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਚੱਪਲਾਂ ਦੇ ਨਿਸ਼ਾਨ ਸਨ ਜੋ ਕਿ ਕਿਰਨ ਦੀਆਂ ਚੱਪਲਾਂ ਦੇ ਨਹੀਂ ਹਨ ਅਤੇ ਕਮਰੇ ਦਾ ਦਰਵਾਜ਼ਾ ਵੀ ਖੁੱਲ੍ਹਾ ਪਿਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬਸੀ ਵਿਚ ਤਿੰਨ ਡਾਕਟਰਾਂ ਦਾ ਬੋਰਡ ਬਣਵਾ ਕੇ ਪੋਸਟਮਾਰਟਮ ਕਰਵਾਇਆ ਤੇ ਬਾਅਦ ’ਚ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਨ ਲਈ ਅਪੀਲ ਕੀਤੀ ਹੈ। ਪੁਲੀਸ ਨੇ ਕਿਰਨ ਦੇ ਪਿਤਾ ਨਾਇਬ ਸਿੰਘ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

ਲਾਪਤਾ ਵਿਅਕਤੀ ਦੀ ਲਾਸ਼ ਮਿਲੀ
ਦੁਸਹਿਰੇ ਵਾਲੇ ਦਿਨ ਲਾਪਤਾ ਹੋਏ 34 ਸਾਲਾਂ ਦੇ ਵਿਅਕਤੀ ਦੀ ਲਾਸ਼ ਲਾਲੜੂ ਮੰਡੀ ਦੇ ਗੰਦੇ ਨਾਲੇ ਵਿਚੋਂ ਮਿਲੀ ਹੈ। ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਗੋਬਿੰਦ ਰਾਮ ਵਾਸੀ ਵਾਰਡ ਨੰਬਰ 12 ਲਾਲੜੂ, ਦੁਸਿਹਰੇ ਵਾਲੇ ਦਿਨ ਤੋਂ ਲਾਪਤਾ ਸੀ। ਪੁਲੀਸ ਨੂੰ ਅੱਜ ਦੁਪਹਿਰ ਵੇਲੇ ਲਾਸ਼ ਬਾਰੇ ਸੂਚਨਾ ਮਿਲੀ ਤਾਂ ਪੁਲੀਸ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਨਾਲੇ ਵਿਚੋਂ ਬਾਹਰ ਕੱਢਵਾਇਆ। ਗੋਬਿੰਦ ਰਾਮ ਨੇ ਦੱਸਿਆ ਕਿ ਸੁਖਦੇਵ ਸਿੰਘ ਦੀ ਸਿਹਤ ਜ਼ਿਆਦਾਤਰ ਖਰਾਬ ਰਹਿੰਦੀ ਸੀ। ਪੁਲੀਸ ਨੇ ਘਟਨਾ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾਘਰ ਵਿੱਚ ਰੱਖਵਾ ਦਿੱਤੀ ਹੈ।


Comments Off on ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.