ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ

Posted On October - 17 - 2019

ਘੁਮਾਰ ਮੰਡੀ ਵਿਚ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਵਾਉਂਦੀ ਹੋਈ ਪੁਲੀਸ ਮੁਲਾਜ਼ਮ।

ਗਗਨਦੀਪ ਅਰੋੜਾ
ਲੁਧਿਆਣਾ, 16 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ’ਚ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਪੁਲੀਸ ਵੱਲੋਂ ਸ਼ਹਿਰ ਦੇ ਪੰਜ ਬਾਜ਼ਾਰਾਂ ਨੂੰ ‘ਨੋ ਵਹੀਕਲ ਜ਼ੋਨ’ ਐਲਾਨਣ ਦੀ ਅੱਧੀ ਤਿਆਰੀ ਫੇਲ੍ਹ ਸਾਬਤ ਹੋਈ। ਇਸ ਕਾਰਨ ਦੁਕਾਨਦਾਰਾਂ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੈਫ਼ਿਕ ਪੁਲੀਸ ਨੇ ਤਿੰਨ ਦਿਨ ਲਈ ਪੰਜ ਬਾਜ਼ਾਰਾਂ ਨੂੰ ‘ਨੋ ਵਹੀਕਲ ਜ਼ੋਨ’ ਐਲਾਨ ਦਿੱਤਾ, ਜਿਸ ਦੇ ਦੂਜੇ ਦਿਨ ਅੱਜ ਸਰਾਭਾ ਨਗਰ ਦੀ ਕਿਪਸ ਮਾਰਕੀਟ ਤੇ ਜਮਾਲਪੁਰ ਦੀ ਗੋਲ ਮਾਰਕੀਟ ’ਚ ਵਿਰੋਧ ਹੋਇਆ, ਜਿਸ ਮਗਰੋਂ ਦੋਵਾਂ ਥਾਵਾਂ ’ਤੇ ਢਿੱਲ ਦਿੱਤੀ ਗਈ।
ਅੱਜ ਲੋਕਾਂ ਨੇ ਕਿਹਾ ਕਿ ਜੇ ਪੁਲੀਸ ਨੇ ‘ਨੋ ਵਹੀਕਲ ਜ਼ੋਨ’ ਐਲਾਨਣਾ ਸੀ ਤਾਂ ਪਹਿਲਾਂ ਪਾਰਕਿੰਗ ਦਾ ਪ੍ਰਬੰਧ ਕਰਦੇ ਤਾਂ ਕਿ ਲੋਕ ਪਾਰਕਿੰਗ ’ਚ ਵਾਹਨ ਲਾ ਕੇ ਖਰੀਰਦਦਾਰੀ ਕਰਨ ਜਾਂਦੇ। ਇਸ ਕਾਰਵਾਈ ਨਾਲ ਦੁਕਾਨਦਾਰ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਕਿਪਸ ਮਾਰਕੀਟ ’ਚ ਸੜਕ ’ਤੇ ਗੱਡੀ ਖੜ੍ਹੀ ਕਰਨ ਮਗਰੋਂ ਲੋਕ ਬਾਜ਼ਾਰ ’ਚ ਗਏ ਤਾਂ ਪਿੱਛੋਂ ਉਨ੍ਹਾਂ ਦੀਆਂ ਗੱਡੀਆਂ ਟੋਅ ਕਰ ਲਈਆਂ ਗਈਆਂ। ਇਸ ’ਤੇ ਲੋਕਾਂ ਨੇ ਵਿਰੋਧ ਕੀਤਾ ਕਿ ਪੁਲੀਸ ਪਹਿਲਾਂ ਪਾਰਕਿੰਗ ਦਾ ਪ੍ਰਬੰਧ ਕਰੇ। ਇਸੇ ਤਰ੍ਹਾਂ ਗੋਲ ਮਾਰਕੀਟ ’ਚ ਲੋਕਾਂ ਨੂੰ ਵਾਹਨ ਕੱਢਣ ਦੀ ਆਗਿਆ ਤਾਂ ਮਿਲ ਗਈ ਪਰ ਪਾਰਕਿੰਗ ਲੋਕਾਂ ਨੂੰ ਦੂਰ ਹੀ ਕਰਨੀ ਪਈ, ਜਿਸ ਕਾਰਨ ਉਹ ਖੱਜਲ ਖੁਆਰ ਹੋਏ।
ਚੌੜੇ ਬਾਜ਼ਾਰ ’ਚ ਟ੍ਰੈਫਿਕ ਪੁਲੀਸ ਨੇ ਦੁਕਾਨਦਾਰਾਂ ਤੇ ਲੋਕਾਂ ਦੇ ਵਿਰੋਧ ਮਗਰੋਂ ਦੋ ਪਹੀਆ ਵਾਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਪਰ ਬਾਜ਼ਾਰ ’ਚ ਰਿਕਸ਼ਾ ਨਾ ਜਾਣ ਕਾਰਨ ਰਿਕਸ਼ਾ ਚਾਲਕ ਅੰਦਰੂਨੀ ਰਸਤਿਓਂ ਬਾਜ਼ਾਰ ’ਚ ਜਾਣ ਦੀ ਕੋਸ਼ਿਸ਼ ’ਚ ਰਹੇ। ਇਸ ਕਾਰਨ ਚੌੜਾ ਬਾਜ਼ਾਰ ਦੇ ਆਸਪਾਸ ਜਾਮ ਰਿਹਾ।

ਦੁਕਾਨਾਂ ਦੇ ਬਾਹਰ ਟੈਂਟ ਲੱਗਿਆ ਤਾਂ ਹੋਵੇਗੀ ਕਾਰਵਾਈ
ਨਗਰ ਨਿਗਮ ਲੁਧਿਆਣਾ ਨੇ ਫ਼ੈਸਲਾ ਲਿਆ ਹੈ ਕਿ ਜੋ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਵੇਚਣਗੇ ਜਾਂ ਸ਼ਹਿਰ ਵਾਸੀ ਸੜਕ ’ਤੇ ਟੈਂਟ ਆਦਿ ਲਗਾਉਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਦੇ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਦੁਕਾਨਦਾਰਾਂ ਵੱਲੋਂ ਦੁਕਾਨ ਦੇ ਬਾਹਰ ਸੜਕਾਂ ’ਤੇ ਟੈਂਟ ਆਦਿ ਲਗਾ ਕੇ ਜਾਂ ਬਾਹਰ ਸਾਮਾਨ ਰੱਖ ਕੇ ਵੇਚਿਆ ਜਾਂਦਾ ਹੈ, ਜਿਸ ਨਾਲ ਆਵਾਜਾਈ ਦੀ ਸਮੱਸਿਆ ਪੇਸ਼ ਆਉਂਦੀ ਹੈ। ਨਗਰ ਨਿਗਮ ਨੇ ਫ਼ੈਸਲਾ ਲਿਆ ਹੈ ਕਿ ਜੋ ਵੀ ਦੁਕਾਨਦਾਰ ਜਾਂ ਸ਼ਹਿਰਵਾਸੀ ਅਜਿਹਾ ਕਰੇਗਾ, ਉਸ ਦਾ ਸਾਮਾਨ ਜ਼ਬਤ ਕਰ ਕੇ ਜੁਰਮਾਨਾ ਕੀਤਾ ਜਾਵੇਗਾ।


Comments Off on ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.