ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

Posted On October - 8 - 2019

ਹਰਭਜਨ ਸਿੰਘ ਬਾਜਵਾ

ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਕੁੱਲੂ ਨੂੰ ਦੇਵਤਿਆਂ ਦੀ ਧਰਤੀ ਆਖਦੇ ਹਨ। ਇੱਥੋਂ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ। ਕੁੱਲੂ ਦਾ ਦੁਸਹਿਰਾ ਸਾਰੇ ਭਾਰਤ ਵਿਚੋਂ ਵੱਖਰਾ ਹੁੰਦਾ ਹੈ। ਇੱਥੇ ਰਾਵਣ ਪਰਿਵਾਰ ਦਾ ਕੋਈ ਬੁੱਤ ਨਹੀਂ ਬਣਾਇਆ ਜਾਂਦਾ ਤੇ ਨਾ ਹੀ ਕਿਸੇ ਬੁੱਤ ਨੂੰ ਸਾੜਿਆ ਜਾਂਦਾ ਹੈ। ਨਾ ਹੀ ਇੱਥੇ ਰਾਮ ਲੀਲਾ ਹੁੰਦੀ ਹੈ।
ਕੁੱਲੂ ਦਾ ਦੁਸਹਿਰਾ ਅੱਠ ਦਿਨ ਰਹਿੰਦਾ ਹੈ। ਜਿਸ ਦਿਨ ਸਾਰੇ ਭਾਰਤ ਵਿਚ ਦੁਸਹਿਰਾ ਮਨਾਇਆ ਜਾਂਦਾ ਹੈ, ਰਾਵਣ ਪਰਿਵਾਰ ਦੇ ਬੁੱਤ ਸਾੜੇ ਜਾਂਦੇ ਹਨ, ਉਸ ਦਿਨ ਕੁੱਲੂ ਦਾ ਦੁਸਹਿਰਾ ਸ਼ੁਰੂ ਹੁੰਦਾ ਹੈ। ਇਸ ਨੂੰ ਇਸ ਕਰਕੇ ਹੀ ਦੇਵਤਿਆਂ ਦਾ ਦੁਸਹਿਰਾ ਆਖਿਆ ਜਾਂਦਾ ਹੈ। ਸ਼ਰਧਾਲੂ ਹਿਮਾਚਲ ਦੇ ਸਾਰੇ ਮੰਦਰਾਂ ਵਿਚੋਂ ਆਪਣੇ ਦੇਵੀ-ਦੇਵਤਿਆਂ ਨੂੰ ਖ਼ੂਬਸੂਰਤ ਪਾਲਕੀਆਂ ਵਿਚ ਰੱਖ ਕੇ ਪੁਰਾਣੇ ਲੋਕ ਸਾਜ਼ਾਂ ਦੀਆਂ ਧੁਨਾਂ ਵਜਾ ਕੇ ਪੈਦਲ ਤੁਰ ਕੇ ਦੇਵਤਿਆਂ ਨੂੰ ਲੈ ਕੇ ਕੁੱਲੂ ਦੇ ਰਘੂਨਾਥ ਮੰਦਿਰ ਵਿਚ ਪੂਜਾ ਕਰਨ ਲਈ ਆਉਂਦੇ ਹਨ। ਉੱਥੇ ਸਾਰੇ ਪੂਜਾ ਕਰਕੇ ਰਾਜਾਵੰਸ਼ ਦੇ ਘਰ ਜਾਂਦੇ ਹਨ। ਉਸ ਘਰ ਦਾ ਮੁਖੀ ਸਾਰੇ ਦੇਵਤਿਆਂ ਦੀ ਪੂਜਾ ਵੀ ਕਰਦਾ ਹੈ ਤੇ ਦਾਨ ਵੀ ਕਰਦਾ ਹੈ।
ਫਿਰ ਇਹ ਸਾਰੀਆਂ ਪਾਲਕੀਆਂ ਸ਼ਹਿਰ-ਬਾਜ਼ਾਰਾਂ ਵਿਚੋਂ ਦੀ ਘੁੰਮਦੀਆਂ ਹੋਈਆਂ ਢਾਲਪੁਰ ਦੇ ਮੈਦਾਨ ਵਿਚ ਜਾਂਦੀਆਂ ਹਨ। ਸ਼ਾਮ ਵੇਲੇ ਰਾਜਾਵੰਸ਼ ਦੇ ਸਾਰੇ ਮੈਂਬਰ ਰਘੂਨਾਥ ਦੇਵਤੇ ਦੀ ਪਾਲਕੀ ਲੈ ਕੇ ਉੱਥੇ ਆਉਂਦੇ ਹਨ ਤੇ ਹਿਮਾਚਲ ਦਾ ਰਾਜਪਾਲ ਮੇਲੇ ਦਾ ਉਦਘਾਟਨ ਕਰਦਾ ਹੈ। ਇਸ ਦੇਵਤਿਆਂ ਦੇ ਦੁਸਹਿਰੇ ਦੇ ਮੇਲੇ ਵਿਚ ਵਿਦੇਸ਼ੀ ਪੱਤਰਕਾਰ ਤੇ ਦਰਸ਼ਕ ਵੀ ਵੱਡੀ ਗਿਣਤੀ ਵਿਚ ਆਉਂਦੇ ਹਨ। ਕੇਂਦਰ ਸਰਕਾਰ ਦਾ ਸਾਰਾ ਮੀਡੀਆ ਵੀ ਇਸ ਮੇਲੇ ਨੂੰ ਵੇਖਣ ਆਉਂਦਾ ਹੈ। ਇਸ ਮੇਲੇ ’ਤੇ ਹਿਮਾਚਲ ਦਾ ਸਮੁੱਚਾ ਸੱਭਿਆਚਾਰ ਦਿਖਾਇਆ ਜਾਂਦਾ ਹੈ। ਵੱਖ-ਵੱਖ ਕੰਪਨੀਆਂ ਆਪਣਾ ਮਾਲ ਵੇਚਣ ਲਈ ਆਉਂਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਹਿਮਾਚਲ ਦੇ ਵਿਕਾਸ ਦਾ ਸਹਿਜੇ ਹੀ ਪਤਾ ਲੱਗਦਾ ਹੈ। ਇਸ ਤਰ੍ਹਾਂ ਹੀ ਦੂਜੇ ਸੂਬਿਆਂ ਦੇ ਸੱਭਿਆਚਾਰਕ ਗਰੁੱਪ ਆਉਂਦੇ ਹਨ, ਜਿਹੜੇ ਰੋਜ਼ਾਨਾ ਸ਼ਾਮ ਨੂੰ ਆਪਣਾ ਪ੍ਰੋਗਰਾਮ ਪੇਸ਼ ਕਰਦੇ ਹਨ। ਇਸ ਤਰ੍ਹਾਂ ਇਹ ਦੁਸਹਿਰੇ ਦਾ ਮੇਲਾ ਅੱਠ ਦਿਨ ਚੱਲਦਾ ਹੈ। ਅੱਠ ਦਿਨ ਹੀ ਦੇਵੀ-ਦੇਵਤਿਆਂ ਦੀ ਸ਼ਾਮ-ਸਵੇਰੇ ਪੂਜਾ ਹੁੰਦੀ ਹੈ। ਦੇਵਤਿਆਂ ਦੇ ਦੁਸਹਿਰੇ ਦੇ ਅੰਤਿਮ ਦਿਨ ਸ਼ਰਧਾਲੂ ਸਾਰੇ ਦੇਵੀ-ਦੇਵਤਿਆਂ ਨੂੰ ਆਪੋ-ਆਪਣੇ ਮੰਦਰਾਂ ਲਈ ਵਾਪਸ ਲੈ ਕੇ ਰਵਾਨਾ ਹੋ ਜਾਂਦੇ ਹਨ।
ਸੰਪਰਕ: 98767-41231


Comments Off on ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.