ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਦਿੱਲੀ ਸਰਕਾਰ ਵੱਲੋਂ ਹੁਨਰ ਵਿਕਾਸ ’ਵਰਸਿਟੀ ਖੋਲ੍ਹਣ ਦਾ ਫ਼ੈਸਲਾ

Posted On October - 15 - 2019

ਪ੍ਰਬੰਧਕਾਂ ਤੋਂ ਪੱਖਾ ਸਵੀਕਾਰ ਕਰਦੇ ਹੋਏ ਅਰਵਿੰਦ ਕੇਜਰੀਵਾਲ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਸਰਕਾਰ ਵੱਲੋਂ ਰਾਜਧਾਨੀ ’ਚ ਹੁਨਰ ਵਿਕਾਸ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਕੈਬਨਿਟ ਦੀ ਬੁਲਾਈ ਗਈ ਬੈਠਕ ਦੌਰਾਨ ’ਵਰਸਿਟੀ ਬਣਾਉਣ ਬਾਰੇ ਮਤਾ ਪਾਸ ਕੀਤਾ ਗਿਆ।
ਮੁੱਖ ਮੰਤਰੀ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਦਿਆਰਥੀ ਬੀਏ, ਬੀਐੱਸਸੀ ਵਰਗੀ ਡਿਗਰੀ ਚੁੱਕੀ ਬੇਰੁਜ਼ਗਾਰ ਘੁੰਮਦੇ ਫਿਰ ਰਹੇ ਹਨ ਤੇ ਰਸਮੀ ਸਿੱਖਿਆ ਪ੍ਰਣਾਲੀ ਤਹਿਤ ਬੀਕਾਮ ਤੇ ਹੋਰ ਡਿਗਰੀਆਂ ਲੈ ਕੇ ਵੀ ਨੌਕਰੀਆਂ ਨਹੀਂ ਲੱਭ ਸਕੇ। ਉਨ੍ਹਾਂ ਕਿਹਾ ਕਿ ਇਹ ’ਵਰਸਿਟੀ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਬਣਾਉਣਾ ਹੈ ਤੇ ਯੂਨੀਵਰਸਿਟੀ ਦੀ ਕਾਰਗੁਜਾਰੀ ਨੂੰ ਵੀ ਇਸੇ ਨਜ਼ਰੀਏ ਤੋਂ ਦੇਖਿਆ ਜਾਵੇਗਾ ਕਿ ਉਹ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀਆਂ ਨੌਕਰੀਆਂ ਲਈ ਤਿਆਰ ਕਰਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ’ਵਰਸਿਟੀ ’ਚੋਂ ਨਿਕਲੇ ਵਿਦਿਆਰਥੀਆਂ ਨੂੰ ਨੌਕਰੀਆਂ ਮਿਲਣ।
ਮੁੱਖ ਮੰਤਰੀ ਨੇ ਕਿਹਾ, ‘ਨਵੀਂ ਯੂਨੀਵਰਸਿਟੀ ਇਥੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਗਰੰਟੀ ਦੇਵੇਗੀ।’
ਯੂਨੀਵਰਸਿਟੀ ’ਚ ਸ਼ੁਰੂਆਤੀ 50,000 ਵਿਦਿਆਰਥੀ ਦਾਖਲ ਹੋਣਗੇ, ਜਿਹੜੇ ਵੱਖ-ਵੱਖ ਸਟ੍ਰੀਮਾਂ ’ਚ ਨਿਯਮਤ ਤੇ ਪਾਰਟ ਟਾਈਮ ਕੋਰਸਾਂ ਵਿਚ ਦਾਖਲ ਹੋਣਗੇ. ਜਿਹੜੇ ਵਿਦਿਆਰਥੀ 10ਵੀਂ ਜਮਾਤ, ਬਾਰ੍ਹਵੀਂ ਜਮਾਤ ਅਤੇ ਗ੍ਰੈਜੂਏਸ਼ਨ ਨੂੰ ਪੂਰਾ ਕਰਦੇ ਹਨ ਉਹ 6 ਮਹੀਨੇ, 1 ਸਾਲ, 2 ਸਾਲ ਅਤੇ ਇਸ ਤਰ੍ਹਾਂ ਦੇ ਕੋਰਸਾਂ ਲਈ ਯੂਨੀਵਰਸਿਟੀ ’ਚ ਦਾਖਲ ਹੋ ਸਕਦੇ ਹਨ।

ਮੇਲੇ ਸਬੰਧੀ ਵਫ਼ਦ ਕੇਜਰੀਵਾਲ ਨੂੰ ਮਿਲਿਆ
ਨਵੀਂ ਦਿੱਲੀ, (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਸਮਾਜ ’ਚ ਭਾਈਚਾਰਕ ਸਾਂਝ ਅਤੇ ਫਿਰਕੂ ਏਕਤਾ ਨੂੰ ਉਤਸ਼ਾਹਿਤ ਕਰਨ ਵਾਲੇ ਇਤਿਹਾਸਕ ਫੁੱਲਾਂ ਦੀ ਫੇਰੀ ਵਰਗੇ ਜਸ਼ਨਾਂ ਨੂੰ ਸਤਿਕਾਰ ਤੇ ਸਦਭਾਵਨਾ ਦੇ ਸੰਦੇਸ਼ਾਂ ਵਿੱਚ ਇੱਕ ਦੂਜੇ ਦੇ ਪਿਆਰ ਨਾਲ ਮਨਾਇਆ ਜਾਣਾ ਚਾਹੀਦਾ ਹੈ। ਸ੍ਰੀ ਕੇਜਰੀਵਾਲ ਨੇ ਇਹ ਵਿਚਾਰ ਅੱਜ ਦਿੱਲੀ ਸਕੱਤਰੇਤ ਵਿਚ ਅੰਜੁਮਨ-ਸੈਰ-ਏ-ਗੁਲਫਰੋਸ਼ਾਂ ਦੇ ਵਫ਼ਦ ਵੱਲੋਂ ‘ਇਤਿਹਾਸਕ ਫੁੱਲਾਂ ਵਾਲਿਆਂ ਦੀ ਸੈਰ’ ਮੇਲੇ ਲਈ ਪ੍ਰਬੰਧਕਾਂ ਤੋਂ ਪੱਖਾ ਸਵੀਕਾਰ ਕਰਦੇ ਹੋਏ ਪ੍ਰਗਟ ਕੀਤੇ। ਪ੍ਰਬੰਧਕਾਂ ਨੇ ਮੁੱਖ ਮੰਤਰੀ ਨੂੰ ਫੁੱਲਾਂ ਦਾ ਇੱਕ ਪੱਖਾ ਭੇਟ ਕੀਤਾ ਤੇ ਸ਼ਹਿਨਾਈ ਨਾਲ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੰਤਰੀ ਸੋਮਨਾਥ ਭਾਰਤੀ ਤੇ ਦਿੱਲੀ ਦੇ ਮੁੱਖ ਸਕੱਤਰ ਵਿਜੇ ਦੇਵ ਨੂੰ ਵੀ ਫੁੱਲਾਂ ਦੇ ਪੱਖੇ ਭੇਟ ਕੀਤੇ ਗਏ। ਫਿਰਕੂ ਸਦਭਾਵਨਾ ਦੇ ਪ੍ਰਤੀਕ, ਇਤਿਹਾਸਕ ਫੁੱਲਾਂ ਵਾਲਿਆਂ ਦੀ ਸੈਰ ਮੇਲੇ ਮਹਾਂਰੌਲੀ ਵਿਚ ਮਹਾਨ ਸੂਫੀ ਸੰਤ ‘ਖਵਾਜਾ ਕੁਤੁਬ-ਉਦੀਨ ਬਖਤਿਆਰ ਕਾਕੀ’ ਦੀ ਦਰਗਾਹ ’ਤੇ ਦੋਵੇਂ ਭਾਈਚਾਰੇ ਹਿੰਦੂ ਅਤੇ ਮੁਸਲਮਾਨ ਸ਼ਰਧਾ ਦੇ ਫੁੱਲ ਭੇਟ ਕਰਨਗੇ।


Comments Off on ਦਿੱਲੀ ਸਰਕਾਰ ਵੱਲੋਂ ਹੁਨਰ ਵਿਕਾਸ ’ਵਰਸਿਟੀ ਖੋਲ੍ਹਣ ਦਾ ਫ਼ੈਸਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.