ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਦਿੱਲੀ ’ਚ ਪੰਜ ਹਜ਼ਾਰ ਸਪਾਅ ਕੇਂਦਰ: ਮਹਿਲਾ ਕਮਿਸ਼ਨ

Posted On October - 6 - 2019

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਮਹਿਲਾ ਕਮਿਸ਼ਨ ਨੇ ਅੱਜ ਇੱਥੇ ਕਿਹਾ ਕਿ ਦਿੱਲੀ ਵਿੱਚ 5000 ਤੋਂ ਵੱਧ ਸਪਾਅ ਕੰਮ ਕਰ ਰਹੇ ਹਨ, ਜਦੋਂ ਕਿ ਤਿੰਨਾਂ ਮਿਉਂਸਿਪਲ ਸੰਸਥਾਵਾਂ ਦਾ ਦਾਅਵਾ ਹੈ ਕਿ ਇੱਥੇ ਸਿਰਫ 498 ਸਪਾਅ ਹਨ।
ਮਹਿਲਾ ਕਮਿਸ਼ਨ ਨੇ ਇੱਕ ਸਰਚ ਇੰਜਨ ਨੂੰ ਇੱਕ ਨੋਟਿਸ ਜਾਰੀ ਕਰਕੇ ਆਪਣੇ ਪੋਰਟਲ ’ਤੇ ਸਪਾਅ ਸੈਂਟਰਾਂ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਜਾਣਕਾਰੀ ਮੰਗੀ ਸੀ। ਇਸ ਦੇ ਜਵਾਬ ’ਚ ਪੋਰਟਲ ਨੇ ਕਿਹਾ ਕਿ ਦਿੱਲੀ ’ਚ 5000 ਤੋਂ ਵੱਧ ਸਪਾਅ ਚੱਲ ਰਹੇ ਹਨ । ਪੈਨਲ ਨੇ ਕਿਹਾ ਕਿ ਤਿੰਨ ਨਾਗਰਿਕ ਸੰਸਥਾਵਾਂ, ਪੂਰਬੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ, ਦੱਖਣੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਤੇ ਉੱਤਰੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਦਾ ਦਾਅਵਾ ਹੈ ਕਿ ਇੱਥੇ ਸਿਰਫ 498 ਸਪਾਅ ਹਨ।
ਦੱਖਣ ਐੱਮਸੀਡੀ ਨੇ ਦੱਸਿਆ ਹੈ ਕਿ ਇਸ ਦੇ ਜ਼ੋਨ ’ਚ 297 ਸਪਾਸ ਕੰਮ ਕਰ ਰਹੇ ਹਨ। ਉੱਤਰ ਐੱਮਸੀਡੀ ਨੇ ਕਿਹਾ ਕਿ ਇਸ ਦੇ ਜ਼ੋਨ ਵਿੱਚ 127 ਸਪਾ ਕੰਮ ਕਰ ਰਹੀ ਹੈ ਤੇ ਪੂਰਬੀ ਐੱਮਸੀਡੀ ਨੇ ਕਿਹਾ ਕਿ 60 ਸਪਾਅ ਇਸ ਦੇ ਜ਼ੋਨ ’ਚ ਕੰਮ ਕਰ ਰਹੀ ਹੈ।
ਕਮਿਸ਼ਨ ਨੇ ਦਿੱਲੀ ’ਚ ਸਪਾਅ ਸੈਂਟਰਾਂ ਦਾ ਨਿਰੀਖਣ ਕੀਤਾ ਸੀ ਤੇ ਇਨ੍ਹਾਂ ਕੇਂਦਰਾਂ ’ਚ ਚੱਲ ਰਹੇ ਕਥਿਤ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਦੱਸਿਆ ਗਿਆ ਸੀ ਕਿ ਵੈੱਬਸਾਈਟ ’ਤੇ ਸਪਾਅ ਤੇ ਮਸਾਜ ਕੇਂਦਰਾਂ ਦੇ ਕਈ ਇਸ਼ਤਿਹਾਰ ਉਪਲੱਬਧ ਹਨ, ਜਿਸ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ। ਪੈਨਲ ਨੇ ਰਾਜਧਾਨੀ ਵਿੱਚ ਗੈਰ ਕਾਨੂੰਨੀ ਤੌਰ ’ਤੇ ਫੈਲਣ ਅਤੇ ਵੇਸਵਾਗਮਨੀ ਰੈਕੇਟ ਚਲਾਉਣ ਦੇ ਮਾਮਲੇ ’ਚ ਜਾਂਚ ਸ਼ੁਰੂ ਕੀਤੀ ਹੈ। ਇਸ ਲਈ ਕਮਿਸ਼ਨ ਨੇ ਪੋਰਟਲ ਉੱਤੇ ਸੂਚੀਬੱਧ ਸਾਰੇ ਸਪਾਅ ਦੇ ਵੇਰਵਿਆਂ ਦੀ ਮੰਗ ਕੀਤੀ।
ਕਮਿਸ਼ਨ ਨੂੰ ਲਿਖੇ ਇੱਕ ਪੱਤਰ ’ਚ ਸਰਚ ਇੰਜਨ ਨੇ ਪੈਨਲ ਨੂੰ ਦੱਸਿਆ ਕਿ 5000 ਤੋਂ ਵੱਧ ਸਪਾਅ ਤੇ ਮਾਲਸ਼ ਕੇਂਦਰ ਦਿੱਲੀ ’ਚ ਸੂਚੀਬੱਧ ਹਨ। ਪੈਨਲ ਨੇ ਕਿਹਾ ਕਿ ਹਾਲਾਂਕਿ ਕੰਪਨੀ ਨੇ ਰਾਜਧਾਨੀ ’ਚ ਚੱਲ ਰਹੇ ਸਪਾਅ ਦੀ ਅੰਦਾਜ਼ਨ ਗਿਣਤੀ ਬਾਰੇ ਜਾਣਕਾਰੀ ਦਿੱਤੀ ਹੈ ਪਰ ਇਸ ਨੇ ਡੇਟਾ ਨੂੰ ਇਕੱਠਾ ਕਰਨ ਲਈ ਛੇ ਹਫ਼ਤਿਆਂ ਦਾ ਸਮਾਂ ਮੰਗਿਆ ਹੈ।
ਕਮਿਸ਼ਨ ਨੇ ਕਿਹਾ ਕਿ ਸਰਚ ਇੰਜਨ ਨੇ ਇਹ ਵੀ ਦੱਸਿਆ ਕਿ ਉਹ ਆਪਣੀਆਂ ਅੰਦਰੂਨੀ ਨੀਤੀਆਂ ਦੀ ਜਾਂਚ ਕਰ ਰਹੇ ਹਨ ਅਤੇ ਡੇਟਾ ਪ੍ਰਦਾਨ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਲੈ ਰਹੇ ਹਨ ਕਿਉਂਕਿ ਇਸ ’ਚ ‘ਸੰਵੇਦਨਸ਼ੀਲ ਨਿੱਜੀ ਜਾਣਕਾਰੀ’ ਸ਼ਾਮਲ ਹੋ ਸਕਦੀ ਹੈ। ਸ਼ਨਿਚਰਵਾਰ ਨੂੰ ਪੋਰਟਲ ਨੂੰ ਦਿੱਤੇ ਇਕ ਨਵੇਂ ਨੋਟਿਸ ’ਚ ਕਮਿਸ਼ਨ ਨੇ ਪੋਰਟਲ ਨੂੰ ਦੋ ਹਫਤਿਆਂ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ ਉਹ ਪੂਰਾ ਡਾਟਾ ਇਕੱਤਰ ਕਰਕੇ ਕਮਿਸ਼ਨ ਨੂੰ ਦੇ ਸਕੇ। ਪੈਨਲ ਨੇ ਕੰਪਨੀ ਦੇ ਇਸ ਪੱਖ ਨਾਲ ਸਖਤ ਅਸਹਿਮਤੀ ਜਤਾਈ ਹੈ ਕਿ ਮੰਗਿਆ ਗਿਆ ਅੰਕੜਾ ਨਿੱਜੀ ਤੇ ਸੰਵੇਦਨਸ਼ੀਲ ਹੈ ਤੇ ਉਸ ਨੇ 17 ਅਕਤੂਬਰ ਤੱਕ ਪੂਰੀ ਸੂਚੀ ਮੰਗੀ ਹੈ। ਇਸ ’ਚ ਕਿਹਾ ਗਿਆ ਹੈ ਕਿ ਪੋਰਟਲ ’ਤੇ ਰਜਿਸਟਰਡ ਸਪੈਸ ਦਾ ਵੇਰਵਾ ਰਾਜਧਾਨੀ ’ਚ ਮਸਾਜ ਅਤੇ ਸਪਾ ਪਾਰਲਰ ’ਚ ਚੱਲ ਰਹੇ ਕਈ ਗੈਰਕਾਨੂੰਨੀ ਸੈਕਸ ਰੈਕੇਟ ਦਾ ਪਤਾ ਲਗਾਉਣਾ ਹੈ। ਕਮਿਸ਼ਨ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਐੱਮਸੀਡੀ ਨੇ ਰਾਜਧਾਨੀ ’ਚ ਸੈਕਸ ਰੈਕੇਟ ਨੂੰ ਸੰਚਾਲਿਤ ਕਰਨ ਤੋਂ ਰੋਕਣ ਲਈ ਆਪਣਾ ਲਾਇਸੈਂਸ ਦੇਣ ਦੀ ਵਿਧੀ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ ਜਾਂ ਸਲਾਹ ਜਾਰੀ ਨਹੀਂ ਕੀਤੀ ਹੈ।


Comments Off on ਦਿੱਲੀ ’ਚ ਪੰਜ ਹਜ਼ਾਰ ਸਪਾਅ ਕੇਂਦਰ: ਮਹਿਲਾ ਕਮਿਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.