ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਦਹਾਕਿਆਂ ਬਾਅਦ ਫੁਟਬਾਲ ਮੈਚ ਦੇਖ ਸਕਣਗੀਆਂ ਇਰਾਨੀ ਔਰਤਾਂ

Posted On October - 10 - 2019

ਤਹਿਰਾਨ, 9 ਅਕਤੂਬਰ
ਫੀਫਾ ਤੋਂ ਮੁਅੱਤਲੀ ਦੀ ਚਿਤਾਵਨੀ ਮਿਲਣ ਤੋਂ ਬਾਅਦ ਦਹਾਕਿਆਂ ਮਗਰੋਂ ਪਹਿਲੀ ਵਾਰ ਇਰਾਨ ਵਿਚ ਮਹਿਲਾ ਫੁਟਬਾਲ ਪ੍ਰੇਮੀ ਭਲਕ ਤੋਂ ਖੁੱਲ੍ਹ ਕੇ ਕੋਈ ਵੀ ਫੁਟਬਾਲ ਮੈਚ ਦੇਖ ਸਕਣਗੀਆਂ। ਇਰਾਨ ਵਿਚ ਔਰਤਾਂ ਨੂੰ ਸਟੇਡੀਅਮ ਵਿਚ ਦਾਖ਼ਲੇ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਪਿਛਲੇ ਚਾਲੀ ਸਾਲ ਤੋਂ ਮੌਲਵੀਆਂ ਦਾ ਤਰਕ ਸੀ ਕਿ ਔਰਤਾਂ ਨੂੰ ਪੁਰਸ਼ ਪ੍ਰਧਾਨ ਮਾਹੌਲ ਦੇ ਮੱਦੇਨਜ਼ਰ ਤੇ ਅਰਧ ਨਗਨ ਪੁਰਸ਼ਾਂ ਨੂੰ ਦੇਖਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਫੀਫਾ ਨੇ ਪਿਛਲੇ ਮਹੀਨੇ ਇਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਸਟੇਡੀਅਮ ਵਿਚ ਬਿਨਾਂ ਕਿਸੇ ਪਾਬੰਦੀ ਔਰਤਾਂ ਨੂੰ ਦਾਖ਼ਲ ਹੋਣ ਦਿੱਤਾ ਜਾਵੇ। ਇਹ ਹੁਕਮ ਇਕ ਮਹਿਲਾ ਪ੍ਰਸ਼ੰਸਕ ਦੀ ਮੌਤ ਤੋਂ ਬਾਅਦ ਆਇਆ ਹੈ, ਜਿਸ ਨੇ ਲੜਕਾ ਬਣ ਕੇ ਮੈਚ ਦੇਖਿਆ ਤੇ ਜੇਲ੍ਹ ਹੋਣ ਦੇ ਡਰ ਤੋਂ ਆਤਮਦਾਹ ਕਰ ਲਿਆ। ਕੰਬੋਡੀਆ ਦੇ ਖ਼ਿਲਾਫ਼ ਭਲਕੇ ਹੋਣ ਵਾਲੇ ਮੈਚ ਦੇ ਟਿਕਟ ਮਹਿਲਾਵਾਂ ਨੇ ਧੜਾਧੜ ਖ਼ਰੀਦੇ। ਪਹਿਲੇ ਮੈਚ ਦੇ ਟਿਕਟ ਘੰਟੇ ਤੋਂ ਵੀ ਪਹਿਲਾਂ ਹੀ ਵਿਕ ਗਏ। -ਏਐੱਫਪੀ


Comments Off on ਦਹਾਕਿਆਂ ਬਾਅਦ ਫੁਟਬਾਲ ਮੈਚ ਦੇਖ ਸਕਣਗੀਆਂ ਇਰਾਨੀ ਔਰਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.