ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਦਸਹਿਰੇ ਮੌਕੇ ਬਦੀ ’ਤੇ ਸਾਧਿਆ ਨਿਸ਼ਾਨਾ; ਨੇਕੀ ਦੀ ਜਿੱਤ

Posted On October - 9 - 2019

ਮੁਹਾਲੀ ਦੇ ਫੇਜ਼-8 ਵਿਚ ਸੜਦੇ ਹੋਏ ਰਾਵਣ ਦੇ ਪੁਤਲੇ ’ਤੇ ਨਿਸ਼ਾਨਾ ਸਾਧਦੇ ਹੋਏ ਰਾਮਲੀਲਾ ਦੇ ਕਲਾਕਾਰ ਰਾਮ ਤੇ ਲਕਸ਼ਮਣ। -ਫੋਟੋ: ਵਿੱਕੀ ਘਾਰੂ

ਮੁਕੇਸ਼ ਕੁਮਾਰ
ਚੰਡੀਗੜ੍ਹ, 8 ਅਕਤੂਬਰ
ਚੰਡੀਗੜ੍ਹ ਵਿੱਚ ਦਸਹਿਰੇ ਦਾ ਤਿਉਹਾਰ ਅੱਜ ਧੂਮਧਾਮ ਨਾਲ ਮਨਾਇਆ ਗਿਆ ਅਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਥੇ ਧਨਾਸ ਵਿੱਚ ਸਭ ਤੋਂ ਉੱਚੇ (221 ਫੁੱਟ) ਰਾਵਣ ਦਾ ਪੁਤਲਾ ਸਾੜਿਆ ਗਿਆ। ਇਸੇ ਤਰ੍ਹਾਂ ਸੈਕਟਰ 22, 27, 17, 34, 46, 44, 32, ਮਨੀਮਾਜਰਾ, ਰਾਮ ਦਰਬਾਰ, ਡੱਡੂਮਾਜਰਾ ਵਿੱਚ ਵੀ ਦਸਹਿਰੇ ਮੌਕੇ ਲੋਕਾਂ ਦੀ ਭੀੜ ਰਹੀ। ਮੇਲੇ ਦੌਰਾਨ ਸੈਕਟਰ 17, 34 ਅਤੇ 46 ਤੇ ਧਨਾਸ ਵਿੱਚ ਸੜਕਾਂ ’ਤੇ ਜਾਮ ਲੱਗ ਗਿਆ।
ਚੰਡੀਗੜ੍ਹ ਪੁਲੀਸ ਵਲੋਂ ਦਸਹਿਰੇ ਨੂੰ ਲੈ ਕੇ ਵਾਹਨਾਂ ਦੀ ਆਵਾਜਾਈ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਦਰਸ਼ਕਾਂ ਦੀ ਭਾਰੀ ਭੀੜ ਕਾਰਨ ਸੜਕਾਂ ’ਤੇ ਘੜਮੱਸ ਮਚਿਆ ਰਿਹਾ। ਸੈਕਟਰ-46 ਵਿੱਚ ਸਨਾਤਨ ਧਰਮ ਦਸਹਿਰਾ ਕਮੇਟੀ ਵਲੋਂ ਲਗਾਏ ਦਸਹਿਰੇ ਮੇਲੇ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਇਥੇ ਰਾਵਣ ਦੇ ਪੁਤਲੇ ਦੀ ਘੁੰਮਦੀ ਹੋਈ ਗਰਦਨ ਖਿੱਚ ਦਾ ਕੇਂਦਰ ਰਹੀ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਯੂਥ ਮੇਲੇ ਦੌਰਾਨ ਜੇਤੂ ਰਹੀ ਐੱਸਡੀ ਕਾਲਜ ਦੀ ਟੀਮ ਵੱਲੋਂ ਪੰਜਾਬੀ ਲੋਕ ਸਾਜ਼ਾਂ ’ਤੇ ਵਿਲੱਖਣ ਕਿਸਮ ਦਾ ਤਿਆਰ ਕੀਤਾ ‘ਲੋਕ ਆਰਕੈਸਟਰਾ’ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲਿਆ ਗਿਆ। ਇਸੇ ਦੌਰਾਨ ‘ਚੰਡੀਗੜ੍ਹ ਰਤਨ’ ਐਵਾਰਡ ਵੀ ਦਿੱਤੇ ਗਏ। ਇਸ ਸਾਲ ਇਹ ਐਵਾਰਡ ਪੀਜੀਆਈ ਦੇ ਯੂਰੋਲੋਜੀ ਵਿਭਾਗ ਦੇ ਡਾ. ਸਤੀਸ਼ ਕੁਮਾਰ ਅਤੇ ਚੰਡੀਗੜ੍ਹ ਦਾ ਖੇਡਾਂ ਵਿੱਚ ਨਾਮ ਰੋਸ਼ਨ ਕਰਨ ਵਾਲੀ ਅੰਕਿਤਾ ਗੋਇਲ ਨੂੰ ਦਿੱਤੇ ਗਏ। ਦੁਸਹਿਰਾ ਕਮੇਟੀ ਸੈਕਟਰ-46 ਦੇ ਚੀਫ ਪੈਟਰਨ ਜਤਿੰਦਰ ਭਾਟੀਆ ਨੇ ਦੱਸਿਆ ਕਿ ਇਥੇ ਪਿਛਲੇ 21 ਸਾਲਾਂ ਤੋਂ ਦਸਹਿਰਾ ਮਨਾਇਆ ਜਾ ਰਿਹਾ ਹੈ। ਸੈਕਟਰ-27 ਵਿੱਚ ਮੇਲੇ ਦੌਰਾਨ ਚੰਡੀਗੜ੍ਹ ਦੇ ਚੀਫ ਇੰਜਨੀਅਰ ਮੁਕੇਸ਼ ਆਨੰਦ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਸੈਕਟਰ-17 ਸਥਿਤ ਪਰੇਡ ਗਰਾਉਂਡ ਵਿੱਚ ਵੀ ਦਸਹਿਰਾ ਮਨਾਇਆ ਗਿਆ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ।
ਐਸ.ਏ.ਐਸ. ਨਗਰ (ਦਰਸ਼ਨ ਸਿੰਘ ਸੋਢੀ): ਮੁਹਾਲੀ ਅਤੇ ਆਸਪਾਸ ਦੇ ਪਿੰਡਾਂ ਵਿੱਚ ਅੱਜ ਦਸਹਿਰੇ ਦਾ ਤਿਉਹਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਧੂਮਧਾਮ ਮਨਾਇਆ ਗਿਆ। ਇਸ ਮੌਕੇ ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਇਸ ਤੋਂ ਇਲਾਵਾ ਅਤਿਵਾਦ ਦਾ ਪੁਤਲਾ ਵੀ ਸਾੜਿਆ ਗਿਆ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਈ ਸਮਾਗਮਾਂ ਵਿੱਚ ਸ਼ਿਰਕਤ ਕੀਤੀ।
ਗਮਾਡਾ ਵੱਲੋਂ ਦਸਹਿਰਾ ਗਰਾਉਂਡ ਵਾਲੀ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੂੰ ਵੇਚੇ ਜਾਣ ਕਾਰਨ ਐਤਕੀਂ ਦਸਹਿਰਾ ਕਮੇਟੀ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਵਾਈਪੀਐਸ ਸਕੂਲ ਵਾਲੇ ਪਾਸੇ ਖਾਲੀ ਪਲਾਟ ਵਿੱਚ ਦਸਹਿਰਾ ਮਨਾਇਆ ਗਿਆ। ਰਾਵਣ ਦਾ 65 ਫੁੱਟ ਉੱਚਾ ਅਤੇ ਕੁੰਭਕਰਨ ਅਤੇ ਮੇਘਨਾਥ ਦਾ 60-60 ਫੁੱਟ ਉੱਚੇ ਪੁਤਲਿਆਂ ਸਮੇਤ ਇਕ ਪੁਤਲਾ ਅਤਿਵਾਦ ਦਾ ਵੀ ਸਾੜਿਆ ਗਿਆ। ਦਸਹਿਰਾ ਕਮੇਟੀ ਦੇ ਪ੍ਰਧਾਨ ਮਧੂ ਭੂਸ਼ਨ ਨੇ ਦੱਸਿਆ ਕਿ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਆਤਿਸ਼ਬਾਜ਼ੀ ਘਟਾ ਕੇ ਪਤੰਗਬਾਜ਼ੀ ਨੂੰ ਤਰਜ਼ੀਹ ਦਿੱਤੀ ਗਈ ਹੈ।
ਉਧਰ, ਬਾਬਾ ਬਾਲ ਭਾਰਤੀ ਸ਼ਿਵ ਮੰਦਰ ਕਮੇਟੀ ਅਤੇ ਦਸਹਿਰਾ ਕਮੇਟੀ ਵੱਲੋਂ ਇੱਥੋਂ ਦੇ ਸੈਕਟਰ-70 ਵਿੱਚ ਦਸਹਿਰਾ ਮਨਾਇਆ ਗਿਆ। ਇੰਝ ਹੀ ਆਕੁੰਸ਼ ਕਲੱਬ ਵੱਲੋਂ ਇੱਥੋਂ ਦੇ ਫੇਜ਼-1 ਵਿੱਚ ਦਸਹਿਰਾ ਮਨਾਇਆ ਗਿਆ। ਸ੍ਰੀ ਰਾਮਲੀਲਾ ਕਲੱਬ ਵੱਲੋਂ ਸੈਕਟਰ-67 ਵਿੱਚ ਦਸਹਿਰਾ ਮਨਾਇਆ ਗਿਆ। ਸੈਕਟਰ-68, ਪਿੰਡ ਸੋਹਾਣਾ ਅਤੇ ਪਿੰਡ ਬਲੌਂਗੀ ਵਿੱਚ ਪੁਲੀਸ ਸਟੇਸ਼ਨ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਦਸਹਿਰਾ ਮਨਾਇਆ ਗਿਆ।


Comments Off on ਦਸਹਿਰੇ ਮੌਕੇ ਬਦੀ ’ਤੇ ਸਾਧਿਆ ਨਿਸ਼ਾਨਾ; ਨੇਕੀ ਦੀ ਜਿੱਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.