ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਦਸਹਿਰਾ ਕਮੇਟੀ ਲਾਲੜੂ ਨੇ ਅੰਮ੍ਰਿਤਸਰ ਕਾਂਡ ਤੋਂ ਨਹੀਂ ਸਿੱਖਿਆ ਸਬਕ

Posted On October - 9 - 2019

ਦਸਹਿਰੇ ਮੌਕੇ ਭਾਰੀ ਟਰੈਫਿਕ ਦੌਰਾਨ ਸੜਕ ਪਾਰ ਕਰਦੇ ਹੋਏ ਲੋਕ।

ਸਰਬਜੀਤ ਸਿੰਘ ਭੱਟੀ
ਲਾਲੜੂ, 8 ਅਕਤੂਬਰ
ਪਿਛਲੇ ਸਾਲ ਅੰਮ੍ਰਿਤਸਰ ਵਿਚ ਜੌੜਾ ਫਾਟਕ ’ਤੇ ਵਾਪਰੇ ਦਰਦਨਾਕ ਹਾਦਸੇ ਤੋਂ ਸਥਾਨਕ ਪ੍ਰਸ਼ਾਸਨ ਅਤੇ ਦਸਹਿਰਾ ਕਮੇਟੀ ਲਾਲੜੂ ਨੇ ਕੋਈ ਸਬਕ ਨਹੀਂ ਸਿੱਖਿਆ। ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਮੁੱਖ ਮਾਰਗ ਵਿਚਕਾਰ ਬਣੇ ਖੇਡ ਸਟੇਡੀਅਮ ’ਚ ਅੱਜ ਦਸਹਿਰਾ ਮੇਲ ਧੂਮਧਾਮ ਨਾਲ ਭਰਿਆ ਪਰ ਮੇਲਾ ਵੇਖਣ ਆਏ ਲੋਕ ਆਪਣੀ ਜਾਨ ਜੋਖਮ ’ਚ ਪਾ ਕੇ ਮੁੱਖ ਮਾਰਗ ਨੂੰ ਪਾਰ ਕਰਦੇ ਰਹੇ। ਇਸ ਮੌਕੇ ਪ੍ਰਸ਼ਾਸਨ ਵਲੋਂ ਰੇਲਵੇ ਪੁਲੀਸ ਅਤੇ ਸਥਾਨਕ ਪੁਲੀਸ ਤਾਇਨਾਤ ਕੀਤੀ ਹੋਈ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਲਾਲੜੂ ਖੇਡ ਸਟੇਡੀਅਮ ਮੁੱਖ ਮਾਰਗ ਤੋਂ ਤਕਰੀਬਨ 15 ਫੁੱਟ ਅਤੇ ਰੇਲਵੇ ਲਾਈਨ ਤੋਂ 10-15 ਮੀਟਰ ਦੀ ਦੂਰੀ ’ਤੇ ਹੈ। ਦਸਹਿਰੇ ਮੇਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਏ ਹੋਏ ਸਨ ਜਿਸ ਦੌਰਾਨ ਪੰਜਾਬੀ ਗਾਇਕ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਸ਼ਾਮ 6 ਵਜੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਗਈ। ਭੀੜ ਜ਼ਿਆਦਾ ਹੋਣ ਕਾਰਨ ਮੁੱਖ ਮਾਰਗ ’ਤੇ ਚੱਲ ਰਹੇ ਵਾਹਨ ਵੀ ਹੋਲੀ-ਹੋਲੀ ਚਲਦੇ ਰਹੇ ਅਤੇ ਲੋਕ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਵਾਰ ਵਾਰ ਮੁੱਖ ਮਾਰਗ ਨੂੰ ਪਾਰ ਕਰਦੇ ਰਹੇ।
ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਥਾਣਾ ਮੁਖੀ ਲਾਲੜੂ ਤੇ ਹੰਡੇਸਰਾ ਅਤੇ ਟਰੈਫਿਕ ਇੰਚਾਰਜ ਮੌਜੂਦ ਸਨ ਜੋ ਕਿ ਲੋਕਾਂ ਨੂੰ ਸੜਕ ਪਾਰ ਕਰਵਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੇ ਸਨ। ਮੇਲਾ ਵੇਖਣ ਆਏ ਲੋਕ ਰੇਲਵੇ ਲਾਈਨ ਪਾਰ ਨਾ ਕਰਨ, ਇਸ ਲਈ ਭਾਰੀ ਗਿਣਤੀ ਵਿੱਚ ਰੇਲਵੇ ਪੁਲੀਸ ਵੀ ਤਾਇਨਾਤ ਗਈ ਸੀ ਅਤੇ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਵੀ ਹੋਲੀ ਲੰਘ ਰਹੀਆਂ ਸਨ।
ਇਸੇ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਣ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਪੁਲੀਸ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਨਾਲ ਮੇਲਾ ਧੂਮਧਾਮ ਨਾਲ ਸਮਾਪਤ ਹੋ ਗਿਆ।

ਐੱਸਡੀਐਮ ਤੋਂ ਲਈ ਸੀ ਪ੍ਰਵਾਨਗੀ: ਮੇਲਾ ਪ੍ਰਬੰਧਕ

ਮੇਲੇ ਦੇ ਪ੍ਰਬੰਧਕ ਕੌਂਸਲਰ ਮੁਕੇਸ਼ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਦਸਹਿਰਾ ਮੇਲਾ ਲਗਾਉਣ ਦੀ ਪ੍ਰਵਾਨਗੀ ਐੱਸਡੀਐਮ ਡੇਰਾਬਸੀ ਤੋਂ ਲਈ ਸੀ।


Comments Off on ਦਸਹਿਰਾ ਕਮੇਟੀ ਲਾਲੜੂ ਨੇ ਅੰਮ੍ਰਿਤਸਰ ਕਾਂਡ ਤੋਂ ਨਹੀਂ ਸਿੱਖਿਆ ਸਬਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.