ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਡੈਨਮਾਰਕ ਓਪਨ ਲਈ ਜਲਦੀ ਵੀਜ਼ਾ ਮਿਲਣ ਦੀ ਉਮੀਦ: ਸਾਇਨਾ ਨੇਹਵਾਲ

Posted On October - 9 - 2019

ਨਵੀਂ ਦਿੱਲੀ, 8 ਅਕਤੂਬਰ
ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇੱਥੇ ਦੱਸਿਆ ਕਿ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਡੈਨਮਾਰਕ ਓਪਨ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ ਤੇ ਉਮੀਦ ਹੈ ਕਿ ਇਹ ਸਮੇਂ ਸਿਰ ਮਿਲ ਜਾਵੇਗਾ। ਸਾਇਨਾ ਨੂੰ ਡੈਨਮਾਰਕ ਦਾ ਵੀਜ਼ਾ ਮਿਲਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਨੂੰ ਸੁਲਝਾਉਣ ਲਈ ਉਨ੍ਹਾਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਸਾਇਨਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ‘ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਅੱਜ ਹੈਦਰਾਬਾਦ ਤੋਂ ਸ਼ੁਰੂ ਹੋ ਗਈ। ਅਸੰਭਵ ਨੂੰ ਸੰਭਵ ਬਣਾਉਣ ਲਈ ਸੰਜੀਵ ਗੁਪਤਾ (ਗ੍ਰਹਿ ਮੰਤਰਾਲੇ ਦੇ ਅਧਿਕਾਰੀ) ਤੇ ਡੈਨਮਾਰਕ ਦੂਤਾਵਾਸ ਵੱਲੋਂ ਛੁੱਟੀ ਵਾਲੇ ਦਿਨ ਵੀ ਕੰਮ ਕਰਨ ਲਈ ਸ਼ੁਕਰੀਆ। ਉਮੀਦ ਹੈ ਕਿ ਸ਼ੁੱਕਰਵਾਰ ਨੂੰ ਉਡਾਨ ਤੋਂ ਪਹਿਲਾਂ ਵੀਜ਼ਾ ਮਿਲ ਜਾਵੇਗਾ।’ ਡੈਨਮਾਰਕ ਓਪਨ ਸਿਖ਼ਰਲਾ ਬੀਡਬਲਿਊਐਫ ਸੁਪਰ 750 ਟੂਰਨਾਮੈਂਟ ਹੈ ਜੋ 15 ਤੋਂ 20 ਅਕਤੂਬਰ ਤੱਕ ਓਡੇਂਸੇ ਵਿਚ ਖੇਡਿਆ ਜਾਵੇਗਾ। ਓਲੰਪਿਕ ਕਾਂਸੀ ਤਗ਼ਮਾ ਜੇਤੂ 29 ਸਾਲਾ ਸਾਇਨਾ ਪਿਛਲੇ ਸਾਲ ਇਸ ਟੂਰਨਾਮੈਂਟ ਦੀ ਉਪ ਜੇਤੂ ਰਹੀ ਸੀ। ਉਹ ਫਾਈਨਲ ਵਿਚ ਚੀਨ ਦੀ ਤਾਇ ਜੁ-ਯਿੰਗ ਤੋਂ ਹਾਰ ਗਈ ਸੀ। ਸਾਇਨਾ ਨੇ ਇਸ ਵਾਰ ਖ਼ਿਤਾਬ ਆਪਣੇ ਨਾਂ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਤੇ ਉਹ ਲਗਾਤਾਰ ਅਭਿਆਸ ਕਰ ਰਹੀ ਹੈ।

-ਪੀਟੀਆਈ


Comments Off on ਡੈਨਮਾਰਕ ਓਪਨ ਲਈ ਜਲਦੀ ਵੀਜ਼ਾ ਮਿਲਣ ਦੀ ਉਮੀਦ: ਸਾਇਨਾ ਨੇਹਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.