ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਟੀਟੂ ਬਾਣੀਆ ਨੇ ‘ਚਿੱਟੇ’ ਦਾ ਰਾਵਣ ਫੂਕਿਆ

Posted On October - 9 - 2019

ਚਿੱਟੇ ਦਾ ਪੁਤਲਾ ਘੁੰਮਾਉਂਦਾ ਹੋਇਆ ਆਜ਼ਾਦ ਉਮੀਦਵਾਰ ਟੀਟੂ ਬਾਣੀਆ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 8 ਅਕਤੂਬਰ
ਆਪਣੇ ਵੱਖਰੇ ਚੋਣ ਪ੍ਰਚਾਰ ਕਾਰਨ ਮਸ਼ਹੂਰ ਹੋਏ ਹਲਕਾ ਦਾਖਾ ਤੋਂ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਨੇ ਅੱਜ ਦਸਹਿਰੇ ਦੇ ਦਿਨ ਚਿੱਟੇ ਦਾ ਰਾਵਣ ਬਣਾ ਕੇ ਸਾੜਿਆ। ਉਨ੍ਹਾਂ ਨੇ ਪੁਤਲੇ ਨੂੰ ਆਪਣੇ ਚੋਣ ਪ੍ਰਚਾਰ ਵਾਲੀ ਗੱਡੀ ਉੱਪਰ ਰੱਖਿਆ ਤੇ ਵੱਖ-ਵੱਖ ਬਾਜ਼ਾਰਾਂ ਵਿੱਚ ਘੁਮਾਇਆ ਤੇ ਫਿਰ ਹੰਬੜਾ ਵਿੱਚੋਂ ਨਿਕਲ ਰਹੇ ਬੁੱਢੇ ਨਾਲੇ ਦਾ ਪਾਣੀ ਪੁਤਲੇ ’ਤੇ ਪਾਇਆ ਗਿਆ ਤੇ ਫਿਰ ਉਸ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਉਰਫ਼ ਟੀਟੂ ਬਾਣੀਆ ਦਾ ਕਹਿਣਾ ਹੈ ਕਿ ਹਲਕਾ ਦਾਖਾ ਵਿੱਚ ਚਿੱਟਾ ਤੇ ਲੁਧਿਆਣਾ ਸ਼ਹਿਰ ਵਿੱਚ ਬੁੱਢਾ ਨਾਲਾ ਵੱਡੀਆਂ ਸਮੱਸਿਆਵਾਂ ਹਨ, ਪਰ ਬਾਕੀ ਉਮੀਦਵਾਰ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਦੋਵਾਂ ਸਮੱਸਿਆਵਾਂ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਆਜ਼ਾਦ ਉਮੀਦਵਾਰ ਨੇ ਕਿਹਾ ਕਿ ਹਲਕਾ ਦਾਖਾ ਵਿੱਚ ਸਿਆਸਤਦਾਨਾਂ ਦੀ ਥਾਪੀ ਕਰ ਕੇ ਚਿੱਟਾ ਵਿਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹਫ਼ਤੇ ’ਚ ਨਸ਼ਾ ਖ਼ਤਮ ਕਰਨ ਦਾ ਚੋਣ ਵਾਅਦਾ ਅੱਜ ਤਕ ਵਫ਼ਾ ਨਹੀਂ ਹੋਇਆ। ਹੁਣ ਹਾਲਾਤ ਇਹ ਹਨ ਕਿ ਜਿਵੇਂ ਕਰਿਆਣੇ ਦੀ ਦੁਕਾਨ ’ਤੇ ਦਾਲਾਂ ਤੇ ਖੰਡ ਵਿਕਦੀ ਹੈ, ਉਵੇਂ ਹੀ ਹਲਕਾ ਦਾਖਾ ਵਿੱਚ ਚਿੱਟਾ ਆਸਾਨੀ ਨਾਲ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣ ਵਾਅਦਾ ਕੀਤਾ ਹੈ ਕਿ ਜੇ ਉਹ ਜਿੱਤਦੇ ਹਨ ਤਾਂ ਸਰਕਾਰ ਕੋਲੋਂ ਭੁੱਕੀ ਤੇ ਅਫ਼ੀਮ ਦੇ ਠੇਕੇ ਖੁੱਲ੍ਹਵਾਉਣ ਦੀ ਮਨਜ਼ੂਰੀ ਦਿਵਾਉਣਗੇ ਤਾਂ ਕਿ ਰਸਾਇਣਕ ਨਸ਼ਿਆਂ ਤੋਂ ਛੁਟਕਾਰਾ ਪਾਇਆ ਜਾ ਸਕੇ।


Comments Off on ਟੀਟੂ ਬਾਣੀਆ ਨੇ ‘ਚਿੱਟੇ’ ਦਾ ਰਾਵਣ ਫੂਕਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.