ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    

ਝੰਡੀ ਦੀ ਕੁਸ਼ਤੀ ਹਾਦੀ ਇਰਾਨ ਨੇ ਸੋਨੂੰ ਚੀਮਾ ਨੂੰ ਚਿੱਤ ਕਰਕੇ ਜਿੱਤੀ

Posted On October - 9 - 2019

ਜੇਤੂ ਪਹਿਲਵਾਨ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਤੇ ਮਹਿਮਾਨ।-ਫੋਟੋ : ਚੰਨੀ

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 8 ਅਕਤੂਬਰ
ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਨੇੜਲੇ ਪਿੰਡ ਮਲੋਆ ਵਿਖੇ ਛਿੰਜ ਕਮੇਟੀ, ਯੂਥ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਨਾਲ ਕਰਵਾਇਆ ਗਿਆ, ਜਿਸ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਸੋਨੂੰ ਚੀਮਾ ਤੇ ਹਾਦੀ ਇਰਾਨ ਅਖਾੜਾ ਮੁੱਲਾਂਪੁਰ ਗਰੀਬਦਾਸ ਵਿੱਚਕਾਰ ਹੋਈ। ਨਤੀਜਾ ਨਾ ਨਿਕਲਣ ਮਗਰੋਂ ਪੁਆਇੰਟਾਂ ਦੇ ਆਧਾਰ ਉਤੇ ਹਾਦੀ ਇਰਾਨ ਜੇਤੂ ਰਿਹਾ। ਦੂਜੀ ਝੰਡੀ ਦੀ ਕੁਸ਼ਤੀ ਵਿੱਚ ਪ੍ਰਵੀਨ ਕੁਹਾਲੀ ਨੂੰ ਚਿੱਤ ਕਰਕੇ ਵਿਰੇਸ਼ ਕੁੰਡੂ ਜ਼ੀਰਕਪੁਰ ਜੇਤੂ ਰਿਹਾ। ਪ੍ਰਬੰਧਕਾਂ ਸੁਖਵਿੰਦਰ ਸਿੰਘ, ਪ੍ਰਧਾਨ ਅਵਤਾਰ ਸਿੰਘ ਮੰਗਾ, ਜਸਵੀਰ ਸਿੰਘ ਰਿੰਕੂ, ਬੀ ਐਸ ਕੌਸ਼ਲ, ਬਾਬਾ ਪਰਮਜੀਤ ਸਿੰਘ ਹੰਸਾਲੀ ਨੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। ਸਪੈਸ਼ਲ ਮੁਕਾਬਲਿਆਂ ਵਿੱਚ ਕਾਕਾ ਤੋਗਾਂ ਨੇ ਬਾਵੂ ਪੜਛ ਨੂੰ, ਸਾਹਿਲ ਮਲੋਆ ਨੇ ਲੱਕੀ ਨੂੰ, 70 ਕਿੱਲੋ ਵਰਗ ਭਾਰ ਮੁਕਾਬਲੇ ਵਿੱਚ ਵਿੱਕੀ ਝੀਲ ਨੇ ਸਰਬਜੀਤ ਤੋਗਾਂ ਨੂੰ, 75 ਕਿੱਲੋ ਵਿੱਚ ਅਦਿੱਤਿਆ ਜ਼ੀਰਕਪੁਰ ਨੇ ਰਜਾ ਇਰਾਨ ਅਖਾੜਾ ਮੁੱਲਾਂਪੁਰ ਨੂੰ, 85 ਕਿੱਲੋ ਵਿੱਚ ਵਿਕਾਸ ਜ਼ੀਰਕਪੁਰ ਨੇ ਵਿਸ਼ੂ ਚੰਡੀਗੜ੍ਹ ਨੂੰ ਚਿੱਤ ਕੀਤਾ। ਜਦ ਕਿ ਪਹਿਲਵਾਨ ਲਾਲੀ ਸੈਣੀਮਾਜਰਾ ਅਖਾੜਾ ਮੁੱਲਾਂਪੁਰ ਗਰੀਬਦਾਸ ਤੇ ਹਰਵਿੰਦਰ, ਅਮਿਤ ਚੰਡੀਗੜ੍ਹ ਤੇ ਮਾਨਾ ਡੂਮਛੇੜੀ ਆਦਿ ਬਰਾਬਰ ਰਹੇ। ਬਜ਼ੁਰਗ ਰਣ ਸਿੰਘ ਰਸਨਹੇੜੀ ਨੇ ਦੌੜ ਲਾਈ। ਗਾਇਕ ਗੁਰਤਾਜ ਤੇ ਮੱਲੀ, ਜੂਡੋ ਖਿਡਾਰਨ ਸ਼ਰਮਾ ਮਲੋਆ ਨੂੰ ਸਨਮਾਨਤ ਕੀਤਾ ਗਿਆ। ਰਾਜੇਸ਼ ਧੀਮਾਨ ਨੇ ਕੁਮੈਂਟਰੀ ਕੀਤੀ। ਮੋਹਨ ਸਿੰਘ ਸਿਆਲਾ ਨੇ ਮਿੱਟੀ ਦੀ ਭਰੀ ਬੋਰੀ ਆਪਣੀ ਪਿੱਠ ਉਤੇ ਚੁੱਕ ਕੇ ਦਿਖਾਈ। ਗੁਰਮੀਤ ਨੇ ਆਪਣੇ ਦੰਦਾਂ ਨਾਲ ਫੜ ਕੇ ਸਾਈਕਲ ਘੁੰਮਾਇਆ। ਵਿਸ਼ੇਸ਼ ਮਹਿਮਾਨਾਂ ਵਿੱਚ ਮੇਅਰ ਰਾਜੇਸ਼ ਕਾਲੀਆ, ਸਹਿਦੇਵ ਸਲਾਰੀਆ, ਪੰਜਾਬ ਨੈਸ਼ਨਲ ਬੈਂਕ ਮੈਨੇਜਰ ਸੰਜੀਵ ਕੁਮਾਰ, ਕੌਂਸਲਰ ਸਿਖਰਾ ਬਾਂਸਲ, ਜਗਦੇਵ ਸਿੰਘ ਤੇ ਕਰਮ ਸਿੰਘ ਧਨਾਸ ਹਾਜ਼ਰ ਸਨ।


Comments Off on ਝੰਡੀ ਦੀ ਕੁਸ਼ਤੀ ਹਾਦੀ ਇਰਾਨ ਨੇ ਸੋਨੂੰ ਚੀਮਾ ਨੂੰ ਚਿੱਤ ਕਰਕੇ ਜਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.