ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਝੂਠਾ ਮਾਮਲਾ ਦਰਜ ਕਰਨ ਵਾਲੇ ਏਐੱਸਆਈ ’ਤੇ ਕਾਰਵਾਈ ਦੀ ਸਿਫਾਰਿਸ਼

Posted On October - 12 - 2019

ਪੱਤਰ ਪ੍ਰੇਰਕ
ਰਈਆ, 11 ਅਕਤੂਬਰ
ਪੁਲੀਸ ਥਾਣਾ ਬਿਆਸ ਦੇ ਰਹਿ ਚੁੱਕੇ ਮੁਖੀ ਖ਼ਿਲਾਫ਼ ਇਨਕੁਆਰੀ ਕਮਿਸ਼ਨ ਪੰਜਾਬ ਵਲੋਂ ਮੁਕੱਦਮਾ ਦਰਜ ਕਰਨ ਅਤੇ ਉਸ ਕੋਲੋਂ ਪੈਸੇ ਰਿਕਵਰੀ ਕਰ ਕੇ ਪੀੜਤ ਨੂੰ ਦੇਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਜ ਸੇਵੀ ਲੱਖਾ ਸਿੰਘ ਆਜ਼ਾਦ ਐਡਵੋਕੇਟ ਨੇ ਦੱਸਿਆ ਕਿ ਉਸ ਨੇ ਝੂਠਾ ਮਾਮਲਾ ਦਰਜ ਕਰਨ ਤੇ ਮੁਆਵਜ਼ਾ ਦੇਣ ਸਬੰਧੀ ਇਨਕੁਆਰੀ ਕਮਿਸ਼ਨ ਪੰਜਾਬ ਨੂੰ ਐੱਸਐੱਸਪੀ ਜਸਦੀਪ ਸਿੰਘ, ਐੱਸਪੀ ਬਲਬੀਰ ਸਿੰਘ, ਐੱਸਪੀ ਮਨਮੋਹਨ ਸਿੰਘ, ਐੱਸਐੱਚਓ ਬਿਆਸ ਅਤੇ ਤਫ਼ਤੀਸ਼ੀ ਅਫ਼ਸਰ ਐੱਸਆਈ ਅਮਰਜੀਤ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਨ ਤੇ ਉਸ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ ਪਰ ਇਨਕੁਆਰੀ ਕਮਿਸ਼ਨ ਵੱਲੋਂ ਸਿਰਫ਼ ਏਐੱਸਆਈ ਅਮਰਜੀਤ ਸਿੰਘ ਖਿਲਾਫ਼ ਹੀ ਮੁਕੱਦਮਾ ਦਰਜ ਕਰਨ ਅਤੇ ਉਸ ਕੋਲੋਂ ਪੈਸੇ ਰਿਕਵਰੀ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਜੋ ਕਿ ਉਸ ਨੂੰ ਅਧੂਰਾ ਇਨਸਾਫ਼ ਮਿਲਿਆ ਹੈ। ਸ੍ਰੀ ਆਜ਼ਾਦ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਪੰਜਾਬ ਅਤੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੋਲੋਂ ਮੰਗ ਕੀਤੀ ਹੈ ਕਿ ਇਨਕੁਆਰੀ ਕਮਿਸ਼ਨ ਦੀ ਸਿਫ਼ਾਰਸ਼ ਮੁਤਾਬਕ ਏਐੱਸਆਈ ਅਮਰਜੀਤ ਸਿੰਘ (ਹੁਣ ਐੱਸਆਈ ਰਿਟਾਇਰਡ) ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਉਸ ਦੇ ਸਰਕਾਰੀ ਲਾਭ ਰੋਕ ਕੇ ਮੈਨੂੰ 50 ਲੱਖ ਰੁਪਏ ਮੁਆਵਜ਼ਾ ਦਿਵਾਇਆ ਜਾਵੇ।


Comments Off on ਝੂਠਾ ਮਾਮਲਾ ਦਰਜ ਕਰਨ ਵਾਲੇ ਏਐੱਸਆਈ ’ਤੇ ਕਾਰਵਾਈ ਦੀ ਸਿਫਾਰਿਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.