ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਜੇਯੂਡੀ/ਲਸ਼ਕਰ ਦੇ ਚਾਰ ਸਿਖਰਲੇ ਆਗੂ ਗ੍ਰਿਫ਼ਤਾਰ

Posted On October - 11 - 2019

ਲਾਹੌਰ, 10 ਅਕਤੂਬਰ
ਪਾਕਿਸਤਾਨ ਦੀਆਂ ਕਾਨੂੰਨ ਏਜੰਸੀਆਂ ਨੇ ਦਹਿਸ਼ਤਗਰਦੀ ਲਈ ਵਿੱਤ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਪਾਬੰਦੀਸ਼ੁਦਾ ਲਸ਼ਕਰੇ ਤੋਇਬਾ/ਜਮਾਤ-ਉਦ-ਦਾਵਾ ਦੇ ‘ਸਿਖਰਲੇ ਚਾਰ ਆਗੂਆਂ’ ਨੂੰ ਗ੍ਰਿਫ਼ਤਾਰ ਕੀਤਾ ਹੈ। ਆਗੂਆਂ ਦੀ ਪਛਾਣ ਪ੍ਰੋਫੈਸਰ ਜ਼ਫ਼ਰ ਇਕਬਾਲ, ਯਹੀਆ ਅਜ਼ੀਜ਼, ਮੁਹੰਮਦ ਅਸ਼ਰਫ਼ ਤੇ ਅਬਦੁਲ ਸਲਾਮ ਵਜੋਂ ਦੱਸੀ ਗਈ ਹੈ। ਅਤਿਵਾਦ ਦੇ ਟਾਕਰੇ ਬਾਰੇ ਵਿਭਾਗ (ਸੀਟੀਡੀ) ਦੇ ਤਰਜਮਾਨ ਨੇ ਦਹਿਸ਼ਤੀ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫ਼ਤਾਰੀ ਨੂੰ ਕੌਮੀ ਐਕਸ਼ਨ ਪਲਾਨ ਦੀ ਦਿਸ਼ਾ ਵਿੱਚ ‘ਅਹਿਮ ਪੇਸ਼ਕਦਮੀ’ ਕਰਾਰ ਦਿੱੱਤਾ ਹੈ। ਵਿਭਾਗ ਨੇ ਕਿਹਾ, ‘ਜੇਯੂਡੀ/ਲਸ਼ਕਰੇ ਤੋਇਬਾ ਮੁਖੀ ਹਾਫ਼ਿਜ਼ ਸਈਦ ਪਹਿਲਾਂ ਹੀ ਟੈਰਰ ਫਾਇਨਾਂਸ ਮਾਮਲੇ ’ਚ ਜੇਲ੍ਹ ਵਿੱਚ ਹੈ। ਹੁਣ ਜਥੇਬੰਦੀ ਦੀ ਪੂਰੀ ਕੋਰ ਲੀਡਰਸ਼ਿਪ ਕਟਹਿਰੇ ਵਿੱਚ ਹੈ।’ ਇਹ ਗ੍ਰਿਫ਼ਤਾਰੀਆਂ ਇਸ ਲਈ ਵੀ ਅਹਿਮ ਹਨ ਕਿਉਂਕੀ ਟੈਰਰ ਫਾਇਨਾਂਸ ਦੇ ਮੁੱਦੇ ’ਤੇ ਪਾਕਿ ਅਗਲੇ ਦਿਨਾਂ ’ਚ ਐੱਫਏਟੀਐੱਫ ਅੱਗੇ ਆਪਣਾ ਪੱਖ ਰੱਖੇਗਾ। -ਪੀਟੀਆਈ


Comments Off on ਜੇਯੂਡੀ/ਲਸ਼ਕਰ ਦੇ ਚਾਰ ਸਿਖਰਲੇ ਆਗੂ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.