ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    ਪਾਣੀ !    ਖ਼ਰਗੋਸ਼ ਤੇ ਡੱਡੂ !    ਔਨਲਾਈਨ ਰੰਗਮੰਚ- ਕੁਝ ਸਵਾਲ !    

ਚੋਣ ਸਰਗਰਮੀਆਂ: ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ’ਤੇ

Posted On October - 6 - 2019

ਪੱਤਰ ਪ੍ਰੇਰਕ
ਫਰੀਦਾਬਾਦ, 5 ਅਕਤੂਬਰ
ਹਰਿਆਣਾ ਦੇ ਸਭ ਤੋਂ ਵੱਡੇ ਇਸ ਜ਼ਿਲ੍ਹੇ ਦੀਆਂ 9 ਵਿਧਾਨ ਸਭਾਵਾਂ ਲਈ ਚੋਣ ਸਰਗਰਮੀਆਂ ਜ਼ੋਰ ਫੜਨ ਲੱਗੀਆਂ ਹਨ ਤੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਚੁੱਕਾ ਹੈ। ਸੱਤਾਧਾਰੀ ਧਿਰ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ, ਜੇਜੀਪੀ ਤੇ ਇਨੈਲੋ ਦਰਮਿਆਨ ਬਹੁਕੋਣਾ ਮੁਕਾਬਲਾ ਕਰੀਬ ਹਰ ਹਲਕੇ ਵਿੱਚ ਹੋਣ ਦੀ ਉਮੀਦ ਹੈ।
ਵੋਟਰਾਂ ਤਕ ਉਮੀਦਵਾਰਾਂ ਦੇ ਸਮਰਥਕਾਂ ਨੇ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿੱਥੇ ਸੱਤਾਧਾਰੀ ਧਿਰ ਵੱਲੋਂ ਧਾਰਾ 370 ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਾਂ ਦੇ ਆਧਾਰਤ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ 5 ਸਾਲ ਦੇ ਕੰਮ ਗਿਣਾਏ ਜਾ ਰਹੇ ਹਨ। ਜਿਲ੍ਹੇ ਦੇ ਵਿਧਾਨ ਸਭਾ ਹਲਕੇ ਬੜਖਲ੍ਹ ਤੇ ਐੱਨਆਈਟੀ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਤੇ ਪਲਵਲ, ਹਥੀਨ ਤੇ ਪ੍ਰਿਥਲਾ ਸਮੇਤ ਤਿਗਾਂਵ ਵਿੱਚ ਸ਼ਹਿਰੀ ਅਰਧ ਸ਼ਹਿਰੀ ਤੇ ਪੇਂਡੂ ਇਲਾਕੇ ਪੈਂਦੇ ਹਨ।
ਭਾਜਪਾ ਵੱਲੋਂ ਟਿਕਟਾਂ ਦੀ ਜਿਵੇਂ ਵੰਡ ਕੀਤੀ ਗਈ ਸੀ ਉਸ ਤੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਕਾਂਗਰਸੀਆਂ ਤੇ ਸਾਬਕਾ ਵਿਧਾਇਕਾਂ ਨੇ ਨਰਾਜ਼ਗੀ ਜਾਹਰ ਕੀਤੀ ਪਰ ਫਿਰ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਜਰ ਨੇ ਸੂਝ-ਬੂਝ ਨਾਲ ਮਸਲਾ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਕਾਂਗਰਸ ਦੇ ਅਸ਼ੋਕ ਤੰਵਰ ਵੱਲੋਂ ਕਾਂਗਰਸ ਨੂੰ ਛੱਡਣ ਦਾ ਅਸਰ ਇਸ ਜਿਲ੍ਹੇ ਦੇ ਹਲਕਿਆਂ ਵਿੱਚ ਵੀ ਪਵੇਗਾ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦਾ ਫਰੀਦਾਬਾਦ ਨਾਲ ਕਰੀਬ 50 ਸਾਲ ਪੁਰਾਣਾ ਨਾਤਾ ਰਿਹਾ ਹੈ। ਇਨੈਲੋ ਤੇ ਜੇਜੀਪੀ ਲਈ ਵੀ ਇਹ ਚੋਣਾਂ ਪਰਖ ਦੀ ਘੜੀ ਹੋਣਗੀਆਂ ਅਤੇ ‘ਆਪ’ ਲਈ ਵੀ ਨਵੀਂ ਚੁਣੌਤੀ ਹੋਵੇਗੀ।

73 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ

ਫਰੀਦਾਬਾਦ (ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਦਾ ਕੰਮ ਸ਼ਨਿਚਰਵਾਰ ਨੂੰ ਹਰਿਆਣਾ ਵਿਧਾਨ ਸਭਾ ਆਮ ਚੋਣ -2018 ਲਈ ਸਾਰੇ ਛੇ ਵਿਧਾਨ ਸਭਾ ਹਲਕਿਆਂ ਵਿੱਚ ਕੀਤਾ ਗਿਆ। 73 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਤੇ 21 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਤਰੀਕ ਤੱਕ ਸਾਰੇ ਛੇ ਵਿਧਾਨ ਸਭਾ ਹਲਕਿਆਂ ’ਚ ਕੁੱਲ 94 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਵਿਧਾਨ ਸਭਾ ਹਲਕੇ ਨੰਬਰ 85-ਪ੍ਰਿਥਲਾ ’ਚ 12 ਨਾਮਜ਼ਦਗੀਆਂ ਜਾਇਜ਼ ਪਾਈਆਂ ਗਈਆਂ ਸਨ, ਜਦੋਂਕਿ ਆਖਰੀ ਤਰੀਕ ਤੱਕ ਕੁੱਲ 17 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ 86-ਫਰੀਦਾਬਾਦ ਐਨਆਈਟੀਜ ’ਚ 18 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ, ਜਦੋਂਕਿ ਕੁੱਲ 21 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੱਸਿਆ ਕਿ 87-ਬੜਖਲ ’ਚ 10 ਨਾਮਜ਼ਦਗੀਆਂ ਜਾਇਜ਼ ਪਾਈਆਂ ਗਈਆਂ ਸਨ, ਜਦੋਂਕਿ ਇਸ ਖੇਤਰ ’ਚ 13 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ 88-ਬੱਲਭਗੜ ’ਚ 12 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਸਨ, ਜਦੋਂ ਕਿ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਇਸ ਤੋਂ ਇਲਾਵਾ 89-ਫਰੀਦਾਬਾਦ ’ਚ 9 ਨਾਮਜ਼ਦਗੀ ਪੱਤਰ ਪ੍ਰਮਾਣਕ ਪਾਏ ਗਏ ਸਨ, 13 ਨਾਮਜ਼ਦਗੀ ਪੱਤਰ ਭਰੇ ਗਏ ਸਨ ਤੇ 90-ਤੇਗਾਓਂ ਵਿਧਾਨ ਸਭਾ ਹਲਕੇ ’ਚ 12 ਨਾਮਜ਼ਦਗੀ ਪੱਤਰ ਯੋਗ ਪਾਏ ਗਏ ਸਨ, ਜਦੋਂ ਕਿ ਇਸ ’ਚ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ।


Comments Off on ਚੋਣ ਸਰਗਰਮੀਆਂ: ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.