ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਸੜਕ ਦੇ ਟੋਏ ਭਰਨ ਦਾ ਕੰਮ ਸ਼ੁਰੂ

Posted On October - 12 - 2019

ਸੜਕ ’ਤੇ ਪਏ ਡੂੰਘੇ ਟੋਇਆਂ ਨੂੰ ਪੂਰਨ ਲਈ ਪਾਈ ਗਈ ਮਿੱਟੀ।

ਬਲਵਿੰਦਰ ਰੈਤ
ਨੂਰਪੁਰ ਬੇਦੀ, 11 ਅਕਤੂਬਰ
ਗੜ੍ਹਸ਼ੰਕਰ ਤੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਬਰਾਸਤਾ ਕਾਹਨਪੁਰ ਖੂਹੀ, ਝੱਜ ਚੌਕ ਜਾਣ ਵਾਲੀ ਸੜਕ, ਜੋ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ, ’ਤੇ ਰਾਇਲਟੀ ਵਾਲੇ ਠੇਕੇਦਾਰਾਂ ਨੇ ਮਿੱਟੀ ਪਾ ਕੇ ਡੂੰਘੇ ਖੱਡੇ ਪੂਰਨੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਖੇਤਰ ਦੇ ਲੋਕਾਂ ਨੂੰ ਕਾਫੀ ਰਾਹਤ ਮਿਲਣ ਦੀ ਆਸ ਹੈ। ਉਕਤ ਠੇਕੇਦਾਰਾਂ ਵੱਲੋਂ ਇਹ ਕੰਮ ਕਾਹਨਪੁਰ ਖੂਹੀ ਤੋਂ ਸ਼ੁਰੂ ਕੀਤਾ ਗਿਆ ਹੈ, ਜੋ ਅੱਜ ਝੱਜ ਚੌਕ ਤੱਕ ਨੇਪਰੇ ਚੜ੍ਹਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ 14 ਸਾਲਾਂ ’ਚ ਕਿਸੇ ਵੀ ਸਰਕਾਰ ਨੇ ਇਸ ਅਤਿ ਖਸਤਾ ਹਾਲਤ ’ਚ ਗੁਜਰ ਰਹੇ ਮੇਨ ਮਾਰਗ ਦੀ ਸਾਰ ਨਹੀਂ ਲਈ। ਇਸ ਸੜਕ ਦੇ ਡੂੰਘੇ ਖੱਡੇ ਪੈਣ ਕਾਰਣ ਕਈ ਭਿਆਨਿਕ ਹਾਦਸੇ ਹੋ ਚੁੱਕੇ ਹਨ ਦੇ ਕੀਮਤੀ ਜਾਨਾਂ ਵੀ ਗਈਆਂ ਹਨ। ਇਸ ਸੜਕ ਦੀ ਮੁਰੰਮਤ ਨੂੰ ਲੈ ਕੇ ਕਈ ਸਮਾਜ ਸੇਵੀ ਜਥੇਬੰਦੀਆਂ ਨੇ ਸੰਘਰਸ਼ ਵੀ ਕੀਤੇ, ਜੋ ਅਸਫ਼ਲ ਰਹੇ। ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਵੱਲ ਕੋਈ ਤਵੱਜੋ ਨਹੀਂ ਦਿੱਤੀ ਤੇ ਹੁਣ ਨਾ ਹੀ ਕਾਂਗਰਸ ਸਰਕਾਰ ਇਸ ਸੜਕ ਨੂੰ ਬਣਾਉਣ ਲਈ ਗੰਭੀਰਤਾ ਦਿਖਾਈ ਹੈ। ਰਾਇਲਟੀ ਠੇਕੇਦਾਰਾਂ ਵੱਲੋਂ ਚੁੱਕੇ ਗਏ ਇਸ ਕੰਮ ਦੀ ਖੇਤਰ ਦੇ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ।
ਰਾਇਲਟੀ ਠੇਕੇਦਾਰ ਰਾਜੇਸ਼ ਕੁਮਾਰ ਚੌਧਰੀ ਜੰਮੂ, ਸੰਨੀ ਵਾਲੀਆਂ ਚੰਡੀਗੜ੍ਹ ਅਤੇ ਏਰੀਆ ਇੰਚਾਰਚਜ ਰਤਨ ਸਿੰਘ ਚਿੱਬ ਜੰਮੂ ਨੇ ਅੱਜ ਇਥੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੜਕ ਦਾ ਕੰਮ ਚੰਗੀ ਤਰ੍ਹਾਂ ਮਿੱਟੀ ਪਾ ਕੇ ਕਰਵਾਇਆ ਜਾਵੇਗਾ ਅਤੇ ਸੜਕ ਦੇ ਉਡ ਰਹੀ ਧੂੜ ਤੋਂ ਨਿਜਾਤ ਦਿਵਾਉਣ ਲਈ ਹਰ ਰੋਜ਼ ਕਾਹਨਪੁਰ ਖੂਹੀ ਤੋਂ ਦੋ ਟੈਂਕਰ ਪਾਣੀ ਦਾ ਛਿੜਕਾਅ ਕਰਨਗੇ। ਉਨ੍ਹਾਂ ਕਿਹਾ ਕਿ ਖਾਲਸੇ ਦੇ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਇਤਿਹਾਸਕ ਮੰਦਿਰ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਵਾਲੇ ਦੋਆਬੇ, ਮਾਝੇ ਅਤੇ ਮਾਲਵੇ ਦੇ ਸਰਧਾਲੂਆਂ ਨੂੰ ਇਸ ਸੜਕ ਦੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।


Comments Off on ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਸੜਕ ਦੇ ਟੋਏ ਭਰਨ ਦਾ ਕੰਮ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.