ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਗੈਂਗਸਟਰਾਂ ਨਾਲ ਸਬੰਧ ਨੂੰ ਲੈ ਕੇ ਦੋ ਰਾਜਸੀ ਆਗੂ ਆਹਮੋ-ਸਾਹਮਣੇ

Posted On October - 12 - 2019

ਪੱਤਰ ਪ੍ਰੇਰਕ
ਤਰਨ ਤਾਰਨ, 11 ਅਕਤੂਬਰ
ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਲੜਕੇ ਅਤੇ ਸੀਨੀਅਰ ਕਾਂਗਰਸ ਆਗੂ ਸੰਦੀਪ ਅਗਨੀਹੋਤਰੀ ਨੇ ਹਲਕੇ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਉਨ੍ਹਾਂ ’ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਦੋਸ਼ਾਂ ਨੂੰ ਹਕੀਕਤਾਂ ਤੋਂ ਦੂਰ ਹੋਣ ਦੀ ਗੱਲ ਆਖੀ| ਸ੍ਰੀ ਸੰਦੀਪ ਅਗਨੀਹੋਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੁਲੀਸ ਵਲੋਂ ਸੰਮਾ ਪਹਿਲਵਾਨ ਨਾਂ ਦੇ ਇਕ ਗੈਂਗਸਟਰ ਨਾਲ ਉਨ੍ਹਾਂ ਦੀ ਫੋਟੋ ਦਿਖਾ ਕੇ ਹਰਮੀਤ ਸਿੰਘ ਸੰਧੂ ਨੇ ਉਨ੍ਹਾਂ ਦੇ ਉਸ ਗੈਂਗਸਟਰ ਨਾਲ ਸਬੰਧ ਹੋਣ ਦਾ ਪ੍ਰਚਾਰ ਕੀਤਾ ਹੈ| ਇਸ ਬਾਰੇ ਸੰਦੀਪ ਅਗਨੀਹੋਤਰੀ ਨੇ ਕਿਹਾ ਕਿ ਜਨਤਕ ਜੀਵਨ ਵਿਚ ਰਾਜਸੀ ਆਗੂ ਕਈ ਅਜਿਹੇ ਵਿਅਕਤੀਆਂ ਨਾਲ ਮਿਲਦੇ ਹਨ, ਜਿਹੜੇ ਬਾਅਦ ਵਿਚ ਕਿਸੇ ਗੈਰ-ਸਮਾਜੀ ਹਰਕਤਾਂ ਵਿਚ ਸ਼ਾਮਲ ਹੋ ਜਾਂਦੇ ਹਨ| ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨਾਲ ਵੀ ਕਈ ਅਜਿਹੇ ਵਿਅਕਤੀਆਂ ਨੇ ਫੋਟੋਆਂ ਖਿਚਵਾਈਆਂ ਹਨ, ਜਿਹੜੇ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਲ ਹਨ| ਸੰਦੀਪ ਨੇ ਕਿਹਾ ਕਿ ਡਰੋਨਾਂ ਰਾਹੀਂ ਪਾਕਿਸਾਤਨ ਵਲੋਂ ਹਥਿਆਰ ਸੁੱਟਣ ਦੇ ਮਾਮਲੇ ਵਿਚ ਸੁਰੱਖਿਆ ਏਜੰਸੀਆਂ ਦੇ ਕਾਬੂ ਆਏ ਰੋਮਨਦੀਪ ਸਮੇਤ ਕਈ ਹੋਰਨਾਂ ਗੈਰਸਮਾਜੀ ਤੱਤਾਂ ਨਾਲ ਹਰਮੀਤ ਸਿੰਘ ਸੰਧੂ ਦੀਆਂ ਕਈ ਫੋਟੋਆਂ ਜਨਤਕ ਹੋ ਚੁੱਕੀਆਂ ਹਨ|


Comments Off on ਗੈਂਗਸਟਰਾਂ ਨਾਲ ਸਬੰਧ ਨੂੰ ਲੈ ਕੇ ਦੋ ਰਾਜਸੀ ਆਗੂ ਆਹਮੋ-ਸਾਹਮਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.