ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਗੁਰੂ ਨਾਨਕ ਸਦਭਾਵਨਾ ਯਾਤਰਾ ਦਾ ਸਵਾਗਤ

Posted On October - 6 - 2019

ਗੁਰੂ ਨਾਨਕ ਸਦਭਾਵਨਾ ਯਾਤਰਾ ਨਾਲ ਆਏ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 5 ਅਕਤੂਬਰ
ਗੁਰੂ ਨਾਨਕ ਸਦਭਾਵਨਾ ਯਾਤਰਾ ਕਰਨਾਲ ਤੋਂ 14 ਜੁਲਾਈ ਨੂੰ ਸ਼ੁਰੂ ਹੋਈ ਸੀ ਜੋ ਦੇਸ਼ ਦੇ ਕਈ ਹਿੱਸਿਆਂ ਵਿੱਚੋਂ ਲੰਘਦੀ ਹੋਈ ਫਰੀਦਾਬਾਦ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਪੁੱਜੀ ਜਿੱਥੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਨਾਲ ਆਏ ਸੱਜਣਾਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ। ਸ਼ਹਿਰ ਦੇ ਨਗਰ ਨਿਗਮ ਦੇ ਕੌਂਸਲਰ ਜਸਵੰਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਯਾਤਰਾ ਕਰੀਬ 40 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਨਾਲ ਆਏ ਵਿਅਕਤੀਆਂ ਨੇ ਤਿੰਨ ਬੂਟੇ ਲਾਏ ਤੇ ਲੋਕਾਂ ਨੂੰ ਪੌਦਿਆਂ ਦੀ ਸਾਂਭ ਦਾ ਸੱਦਾ ਦਿੱਤਾ। ਜਦੋਂ ਯਾਤਰਾ ਲਈ ਫੰਡਾਂ ਬਾਰੇ ਮੀਡੀਆ ਨੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 15 ਤੋਂ 20 ਲੱਖ ਖਰਚਾ ਹੋ ਚੁੱਕਾ ਹੈ ਤੇ ਸੰਗਤ ਤੋਂ 13 ਤੋਂ 14 ਲੱਖ ਇਕੱਠਾ ਚੁੱਕਾ ਹੈ। ਗੁਰੂ ਨਾਨਕ ਦੀ ਕਲਪਿਤ ਤਸਵੀਰ ਕਿਤਾਬਚੇ ’ਤੇ ਛਾਪਣ ਬਾਰੇ ਉਨ੍ਹਾਂ ਕਿਹਾ ਕਿ ਅਜਾਇਬ ਘਰਾਂ ਵਿੱਚ ਵੀ ਗੁਰੂ ਨਾਨਕ ਦੀਆਂ ਪੇਟਿੰਗਾਂ ਲੱਗੀਆਂ ਹੋਈਆਂ ਹਨ। ਨਿਰਮਲ ਸਿੰਘ, ਨੰਨੇ, ਮਹਿੰਦਰ ਸਿੰਘ, ਕਾਲਾ ਸਿੰਘ ਨੇ ਯਾਤਰਾ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ।


Comments Off on ਗੁਰੂ ਨਾਨਕ ਸਦਭਾਵਨਾ ਯਾਤਰਾ ਦਾ ਸਵਾਗਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.