ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਗੁਰੂਦੇਵ ਰਵਿੰਦਰ ਨਾਥ ਐਵਾਰਡ ਨਾਲ ਨਿਵਾਜੇ 32 ਪ੍ਰਿੰਸੀਪਲ

Posted On October - 6 - 2019

ਪ੍ਰਿੰਸੀਪਲ ਸੀਮਾ ਮਹਿੰਦਰੂ ਸਨਮਾਨ ਹਾਸਲ ਕਰਦੇ ਹੋਏ। -ਫੋਟੋ: ਢਿੱਲੋਂ

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਅਕਤੂਬਰ
ਜ਼ਿਲ੍ਹੇ ਦੀਆਂ ਚਾਰ ਰੋਟਰੀ ਕਲੱਬਾਂ ਵੱਲੋਂ 800 ਪ੍ਰਿੰਸੀਪਲਾਂ/ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਵੰਡੇ ਜਾਣ ਤੋਂ ਬਾਅਦ ਅੱਜ ਦਿੱਲੀ ਦੀ ਸਮਾਜਿਕ ਸੰਸਥਾ ‘ਅਵੰਤਿਕਾ’ (ਗਰੁੱਪ ਆਫ ਕੰਟੈਂਪਰੇਰੀ ਆਰਟਿਸਟਸ ਐਂਡ ਇੰਟਲੈਕਚੀਅਲ) ਨੇ ਛਾਉਣੀ ਦੇ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਵਿਚ ਸਨਮਾਨ ਸਮਾਰੋਹ ਕੀਤਾ, ਜਿਸ ਵਿਚ ਸੰਸਥਾ ਦੇ ਬਾਨੀ ਅਤੇ ਕੌਮੀ ਡਾਇਰੈਕਟਰ ਡਾ. ਆਨੰਦ ਅਗਰਵਾਲ ਨੇ ਸਕੂਲਾਂ ਦੇ 32 ਪ੍ਰਿੰਸੀਪਲਾਂ ਅਤੇ ਕੁਝ ਅਧਿਆਪਕਾਂ ਨੂੰ ਗੁਰੂਦੇਵ ਰਵਿੰਦਰ ਨਾਥ ਟੈਗੋਰ ਸਨਮਾਨ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿਚ ਮੇਜ਼ਬਾਨ ਸਕੂਲ ਮਹਾਵੀਰ ਜੈਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੁਚੀ ਸ਼ਰਮਾ, ਜੈਨ ਗਰਲਜ਼ ਸਕੂਲ ਦੀ ਪ੍ਰਿੰਸੀਪਲ ਊਮਾ ਮਲਿਕ, ਮੇਜਰ ਆਰਐੱਨ ਡੀਏਵੀ ਪਬਲਿਕ ਸਕੂਲ ਦੇ ਆਰਪੀ ਰਾਠੀ, ਡੀਏਵੀ ਪਬਲਿਕ ਸਕੂਲ ਰਿਵਰ ਸਾਈਡ ਦੀ ਸੀਮਾ ਦੱਤਾ, ਸ਼ੈਮਫੋਰਡ ਪਬਲਿਕ ਸਕੂਲ ਬਰਾੜਾ ਦੀ ਸੋਨਾਲੀ ਸ਼ਰਮਾ, ਆਰੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਅਨੂਪਮਾ ਆਰੀਆ, ਕੇ.ਵੀ-3 ਦੀ ਸੀਮਾ ਮਹਿੰਦਰੂ, ਆਰਮੀ ਸਕੂਲ ਦੇ ਡਾ. ਪਰਮਜੀਤ ਸਿੰਘ, ਹੈਪੀ ਆਵਰ ਦੀ ਅਦਿਤੀ ਵਾਲੀਆ, ਫਰੂਕਾ ਖਾਲਸਾ ਸਕੂਲ ਦੇ ਆਗਿਆਪਾਲ ਸਿੰਘ, ਆਸਾ ਰਾਮ ਪਬਲਿਕ ਸਕੂਲ ਦੀ ਸੁਮਨ ਕੌਸ਼ਿਕ, ਕੇਵੀ-4 ਦੇ ਰਾਜਿੰਦਰ ਕੁਮਾਰ, ਐੱਸਐੱਸ ਲਿਟਲ ਏਂਜਲ ਦੀ ਮਮਤਾ ਸ਼ਰਮਾ, ਕੇਵੀ-2 ਦੀ ਪ੍ਰਿਅੰਕਾ ਤਿਆਗੀ, ਡੀਏਵੀ ਸਕੂਲ ਦੇ ਰਮੇਸ਼ ਬਾਂਸਲ, ਸ਼ਹਿਰ ਮੁਰਲੀਧਰ ਡੀਏਵੀ ਪਬਲਿਕ ਸਕੂਲ ਦੇ ਡਾ. ਆਰਆਰ ਸੂਰੀ, ਸੀਨੀਅਰ ਮਾਡਲ ਸਕੂਲ ਦੀ ਅਨੀਤਾ ਮਹਿਤਾ, ਸਰਕਾਰੀ ਸਕੂਲ ਦੇ ਲਾਜਪਤ ਰਾਏ, ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਨਰਾਇਣਗੜ੍ਹ ਦੀ ਅਨੁਰਾਧਾ ਭਾਟੀਆ, ਟੈਗੋਰ ਇੰਟਰਨੈਸ਼ਨਲ ਸਕੂਲ ਲੁਧਿਆਣਾ ਦੇ ਸੁਰੇਸ਼ ਅਗਰਵਾਲ, ਸਕਾਲਰ ਗਲੋਬਲ ਸਕੂਲ ਬਹਾਦਰਗੜ੍ਹ ਦੀ ਪੂਨਮ ਸਕਸੇਨਾ, ਐਮਿਟੀ ਇੰਟਰਨੈਸ਼ਨਲ ਸਕੂਲ ਗੁਰੂਗਰਾਮ ਤੋਂ ਡਾ. ਅੰਸ਼ੂ ਅਰੋੜਾ ਸ਼ਾਮਲ ਸਨ। ਪ੍ਰਿੰਸੀਪਲਾਂ ਤੋਂ ਬਿਨਾ ਮੇਜ਼ਬਾਨ ਸਕੂਲ ਦੀਆਂ ਅਧਿਆਪਕਾਵਾਂ ਪੂਜਾ ਦੂਆ, ਸੰਧਿਆ, ਯੋਗਤਾ ਜੈਨ, ਲਲਿਤਾ ਕੁਮਾਰੀ, ਇਸ਼ੂ, ਰਜਨੀ ਦੱਤਾ ਅਤੇ ਸਰਕਾਰੀ ਸਕੂਲ ਦੇ ਨਰੇਸ਼ ਮੁਦਗਿਲ ਦਾ ਵੀ ਸਨਮਾਨ ਕੀਤਾ ਗਿਆ। ਡਾ. ਆਨੰਦ ਅਗਰਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਵੰਤਿਕਾ ਦਾ ਮੁੱਖ ਉਦੇਸ਼ ਸਕੂਲ ਪੱਧਰ ਤੇ ਸਰਗਰਮੀਆਂ ਚਲਾ ਕੇ ਵਿਦਿਆਰਥੀਆਂ ਵਿਚ ਭਾਰਤੀ ਸੰਸਕ੍ਰਿਤੀ ਦੇ ਬੀਜ ਬੀਜਣਾ ਅਤੇ ਉਨ੍ਹਾਂ ਨੂੰ ਮੰਚ ਮੁਹੱਈਆ ਕਰਾਉਣਾ ਹੈ।


Comments Off on ਗੁਰੂਦੇਵ ਰਵਿੰਦਰ ਨਾਥ ਐਵਾਰਡ ਨਾਲ ਨਿਵਾਜੇ 32 ਪ੍ਰਿੰਸੀਪਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.