ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ

Posted On October - 15 - 2019

ਸੋਮਾ ਦੇਵੀ ਸਨੀ ਬਾਰੇ ਜਾਣਕਾਰੀ ਦਿੰਦੀ ਹੋਈ। -ਫੋਟੋ: ਵਿਜੇ ਕੁਮਾਰ

ਮਨੋਜ ਸ਼ਰਮਾ
ਬਠਿੰਡਾ, 14 ਅਕਤੂਬਰ
ਕਹਿੰਦੇ ਹਨ ਕਿ ਜੇ ਇਰਾਦੇ ਦ੍ਰਿੜ੍ਹ ਹੋਣ ਤਾਂ ਕੋਈ ਵੀ ਮੰਜ਼ਿਲ ਪਾਈ ਜਾ ਸਕਦੀ ਹੈ। ਇਸ ਨੂੰ ਸੱਚ ਸਾਬਤ ਕਰਦਿਆਂ ਬਠਿੰਡਾ ਵਿਚ ਬੂਟ ਪਾਲਿਸ਼ ਕਰਨ ਵਾਲੇ ਸਨੀ (21) ਨੇ ਸੋਨੀ ਟੀਵੀ ਦੇ ਰਿਐਲਿਟੀ ਸ਼ੋਅ ਇੰਡੀਅਨ ਆਇਡਲ ਸੀਜ਼ਨ-11 ਵਿਚ ਪੁੱਜ ਕੇ ਬਠਿੰਡਾ ਸ਼ਹਿਰ ਅਤੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਬਠਿੰਡਾ ਦੇ ਅਮਰਪੁਰਾ ਬਸਤੀ ਦੇ ਸਲੱਮ ਖੇਤਰ ਵਿਚ ਗੁਬਾਰੇ ਵੇਚ ਕੇ ਗੁਜ਼ਾਰਾ ਕਰਨ ਵਾਲੀ ਸੋਮਾ ਦੇਵੀ ਨੂੰ ਨਹੀਂ ਪਤਾ ਸੀ ਕਿ ਉਸ ਦਾ ਲਾਲ ਇੱਕ ਦਿਨ ਸੰਗੀਤ ਦੀ ਦੁਨੀਆਂ ’ਚ ਆਪਣੀ ਕਲਾ ਦੇ ਜੌਹਰ ਦਿਖਾਵੇਗਾ। ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਸੋਮਾ ਦੇਵੀ ਨੇ ਦੱਸਿਆ ਕਿ 2014 ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ।
ਉਹ ਪਹਿਲਾਂ ਲੁਧਿਆਣਾ ਰਹੇ ਤੇ ਬਾਅਦ ਵਿਚ ਬਠਿੰਡਾ ਆ ਗਏ। ਉਸ ਨੇ ਕਿਹਾ ਉਹ ਆਪਣੇ ਪੁੱਤਰ ਦੀ ਗਾਉਣ ਦੀ ਆਦਤ ਤੋਂ ਪ੍ਰੇਸ਼ਾਨ ਸੀ। ਉਸ ਦਾ ਪੁੱਤਰ ਮੋਬਾਈਲ ਫੋਨ ’ਤੇ ਗਾਣੇ ਸੁਣ ਕੇ ਗੀਤ ਗੁਣ-ਗਾਉਂਦਾ ਰਹਿੰਦਾ ਸੀ। ਸੋਮਾ ਦੇਵੀ ਘਰ ਦੇ ਗੁਜ਼ਾਰੇ ਲਈ ਲੜ ਕੇ ਉਸ ਨੂੰ ਘਰੋਂ ਬੂਟ ਪਾਲਿਸ਼ ਕਰਨ ਭੇਜਦੀ ਸੀ ਕਿਉਂਕਿ ਉਸ ਦਾ ਪਿਤਾ ਵੀ ਬੂਟ ਪਾਲਿਸ਼ ਕਰ ਕੇ ਹੀ ਘਰ ਦਾ ਗੁਜ਼ਾਰਾ ਕਰਦਾ ਸੀ। ਜ਼ਿਕਰਯੋਗ ਹੈ ਕਿ ਸ਼ੋਅ ਦੌਰਾਨ ਸਨੀ ਦੇ ਗਾਏ ਗੀਤ ਦੀ ਜੱਜਾਂ ਨੇ ਸ਼ਲਾਘਾ ਕੀਤੀ ਸੀ ਤੇ ਉਸ ਨੂੰ ਹੱਲਾਸ਼ੇਰੀ ਵੀ ਦਿੱਤੀ ਸੀ। ਉਸ ਦੇ ਗੀਤ ਦੀ ਸੋਸ਼ਲ ਮੀਡੀਆ ’ਤੇ ਵੀ ਤਾਰੀਫ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸਨ ਤਿੰਨ ਭੈਣਾਂ ਦਾ ਛੋਟਾ ਭਰਾ ਹੈ।


Comments Off on ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.