ਪਾਕਿ ਵੱਲੋਂ ਡਾਕ ਸੇਵਾਵਾਂ ਬੰਦ ਕਰਨੀਆਂ ਕੌਮਾਂਤਰੀ ਨੇਮਾਂ ਦਾ ਉਲੰਘਣ: ਪ੍ਰਸਾਦ !    ਪੀਐੱਮਸੀ ਬੈਂਕ ਦੇ ਗਾਹਕਾਂ ਦੀ ਸਰਕਾਰ ਨੂੰ ਨਹੀਂ ਪ੍ਰਵਾਹ: ਯੇਚੁਰੀ !    ਚੋਣ ਕਮਿਸ਼ਨ ਨੇ ਫੇਸਬੁੱਕ ’ਤੇ ਧਮਕੀਆਂ ਦੇਣ ਵਾਲੇ ਆਗੂਆਂ ਨੂੰ ਨੋਟਿਸ ਭੇਜੇ !    ਕੋਵਿੰਦ ਸਣੇ 30 ਵਿਸ਼ਵ ਆਗੂ ਨਾਰੂਹਿਤੋ ਦੇ ਰਾਜਤਿਲਕ ’ਚ ਹੋਣਗੇ ਸ਼ਾਮਲ !    ਬਾਲਾ ਸਾਹਿਬ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪਣ ਲਈ ਪ੍ਰਵਾਨਗੀ !    ਧੀਆਂ ਦੀ ਇੱਜ਼ਤ ਦੇ ਰਾਖੇ ਨੂੰ ਉਮਰ ਕੈਦ ਕਿਉਂ ? !    ਰੂਪੀ ਚੀਮਾ ਦੀਆਂ ਲਿਖੀਆਂ ਤਸਵੀਰਾਂ !    ਆਵਾਰਾ ਪਸ਼ੂਆਂ ਦੀ ਦਹਿਸ਼ਤ !    ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ: ਦਲ ਖ਼ਾਲਸਾ !    ਪਾਕਿਸਤਾਨ ਤੋਂ ਲਿਆਂਦੀ 7.5 ਕਿੱਲੋ ਹੈਰੋਇਨ ਸਮੇਤ ਦੋ ਕਾਬੂ !    

ਗਾਂਧੀ ਦੇ ਸਨਮਾਨ ’ਚ ਯਾਦਗਾਰੀ ਸਿੱਕਾ ਜਾਰੀ ਕਰੇਗਾ ਬਰਤਾਨੀਆ

Posted On October - 12 - 2019

ਲੰਡਨ, 11 ਅਕਤੂਬਰ
ਬਰਤਾਨੀਆ ਦੇ ਵਿੱਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ ਕਿ ਸਰਕਾਰ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਸਬੰਧ ’ਚ ਯਾਦਗਾਰੀ ਸਿੱਕਾ ਜਾਰੀ ਕਰੇਗੀ। ਪਾਕਿਤਸਾਨੀ ਮੂਲ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਯੂਕੇ ਦੇ ਰੌਇਲ ਮਿੰਟ ਨੂੰ ਕਿਹਾ ਹੈ ਕਿ ਉਹ ਸਿੱਕਾ ਬਣਾਉਣ ਸਬੰਧੀ ਕੰਮ ਕਰਨ ਤਾਂ ਜੋ ਦੁਨੀਆਂ ਗਾਂਧੀ ਵੱਲੋਂ ਦਿਖਾਏ ਮਾਰਗ ਨੂੰ ਕਦੇ ਵੀ ਨਾ ਭੁਲਾ ਸਕੇ। ਉਨ੍ਹਾਂ ਇਸ ਦਾ ਐਲਾਨ ਇਥੇ ਜੀਜੀ2 ਲੀਡਰਸ਼ਿਪ ਐਵਾਰਡਜ਼ ਦੌਰਾਨ ਕੀਤਾ। ਏਸ਼ੀਅਨ ਮੀਡੀਆ ਗਰੁੱਪ ਵੱਲੋਂ ਸਾਲਾਨਾ ਜਾਰੀ ਕੀਤੀ ਜਾਂਦੀ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ’ਚ ਸਾਜਿਦ ਜਾਵੇਦ ਮੋਹਰੀ ਰਹੇ ਹਨ। ਤਾਕਤਵਰ ਹਸਤੀਆਂ ’ਚ ਦੂਜੇ ਨੰਬਰ ’ਤੇ ਬੋਰਿਸ ਜੌਹਨਸਨ ਦੀ ਅਗਵਾਈ ਹੇਠਲੀ ਸਰਕਾਰ ’ਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਆਈ ਹੈ। ਪਿਛਲੇ ਸਾਲ ਉਹ 38ਵੇਂ ਨੰਬਰ ’ਤੇ ਸਨ। ਸੂਚੀ ’ਚ ਤੀਜੇ ਨੰਬਰ ’ਤੇ ਬ੍ਰੈਗਜ਼ਿਟ ਵਿਰੋਧੀ ਮੁਹਿਮ ਚਲਾਉਣ ਵਾਲੀ ਜੀਨਾ ਮਿੱਲਰ ਦਾ ਨਾਮ ਹੈ। ਚੌਥੇ ਨੰਬਰ ’ਤੇ ਲੰਡਨ ਦੇ ਮੇਅਰ ਸਾਦਿਕ ਖ਼ਾਨ, ਪੰਜਵੇਂ ’ਤੇ ਅਤਿਵਾਦ ਵਿਰੋਧੀ ਅਧਿਕਾਰੀ ਨੀਲ ਬਾਸੂ ਅਤੇ ਨੌਵੇਂ ਨੰਬਰ ’ਤੇ ਨੋਬੇਲ ਪੁਰਸਕਾਰ ਜੇਤੂ ਸਰ ਵੈਂਕਟਰਮਨ ਰਾਮਾਕ੍ਰਿਸ਼ਨਨ ਵੈਂਕੀ ਹਨ। ਯੂਕੇ ਆਧਾਰਿਤ ਭਾਰਤੀ ਮੂਲ ਦੇ ਕਾਰੋਬਾਰੀਆਂ ਹਿੰਦੂਜਾ ਭਰਾ ਗੋਪੀਚੰਦ ਅਤੇ ਸ੍ਰੀਚੰਦ ਨੂੰ 10ਵਾਂ ਸਥਾਨ ਮਿਲਿਆ ਹੈ। -ਪੀਟੀਆਈ


Comments Off on ਗਾਂਧੀ ਦੇ ਸਨਮਾਨ ’ਚ ਯਾਦਗਾਰੀ ਸਿੱਕਾ ਜਾਰੀ ਕਰੇਗਾ ਬਰਤਾਨੀਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.