ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਗਰੁੱਪ ਕੈਪਟਨ ਤੇਂਦੁਲਕਰ ਵੱਲੋਂ ਹਵਾਈ ਫ਼ੌਜ ਦੀ ਪਰੇਡ ਵਿਚ ਸ਼ਿਰਕਤ

Posted On October - 9 - 2019

ਭਾਰਤੀ ਹਵਾਈ ਫ਼ੌਜ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ (ਸੱਜੇ) ਕ੍ਰਿਕਟਰ ਤੇ ਆਨਰੇਰੀ ਗਰੁੱਪ ਕੈਪਟਨ ਸਚਿਨ ਤੇਂਦੁਲਕਰ ਨਾਲ ਹੱਥ ਮਿਲਾਉਂਦੇ ਹੋਏ। -ਫੋਟੋ: ਏਐਫਪੀ

ਹਿੰਡਨ, 8 ਅਕਤੂਬਰ
ਮਹਾਨ ਬੱਲੇਬਾਜ਼ ਤੇ ਭਾਰਤੀ ਹਵਾਈ ਫ਼ੌਜ ਵਿਚ ਆਨਰੇਰੀ ਗਰੁੱਪ ਕੈਪਟਨ ਥਾਪੇ ਗਏ ਪਹਿਲੇ ਖਿਡਾਰੀ ਸਚਿਨ ਤੇਂਦੁਲਕਰ ਨੇ ਅੱਜ ਹਵਾਈ ਫ਼ੌਜ ਦੇ 87ਵੇਂ ਸਥਾਪਨਾ ਦਿਵਸ ਮੌਕੇ ਹੋਏ ਸਮਾਗਮ ਵਿਚ ਸ਼ਿਰਕਤ ਕੀਤੀ।
ਹਿੰਡਨ ਏਅਰਬੇਸ ’ਤੇ ਹੋਈ ਪਰੇਡ ਵਿਚ ਸਚਿਨ ਪਤਨੀ ਅੰਜਲੀ ਦੇ ਨਾਲ ਹਵਾਈ ਫ਼ੌਜ ਦੀ ਵਰਦੀ ਵਿਚ ਪੁੱਜੇ। ਤੇਂਦੁਲਕਰ ਨੂੰ 2010 ਵਿਚ ਗਰੁੱਪ ਕੈਪਟਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ। ਇਸ ਮੌਕੇ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਮੁਖੀ ਵੀ ਹਾਜ਼ਰ ਸਨ। ਤੇਂਦੁਲਕਰ ਨੇ ਟਵੀਟ ਜ਼ਰੀਏ ਭਾਰਤੀ ਸੈਨਿਕਾਂ ਦਾ ਸ਼ੁਕਰੀਆ ਅਦਾ ਕੀਤੀ। ਉਨ੍ਹਾਂ ਹਿੰਦੀ ਵਿਚ ਟਵੀਟ ਕੀਤਾ ‘ਹਵਾਈ ਫ਼ੌਜ ਦੇ ਸਥਾਪਨਾ ਦਿਵਸ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਭਾਰਤ ਨੂੰ ਹਮੇਸ਼ਾ ਸੁਰੱਖਿਅਤ ਰੱਖਣ ਲਈ ਮੈਂ ਦੇਸ਼ ਦੇ ਹਰ ਸੈਨਿਕ ਦਾ ਧੰਨਵਾਦ ਕਰਦਾ ਹਾਂ। ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਜਾਰੀ ਸਿਹਤਮੰਦ ਤੇ ਸਵੱਛ ਭਾਰਤ ਮਿਸ਼ਨ ਵਿਚ ਤੁਹਾਡੇ ਉਤਸ਼ਾਹ ਨੂੰ ਦੇਖ ਕੇ ਮੈਂ ਕਾਮਨਾ ਕਰਦਾ ਹਾਂ ਕਿ ਭਾਰਤ ਹਮੇਸ਼ਾ ਸਿਹਤਮੰਦ, ਸਾਫ਼ ਤੇ ਸੁਰੱਖਿਅਤ ਰਹੇ। ਜੈ ਹਿੰਦ!’ ਇਸ ਮੌਕੇ ਭਾਰਤੀ ਹਵਾਈ ਫੌਜ ਦੇ ਕਈ ਬਹਾਦਰ ਸਿਪਾਹੀਆਂ ਦਾ ਸਨਮਾਨ ਕੀਤਾ ਗਿਆ। ਫੌਜ ਦੇ ਤਿੰਨਾਂ ਵਿੰਗਾਂ ਦੇ ਮੁਖੀਆਂ ਨੇ ਇਸ ਮੌਕੇ ਹਾਜ਼ਰ ਅਧਿਕਾਰੀਆਂ ਤੇ ਜਵਾਨਾਂ ਨੂੰ ਸੰਬੋਧਨ ਵੀ ਕੀਤਾ।

-ਪੀਟੀਆਈ


Comments Off on ਗਰੁੱਪ ਕੈਪਟਨ ਤੇਂਦੁਲਕਰ ਵੱਲੋਂ ਹਵਾਈ ਫ਼ੌਜ ਦੀ ਪਰੇਡ ਵਿਚ ਸ਼ਿਰਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.