ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਖੇਡ ਮੁਕਾਬਲਿਆਂ ’ਚ ਝੁਨੀਰ ਸਕੂਲ ਦੇ ਬੱਚੇ ਛਾਏ

Posted On October - 15 - 2019

ਬਾਬਾ ਫਰੀਦ ਸਕੂਲ ਝੁਨੀਰ ਦੇ ਜੇਤੂ ਖਿਡਾਰੀ ਅਧਿਆਪਕਾਂ ਨਾਲ।

ਸੁਰਜੀਤ ਵਸ਼ਿਸ਼ਟ
ਝੁਨੀਰ, 14 ਅਕਤੂਬਰ
ਬਾਬਾ ਫਰੀਦ ਪਬਲਿਕ ਹਾਈ ਸਕੂਲ ਝੁਨੀਰ ਦੇ ਬੱਚਿਆਂ ਨੇ ਜ਼ੋਨ ਪੱਧਰ ਅਤੇ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਚੰਗੀਆਂ ਪ੍ਰਾਪਤੀਆਂ ਕੀਤੀਆ। ਜ਼ੋਨ ਪੱਧਰ ਦੀਆਂ ਖੇਡਾਂ ਵਿੱਚ ਅੰਡਰ-17 ਵਿੱਚ 400 ਮੀਟਰ ਰਿਲੇਅ ਦੌੜ ਵਿੱਚ ਹਰਮਨਦੀਪ ਕੌਰ, ਅੰਜਲੀ ਕੁਮਾਰੀ, ਸੁਖਮਨਦੀਪ ਕੌਰ ਤੇ ਸੁਮਨਦੀਪ ਕੌਰ ਨੇ ਪਹਿਲਾ, ਸੁਮਨਦੀਪ ਕੌਰ ਨੇ ਲੰਬੀ ਛਾਲ ਵਿੱਚ ਪਹਿਲਾ, ਸੁਖਮਨਦੀਪ ਕੌਰ ਨੇ 800 ਮੀਟਰ ਦੌੜ ਵਿੱਚ ਪਹਿਲਾ, ਹਰਮਨਦੀਪ ਕੌਰ ਨੇ 200 ਮੀਟਰ ਵਿੱਚ ਪਹਿਲਾ ਸਥਾਨ, ਸੁਖਜਿੰਦਰ ਕੌਰ ਨੇ 400 ਮੀਟਰ ਅਤੇ 1500 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀਆਂ ਖੇਡਾਂ ਵਿੱਚ ਅੰਡਰ-14 ਵਿੱਚ 400 ਮੀਟਰ ਰਿਲੇਅ ਵਿੱਚ ਖੁਸ਼ਜਿੰਦਰ ਸਿੰਘ, ਜਗਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਸ਼ਾਟ ਪੁੱਟ ਵਿੱਚ ਪਹਿਲਾ, ਜਗਦੀਪ ਸਿੰਘ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਅੰਡਰ-17 ਵਿੱਚ 400 ਮੀਟਰ ਰਿਲੇਅ ਵਿੱਚ ਰਮਨਦੀਪ ਸਿੰਘ, ਸਤਵਿੰਦਰ ਸਿੰਘ, ਅਰਸ਼ਦੀਪ ਸਿੰਘ ਤੇ ਗਗਨਦੀਪ ਸਿੰਘ ਨੇ ਪਹਿਲਾ, ਸਤਵਿੰਦਰ ਸਿੰਘ ਨੇ 800 ਮੀਟਰ ਰੇਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ।


Comments Off on ਖੇਡ ਮੁਕਾਬਲਿਆਂ ’ਚ ਝੁਨੀਰ ਸਕੂਲ ਦੇ ਬੱਚੇ ਛਾਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.