ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਖੇਡਾਂ ’ਚ ਫੱਤਾ ਮਾਲੋਕਾ ਦੇ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Posted On October - 18 - 2019

ਜੇਤੂ ਖਿਡਾਰੀਆਂ ਨਾਲ ਸਕੂਲ ਪ੍ਰਬੰਧਕ। -ਫੋਟੋ ਜੀਵਨ ਕ੍ਰਾਂਤੀ

ਝੁਨੀਰ: ਬੀਤੇ ਦਿਨ ਮਲਟੀਪਰਪਜ਼ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਸਾਨੋਂ ਸ਼ੌਕਤ ਨਾਲ ਸਮਾਪਤ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸੰਤ ਮਹੇਸ਼ ਮੁਨੀ ਜੀ ਬੋਰੇਵਾਲੇ ਮੈਮੋਰੀਅਲ ਸਕੂਲ ਫੱਤਾ ਮਾਲੋਕਾ ਦੇ ਬੱਚਿਆਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਫੁੱਟਬਾਲ ਵਰਗ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਦੋਵਾਂ ਟੀਮਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਕੂਲ ਦੇ ਦੋ ਬੱਚਿਆ ਚਾਹਤਪ੍ਰੀਤ ਨੇ ਬੈਡਮਿੰਟਨ ਲੜਕੇ ਅਤੇ ਜੈਸਮੀਨ ਕੌਰ ਨੇ ਬੈਡਮਿੰਟਨ ਲੜਕੀਆਂ ਵਿੱਚੋਂ ਜਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਵਰਗ ਵਿੱਚ ਲੜਕੇ ਅਕਾਸ਼ਦੀਪ ਸਿੰਘ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਰਿਲੇਅ ਦੌੜ ਵਿੱਚ ਅਕਾਸ਼ਦੀਪ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਸਰਦੂਲਗੜ੍ਹ ਬਲਾਕ ਦੀ ਟੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਕੁਲਦੀਪ ਸ਼ਰਮਾ ਨੇ ਜੇਤੂ ਬੱਚਿਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜੇਤੂ ਬੱਚਿਆਂ ਦੇ ਨਾਲ ਪ੍ਰਿੰਸੀਪਲ ਕੁਲਦੀਪ ਸ਼ਰਮਾ , ਡੀ.ਪੀ.ਈ ਜਸਪਾਲ ਸਿੰਘ ਅਤੇ ਸਮੂਹ ਸਿੱਖਿਆ ਅਧਿਆਪਕ ਹਾਜ਼ਰ ਸਨ।
-ਨਿੱਜੀ ਪੱਤਰ ਪੇ੍ਰਕ


Comments Off on ਖੇਡਾਂ ’ਚ ਫੱਤਾ ਮਾਲੋਕਾ ਦੇ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.