ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਕ੍ਰਿਕਟ: ਵਿਸ਼ਾਲ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ

Posted On October - 15 - 2019

ਕ੍ਰਿਕਟ ਮੁਕਾਬਲੇ ਦੇ ਜੇਤੂ ਖਿਡਾਰੀ ਪ੍ਰਬੰਧਕਾਂ ਨਾਲ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 14 ਅਕਤੂਬਰ
ਸੀ ਐਂਡ ਬੀ ਸਪੋਰਟਸ ਅਕੈਡਮੀ ਵੱਲੋਂ ਕ੍ਰਿਕਟ ਮੁਕਾਬਲੇ ਕਰਵਾਏ ਗਏ। ਇਸ ਵਿੱਚ ਅੰਡਰ-16 ਅਤੇ ਸੀਨੀਅਰ ਟੀਮਾਂ ਨੇ ਭਾਗ ਲਿਆ। ਅੰਤਰਰਾਸ਼ਟਰੀ ਕ੍ਰਿਕਟ ਕੋਚ ਬਲਰਾਜ ਕੁਮਾਰ ਬੱਲੂ ਨੇ ਦੱਸਿਆ ਕਿ ਪਹਿਲਾ ਮੈਚ ਅੰਡਰ-16 ਦੀਆਂ ਟੀਮਾਂ ਸੀ ਐਂਡ ਬੀ ਤੇ ਸ਼ਰਮਾ ਕ੍ਰਿਕਟ ਅਕੈਡਮੀ ਲੁਧਿਆਣਾ ਦਰਮਿਆਨ ਹੋਇਆ।
ਲੁਧਿਆਣਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 25 ਓਵਰਾਂ ਦੇ ਮੈਚ ਵਿਚ 23.4 ਓਵਰਾਂ ਵਿਚ 135 ਰਨ ਬਣਾ ਕੇ ਆਲ ਆਊਟ ਹੋ ਗਈ। ਸੀ.ਐਂਡ.ਬੀ ਨੇ ਬੱਲੇਬਾਜ਼ੀ ਕਰਦਿਆਂ 15 ਓਵਰਾਂ ਵਿੱਚ ਹੀ 4 ਵਿਕਟਾਂ ਦੇ ਨੁਕਸਾਨ ’ਤੇ 136 ਰਨ ਬਣਾ ਕੇ ਇਹ ਮੈਚ ਜਿੱਤ ਲਿਆ। ਸੀ.ਐਂਡ.ਬੀ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਮੈਨ ਆਫ਼ ਦਾ ਮੈਚ ਵਿਸ਼ਾਲ ਨੂੰ ਚੁਣਿਆ ਗਿਆ। ਸੀਨੀਅਰ ਟੀਮਾਂ ਵਿੱਚ ਯੰਗਸਟਰ ਕ੍ਰਿਕਟ ਕਲੱਬ ਜਲੰਧਰ ਅਤੇ ਰਾਇਲ ਕ੍ਰਿਕਟ ਕਲੱਬ ਫ਼ਗਵਾੜਾ ਦਰਮਿਆਨ ਹੋਇਆ। ਯੰਗਸਟਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਯੰਗਸਟਰ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 126 ਰਨ ਬਣਾਏ। ਰਾਇਲ ਟੀਮ ਬੱਲੇਬਾਜ਼ੀ ਕਰਦਿਆਂ 14.5 ਓਵਰਾਂ ਵਿੱਚ 105 ਰਨ ਬਣਾ ਕੇ ਆਊਟ ਹੋ ਗਈ। ਯੰਗਸਟਰ ਟੀਮ ਨੇ ਇਹ ਮੈਚ 21 ਰਨਾਂ ਨਾਲ ਜਿੱਤ ਲਿਆ। ਮੈਨ ਆਫ਼ ਦੀ ਮੈਚ ਅੰਸ਼ੂ ਨੂੰ ਐਲਾਨਿਆ ਗਿਆ।


Comments Off on ਕ੍ਰਿਕਟ: ਵਿਸ਼ਾਲ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.